Jammu Kashmir News : ਫੌਜ ਮੁਖੀ ਨੇ ਬੀ.ਐਸ.ਐਫ. ਦੀ ਮਹਿਲਾ ਅਧਿਕਾਰੀ ਨੂੰ ਕੀਤਾ ਸਨਮਾਨਿਤ

By : BALJINDERK

Published : May 31, 2025, 6:43 pm IST
Updated : May 31, 2025, 6:43 pm IST
SHARE ARTICLE
 ਫੌਜ ਮੁਖੀ ਨੇ ਬੀ.ਐਸ.ਐਫ. ਦੀ ਮਹਿਲਾ ਅਧਿਕਾਰੀ ਨੂੰ ਕੀਤਾ ਸਨਮਾਨਿਤ
ਫੌਜ ਮੁਖੀ ਨੇ ਬੀ.ਐਸ.ਐਫ. ਦੀ ਮਹਿਲਾ ਅਧਿਕਾਰੀ ਨੂੰ ਕੀਤਾ ਸਨਮਾਨਿਤ

Jammu Kashmir News : ਆਪਰੇਸ਼ਨ ਸੰਧੂਰ ਦੌਰਾਨ ਭੂਮਿਕਾ ਲਈ ਸਾਬਕਾ ਫ਼ੌਜੀਆਂ ਦੀ ਸ਼ਲਾਘਾ ਕੀਤੀ 

Jammu Kashmir News in Punjabi : ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਬੀ.ਐਸ.ਐਫ. ਦੀ ਇਕ ਮਹਿਲਾ ਅਧਿਕਾਰੀ ਨੂੰ ਸਨਮਾਨਿਤ ਕੀਤਾ ਹੈ ਅਤੇ ਆਪਰੇਸ਼ਨ ਸੰਧੂਰ ਦੌਰਾਨ ਅਰਧ ਸੈਨਿਕ ਬਲਾਂ ਅਤੇ ਸਾਬਕਾ ਫ਼ੌਜੀਆਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਹੈ। ਫੌਜ ਮੁਖੀ (ਸੀ.ਓ.ਏ.ਐਸ.) ਵੀਰਵਾਰ ਨੂੰ ਦੋ ਦਿਨਾਂ ਦੌਰੇ ’ਤੇ ਜੰਮੂ ਪਹੁੰਚੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਸੁਰੱਖਿਆ ਸਮੀਖਿਆ ਬੈਠਕ ’ਚ ਹਿੱਸਾ ਲਿਆ।

ਜਨਰਲ ਦਿਵੇਦੀ ਨੇ ਜੰਮੂ-ਕਸ਼ਮੀਰ ਦੇ ਪਰਾਗਵਾਲ ਸੈਕਟਰ ’ਚ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਟਾਈਗਰ ਡਿਵੀਜ਼ਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਆਪਰੇਸ਼ਨ ਸੰਧੂਰ ’ਚ ਜਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਭਾਰਤੀ ਫੌਜ ਦੇ ਐਡੀਸ਼ਨਲ ਡਾਇਰੈਕਟੋਰੇਟ ਜਨਰਲ ਆਫ ਪਬਲਿਕ ਇਨਫਰਮੇਸ਼ਨ (ਏ.ਡੀ.ਜੀ.ਪੀ.ਆਈ.) ਨੇ ਸਨਿਚਰਵਾਰ ਨੂੰ ਲਿਖਿਆ, ‘‘ਉਨ੍ਹਾਂ ਨੇ ਵਿਕਸਤ ਹੋ ਰਹੀ ਸੁਰੱਖਿਆ ਗਤੀਸ਼ੀਲਤਾ ਦੇ ਜਵਾਬ ’ਚ ਚੁਸਤ ਅਤੇ ਚੌਕਸ ਰਹਿਣ ਦੀ ਮਹੱਤਤਾ ’ਤੇ ਜ਼ੋਰ ਦਿਤਾ।’’

ਇਸ ਵਿਚ ਕਿਹਾ ਗਿਆ ਹੈ ਕਿ ਸੀ.ਓ.ਏ.ਐਸ. ਨੇ ਫੌਜ ਨਾਲ ਬੀ.ਐਸ.ਐਫ. ਦੇ ਨੇੜਲੇ ਸੰਚਾਲਨ ਏਕੀਕਰਣ ਦੀ ਵੀ ਸ਼ਲਾਘਾ ਕੀਤੀ ਅਤੇ ਜੰਮੂ ਦੇ ਅਖਨੂਰ ਸੈਕਟਰ ਵਿਚ ਅਗਾਂਹਵਧੂ ਚੌਕੀਆਂ ਦੀ ਰੱਖਿਆ ਲਈ ਸਹਾਇਕ ਕਮਾਂਡੈਂਟ ਨੇਹਾ ਭੰਡਾਰੀ ਅਤੇ ਉਨ੍ਹਾਂ ਦੀ ਟੀਮ ਦੀ ਬਹਾਦਰੀ ਦੀ ਸ਼ਲਾਘਾ ਕੀਤੀ। 

ਫੌਜ ਨੇ ਜਨਰਲ ਦਿਵੇਦੀ ਦੀ ਯਾਤਰਾ ਦੀਆਂ ਕਈ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਰੇਸ਼ਨ ਸੰਧੂਰ ਦੌਰਾਨ ਹਥਿਆਰਬੰਦ ਬਲਾਂ ਦੀ ਸਹਾਇਤਾ ਕਰਨ ਵਿਚ ਸਾਬਕਾ ਫ਼ੌਜੀਆਂ ਦੇ ਕੀਮਤੀ ਯੋਗਦਾਨ ਨੂੰ ਵੀ ਮਨਜ਼ੂਰ ਕੀਤਾ। 

ਸ਼ੁਕਰਵਾਰ ਨੂੰ ਦਿੱਲੀ ਪਰਤਣ ਤੋਂ ਪਹਿਲਾਂ ਫੌਜ ਮੁਖੀ ਨੇ ਬੀ.ਐਸ.ਐਫ. ਦੀ ਸਹਾਇਕ ਕਮਾਂਡੈਂਟ ਨੇਹਾ ਭੰਡਾਰੀ ਨੂੰ ਜੰਮੂ ਸਰਹੱਦ ’ਤੇ ਆਪਰੇਸ਼ਨ ਸੰਧੂਰ ਦੌਰਾਨ ਉਨ੍ਹਾਂ ਦੀ ਬੇਮਿਸਾਲ ਹਿੰਮਤ ਅਤੇ ਆਪਰੇਸ਼ਨਲ ਮੁਹਾਰਤ ਲਈ ਪ੍ਰਸ਼ੰਸਾ ਡਿਸਕ ਨਾਲ ਸਨਮਾਨਿਤ ਕੀਤਾ। 

ਕੌਮਾਂਤਰੀ ਸਰਹੱਦ ’ਤੇ ਇਕ ਪਾਕਿਸਤਾਨੀ ਚੌਕੀ ਦੇ ਸੰਪਰਕ ’ਚ ਇਕ ਸਰਹੱਦੀ ਚੌਕੀ ਦੀ ਕਮਾਂਡ ਕਰਦੇ ਹੋਏ ਸਹਾਇਕ ਕਮਾਂਡੈਂਟ ਨੇ ਅਪਣੇ ਜਵਾਨਾਂ ਦੀ ਅਗਵਾਈ ’ਚ ਜ਼ੀਰੋ ਲਾਈਨ (ਦੁਸ਼ਮਣ ਖੇਤਰ ਦੇ ਸੱਭ ਤੋਂ ਨੇੜੇ ਦਾ ਖੇਤਰ) ਦੇ ਪਾਰ ਤਿੰਨ ਦੁਸ਼ਮਣ ਚੌਕੀਆਂ ਨੂੰ ਕਰਾਰਾ ਜਵਾਬ ਦੇ ਕੇ ਚੁੱਪ ਕਰਵਾ ਦਿਤਾ। 

ਬੀ.ਐਸ.ਐਫ. ਜੰਮੂ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਸੀ, ‘‘30 ਮਈ 2025 ਨੂੰ ਸੀ.ਓ.ਏ.ਐਸ. ਜਨਰਲ ਉਪੇਂਦਰ ਦਿਵੇਦੀ, ਪੀ.ਵੀ.ਐਸ.ਐਮ., ਏ.ਵੀ.ਐਸ.ਐਮ. ਨੇ ਬੀ.ਐਸ.ਐਫ. ਜੰਮੂ ਦੀ ਸਹਾਇਕ ਕਮਾਂਡੈਂਟ ਨੇਹਾ ਭੰਡਾਰੀ ਨੂੰ ਆਪਰੇਸ਼ਨ ਸੰਧੂਰ ਦੌਰਾਨ ਉਨ੍ਹਾਂ ਦੀ ਬੇਮਿਸਾਲ ਹਿੰਮਤ ਅਤੇ ਕਾਰਜਸ਼ੀਲ ਮੁਹਾਰਤ ਲਈ ਪ੍ਰਸ਼ੰਸਾ ਡਿਸਕ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੇ ਚੁਨੌਤੀਪੂਰਨ ਹਾਲਤਾਂ ਵਿਚ ਬੀ.ਐਸ.ਐਫ. ਦੀ ਇਕ ਕੰਪਨੀ ਦੀ ਬਹਾਦਰੀ ਨਾਲ ਕਮਾਂਡ ਕੀਤੀ।’’

ਨੇਹਾ ਤੋਂ ਇਲਾਵਾ, ਛੇ ਮਹਿਲਾ ਕਾਂਸਟੇਬਲਾਂ ਨੇ ਇਕ ਅਗਾਂਹਵਧੂ ਸਰਹੱਦੀ ਚੌਕੀ ’ਤੇ ਬੰਦੂਕ ਸੰਭਾਲੀ ਹੋਈ ਸੀ ਅਤੇ ਸਾਂਬਾ, ਆਰ.ਐਸ. ਪੁਰਾ ਅਤੇ ਅਖਨੂਰ ਸੈਕਟਰਾਂ ’ਚ ਕੌਮਾਂਤਰੀ ਸਰਹੱਦ ਦੇ ਪਾਰ ਦੁਸ਼ਮਣ ਦੇ ਟਿਕਾਣਿਆਂ ’ਤੇ ਚਲਾਈ ਗਈ ਹਰ ਗੋਲੀ ਨਾਲ ਉਨ੍ਹਾਂ ਦਾ ‘ਜੋਸ਼’ ਵਧਦਾ ਜਾ ਰਿਹਾ ਸੀ। 

ਉੱਤਰਾਖੰਡ ’ਚ ਅਪਣੇ ਪਰਵਾਰ ਦੀ ਤੀਜੀ ਪੀੜ੍ਹੀ ਦੀ ਅਧਿਕਾਰੀ ਨੇਹਾ ਨੂੰ ਬੀ.ਐਸ.ਐਫ. ਦਾ ਹਿੱਸਾ ਹੋਣ ਅਤੇ ਆਪਰੇਸ਼ਨ ਸੰਧੂਰ ਦੌਰਾਨ ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਦੇ ਪਰਗਵਾਲ ਫਾਰਵਰਡ ਖੇਤਰ ’ਚ ਇਕ ਸਰਹੱਦੀ ਚੌਕੀ ਦੀ ਕਮਾਂਡ ਕਰਨ ’ਤੇ ਮਾਣ ਹੈ। ਉਨ੍ਹਾਂ ਕਿਹਾ, ‘‘ਮੈਨੂੰ ਅਪਣੇ ਫ਼ੌਜੀਆਂ ਨਾਲ ਕੌਮਾਂਤਰੀ ਸਰਹੱਦ ’ਤੇ ਇਕ ਚੌਕੀ ’ਤੇ ਤਾਇਨਾਤ ਹੋਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਇਹ ਅਖਨੂਰ-ਪਰਗਵਾਲ ਇਲਾਕੇ ’ਚ ਪਾਕਿਸਤਾਨੀ ਚੌਕੀ ਤੋਂ ਕਰੀਬ 150 ਮੀਟਰ ਦੀ ਦੂਰੀ ’ਤੇ ਹੈ।’’

ਨੇਹਾ ਦੇ ਦਾਦਾ ਭਾਰਤੀ ਫੌਜ ’ਚ ਸੇਵਾ ਨਿਭਾਉਂਦੇ ਸਨ ਅਤੇ ਉਸ ਦੇ ਮਾਪੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਤੋਂ ਹਨ, ਜਿਸ ਨਾਲ ਉਹ ਪਰਵਾਰ ’ਚ ਤੀਜੀ ਪੀੜ੍ਹੀ ਦੀ ਅਧਿਕਾਰੀ ਬਣ ਗਈ ਹੈ। 

(For more news apart from Army Chief honours BSF woman officer News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement