
ਜਾਣਕਾਰੀ ਮੁਤਾਬਕ ਛਾਬੜਾ ਦੇ ਰਿਸ਼ਤੇਦਾਰਾਂ ਨੇ ਉਸ ਦੀਆਂ ਅੱਖਾਂ ਦੇ ਨਾਲ-ਨਾਲ ਹੋਰ ਅੰਗ ਵੀ ਦਾਨ ਕੀਤੇ ਹਨ।
Viral Vedio: ਇੰਦੌਰ - ਮੱਧ ਪ੍ਰਦੇਸ਼ ਦੇ ਇੰਦੌਰ 'ਚ ਯੋਗਾ ਕਲਾਸ ਦੌਰਾਨ ਸਟੇਜ 'ਤੇ ਡਾਂਸ ਕਰਦੇ ਹੋਏ ਇਕ ਸੇਵਾਮੁਕਤ ਫੌਜੀ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਨੂੰ ਕੋਠੀ ਇਲਾਕੇ 'ਚ ਵਾਪਰੀ। ਆਸਥਾ ਯੋਗ ਕ੍ਰਾਂਤੀ ਅਭਿਆਨ ਸੰਸਥਾ ਵੱਲੋਂ ਅਗਰਸੇਨ ਧਾਮ ਵਿਖੇ ਮੁਫ਼ਤ ਯੋਗਾ ਕੈਂਪ ਲਗਾਇਆ ਗਿਆ। ਇਸੇ ਕੈਂਪ ਵਿਚ ਸੇਵਾਮੁਕਤ ਸਿਪਾਹੀ ਬਲਵਿੰਦਰ ਸਿੰਘ ਛਾਬੜਾ ਹੱਥ ਵਿਚ ਤਿਰੰਗਾ ਲੈ ਕੇ ਨੱਚ ਰਹੇ ਸਨ। ਅਚਾਨਕ ਉਹ ਸਟੇਜ 'ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਜਦੋਂ ਉਹ ਹੇਠਾਂ ਡਿੱਗਿਆ ਤਾਂ ਉਸ ਦੇ ਹੱਥਾਂ ਵਿਚੋਂ ਤਿਰੰਗਾ ਵੀ ਛੁੱਟ ਗਿਆ।
ਚਸ਼ਮਦੀਦਾਂ ਨੇ ਦੱਸਿਆ ਕਿ ਛਾਬੜਾ ਮਾਂ ਤੁਝੇ ਸਲਾਮ ਗੀਤ 'ਤੇ ਆਪਣੀ ਪੇਸ਼ਕਾਰੀ ਦੇ ਰਿਹਾ ਸੀ। ਕੈਂਪ ਵਿਚ ਮੌਜੂਦ ਲੋਕ ਵੀ ਉਸ ਦੀ ਕਾਰਗੁਜ਼ਾਰੀ ਦੀ ਤਾਰੀਫ਼ ਕਰ ਰਹੇ ਸਨ। ਜਦੋਂ ਉਹ ਕੁਝ ਪਲਾਂ ਲਈ ਲੜਖੜਾ ਕੇ ਹੇਠਾਂ ਡਿੱਗਿਆ ਤਾਂ ਲੋਕਾਂ ਨੇ ਇਸ ਨੂੰ ਵੀ ਉਸ ਦੇ ਪ੍ਰਦਰਸ਼ਨ ਦਾ ਹਿੱਸਾ ਸਮਝਿਆ ਤੇ ਹਾਲ ਇਸ ਦੌਰਾਨ ਵੀ ਤਾੜੀਆਂ ਦਾ ਗੂੰਜਦਾ ਰਿਹਾ। ਜਦੋਂ ਕਾਫ਼ੀ ਦੇਰ ਤੱਕ ਛਾਬੜਾ ਨੂੰ ਹੋਸ਼ ਨਾ ਆਇਆ ਤਾਂ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਛਾਬੜਾ ਦੇ ਰਿਸ਼ਤੇਦਾਰਾਂ ਨੇ ਉਸ ਦੀਆਂ ਅੱਖਾਂ ਦੇ ਨਾਲ-ਨਾਲ ਹੋਰ ਅੰਗ ਵੀ ਦਾਨ ਕੀਤੇ ਹਨ। ਪ੍ਰਬੰਧਕਾਂ ਅਨੁਸਾਰ ਨੌਜਵਾਨਾਂ ਨੂੰ ਯੋਗਾ ਨਾਲ ਜੋੜਨ ਲਈ ਇਹ ਕੈਂਪ ਲਗਾਇਆ ਗਿਆ ਹੈ। ਇਹ ਕੈਂਪ ਸਵੇਰੇ ਤੜਕੇ ਕਰੀਬ ਇੱਕ ਘੰਟਾ ਲਗਾਇਆ ਜਾਂਦਾ ਹੈ।