
ਦਿੱਲੀ ਪੁਲਿਸ ਦੀ ਦੋ ਮਹਿਲਾ ਕਾਂਸਟੇਬਲ ਦਾ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ.....
ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਦੋ ਮਹਿਲਾ ਕਾਂਸਟੇਬਲ ਦਾ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਦੋਵੇਂ ਮਹਿਲਾ ਕਾਂਸਟੇਬਲ ਡਾਂਸ ਦਾ TikTok ਵੀਡੀਓ ਬਣਾ ਰਹੀਆਂ ਸਨ। ਵੀਡੀਓ ਬਣਾਉਂਦੇ ਹੋਏ ਦੋਵੇਂ ਮਹਿਲਾ ਕਾਂਸਟੇਬਲ ਪੁਲਿਸ ਦੀ ਵਰਦੀ ਪਾਈ ਹੋਈ ਸੀ। ਵੀਡੀਓ 'ਚ ਮਹਿਲਾ ਕਾਂਸਟੇਬਲ ਹਰਿਆਣਵੀ ਗੀਤ 'ਤੇ ਐਕਟਿੰਗ ਕਰਦੀਆਂ ਹੋਈਆਂ ਨਜ਼ਰ ਵੀ ਆ ਰਹੀਆਂ ਹਨ।
Delhi Police lad constables tiktok viral video
ਇਹ ਵੀਡੀਓ ਨਵੀਂ ਦਿੱਲੀ 'ਚ ਬਣਾਇਆ ਗਿਆ ਹੈ। ਇਸਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਦੋਵਾਂ ਨੇ TikTok ਤੋਂ ਆਪਣੀ ਪ੍ਰੋਫਾਇਲ ਹਟਾ ਕੇ ਅਕਾਉਂਟ ਡਿਲੀਟ ਕਰ ਦਿੱਤਾ ਹੈ। ਹਾਲਾਂਕਿ ਇਸ ਮਾਮਲੇ 'ਤੇ ਪੁਲਿਸ ਕੁਝ ਵੀ ਬੋਲਣ ਤੋਂ ਬਚ ਰਹੀ ਹੈ। ਦੋਵਾਂ ਨੇ ਦਿੱਲੀ ਪੁਲਿਸ 2018 'ਚ ਜੁਆਇਨ ਕੀਤੀ ਸੀ। ਇਸ ਤੋਂ ਪਹਿਲਾਂ ਗੁਜਰਾਤ ਦੇ ਮੇਹਸਾਣਾ 'ਚ ਇੱਕਮਹਿਲਾ ਪੁਲਿਸ ਕਾਂਸਟੇਬਲ ਨੇ ਟਿਕ ਟਾਕ ਐਪ 'ਤੇ ਪੁਲਿਸ ਥਾਣੇ ਦੇ ਅੰਦਰ ਇੱਕ ਫਿਲਮੀ ਗੀਤ 'ਤੇ ਵੀਡੀਓ ਬਣਾਇਆ ਸੀ।
Y hai delhi police pm security mai chook krte huye tik tok bnane mai busy. pic.twitter.com/fG0k763WWw
— Priyang Bhardwaj (@Hemant749091) July 30, 2019
ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ਨੂੰ ਸਸਪੈਂਡ ਕਰਨ ਦੇ ਆਦੇਸ਼ ਦੇ ਦਿੱਤੇ ਗਏ ਸਨ। ਮਹਿਲਾ ਪੁਲਿਸ ਕਾਂਸਟੇਬਲ ਦਾ ਨਾਮ ਅਰਪਿਤਾ ਚੌਧਰੀ ਸੀ। ਪੁਲਿਸ ਵਿੱਚ ਪਿਛਲੇ ਦੋ ਸਾਲ ਤੋਂ ਬਤੋਰ ਮਹਿਲਾ ਕਾਂਸਟੇਬਲ ਦੇ ਤੌਰ 'ਤੇ ਕੰਮ ਕਰ ਰਹੀ ਸੀ। ਅਰਪਿਤਾ ਚੌਧਰੀ ਪਿਛਲੇ ਕੁਝ ਸਮੇਂ ਤੋਂ ਮੇਹਸਾਣਾ ਜਿਲ੍ਹੇ ਦੇ ਲਾਘਣਜ ਪੁਲਿਸ ਥਾਣੇ 'ਚ ਡਿਊਟੀ ਕਰ ਰਹੀ ਸੀ।