Karnataka News ; ਕਰਨਾਟਕ ’ਚ ਜਨਤਕ ਤੌਰ ’ਤੇ ਤਮਾਕੂ ਦੀ ਵਰਤੋਂ ’ਤੇ ਪਾਬੰਦੀ 

By : BALJINDERK

Published : May 31, 2025, 5:54 pm IST
Updated : May 31, 2025, 5:54 pm IST
SHARE ARTICLE
file photo
file photo

Karnataka News ; ਤਮਾਕੂ ਖਰੀਦਣ ਦੀ ਘੱਟ ਤੋਂ ਘੱਟ ਉਮਰ 21 ਸਾਲ ਕੀਤੀ

Bangalore News in Punjabi : ਕਰਨਾਟਕ ਸਰਕਾਰ ਨੇ ਹੁੱਕਾ ਬਾਰਾਂ ’ਤੇ ਪਾਬੰਦੀ ਲਗਾ ਦਿਤੀ ਹੈ। ਇਸ ਤੋਂ ਇਲਾਵਾ ਤਮਾਕੂ ਉਤਪਾਦ ਖਰੀਦਣ ਦੀ ਕਾਨੂੰਨੀ ਉਮਰ ਵੀ 18 ਸਾਲ ਤੋਂ ਵਧਾ ਕੇ 21 ਸਾਲ ਕਰ ਦਿਤੀ ਹੈ ਅਤੇ ਉਲੰਘਣਾ ਕਰਨ ’ਤੇ ਜੁਰਮਾਨਾ ਵਧਾ ਦਿਤਾ ਹੈ। ਐਕਟ ਅਧੀਨ ਜਨਤਕ ਥਾਵਾਂ ’ਤੇ ਤਮਾਕੂ ਉਤਪਾਦਾਂ ਦੀ ਵਰਤੋਂ ’ਤੇ ਵੀ ਪਾਬੰਦੀ ਹੋਵੇਗੀ। ਇਸ ’ਚ ਕਿਹਾ ਗਿਆ ਹੈ, ‘ਵਰਤੋਂ’ ਦਾ ਮਤਲਬ ਹੈ ਸਿਗਰਟ ਪੀਣਾ ਅਤੇ ਤਮਾਕੂ ਥੁੱਕਣਾ।

ਹਾਲਾਂਕਿ, 30 ਕਮਰਿਆਂ ਵਾਲੇ ਹੋਟਲ ਜਾਂ 30 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲੇ ਰੈਸਟੋਰੈਂਟ ਅਤੇ ਹਵਾਈ ਅੱਡਿਆਂ ’ਤੇ ਤੰਬਾਕੂਨੋਸ਼ੀ ਖੇਤਰ ਜਾਂ ਜਗ੍ਹਾ ਲਈ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ। ਐਕਟ ਦੀ ਧਾਰਾ 21, 24 ਅਤੇ 28 ਤਹਿਤ ਜਨਤਕ ਸਥਾਨ ’ਤੇ ਤੰਬਾਕੂਨੋਸ਼ੀ ਕਰਨ ਅਤੇ 21 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ ਨੂੰ ਤਮਾਕੂ ਵੇਚਣ ’ਤੇ ਜੁਰਮਾਨਾ 200 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿਤਾ ਗਿਆ ਹੈ। 

(For more news apart from Public tobacco use banned in Karnataka News in Punjabi, stay tuned to Rozana Spokesman)

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement