
ਤੈਅ ਸਮੇਂ ਤੋਂ ਬਾਅਦ ਰਿਟਰਨ ਭਰਨ 'ਤੇ ਲੱਗੇਗਾ 1 ਹਜ਼ਾਰ ਤੋਂ 5 ਹਜ਼ਾਰ ਰੁਪਏ ਤਕ ਦਾ ਜੁਰਮਾਨਾ
30 ਜੁਲਾਈ ਨੂੰ ਦਾਖ਼ਲ ਹੋਈਆਂ 5.83 ਕਰੋੜ ਰਿਟਰਨਾਂ
ਨਵੀਂ ਦਿੱਲੀ : ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਭਰਨ ਦੀ ਆਖਰੀ ਤਰੀਕ ਖ਼ਤਮ ਹੋਣ ਵਾਲੀ ਹੈ। ਜੇਕਰ ਤੁਸੀਂ ਇਨਕਮ ਟੈਕਸ ਦੇ ਦਾਇਰੇ ਵਿਚ ਆਉਂਦੇ ਹੋ, ਤਾਂ ITR ਫਾਈਲ ਕਰਨ ਲਈ ਅੱਜ ਦਾ ਸਮਾਂ ਬਚਿਆ ਹੈ। ਵਿੱਤੀ ਵਰ੍ਹੇ 2023-24 ਲਈ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ 2023 ਹੈ। ਇਸ ਤੋਂ ਬਾਅਦ ਰਿਟਰਨ ਭਰਨ 'ਤੇ ਜੁਰਮਾਨਾ ਲੱਗੇਗਾ ਕਿਉਂਕਿ ਸਰਕਾਰ ਨੇ ਸਪੱਸ਼ਟ ਕਰ ਦਿਤਾ ਹੈ ਕਿ ਆਮਦਨ ਕਰ ਰਿਟਰਨ ਭਰਨ ਦੀ ਸਮਾਂ ਸੀਮਾ ਨਹੀਂ ਵਧਾਈ ਜਾਵੇਗੀ।
ਜੇਕਰ ਤੁਸੀਂ 31 ਜੁਲਾਈ 2023 ਤਕ ਆਪਣੀ ਆਮਦਨ ਕਰ ਰਿਟਰਨ ਨਹੀਂ ਭਰਦੇ ਤਾਂ ਤੁਹਾਨੂੰ ਇਸ ਕੰਮ ਨੂੰ ਪੂਰਾ ਕਰਨ ਦੇ ਮੌਕੇ ਮਿਲਣਗੇ ਪਰ ਨਾਲ ਹੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 31 ਜੁਲਾਈ ਤੋਂ ਬਾਅਦ ਆਮਦਨ ਕਰ ਰਿਟਰਨ ਭਰਨ ਵਾਲੇ ਟੈਕਸਦਾਤਾਵਾਂ ਨੂੰ ਲੇਟ ਫੀਸ ਅਦਾ ਕਰਨੀ ਪਵੇਗੀ। ਜੇਕਰ ਕੋਈ ਵਿਅਕਤੀ ਇਕ ਸਾਲ ਵਿਚ 5 ਲੱਖ ਰੁਪਏ ਤੋਂ ਵੱਧ ਕਮਾਉਂਦਾ ਹੈ, ਤਾਂ ਉਸ ਨੂੰ 5,000 ਰੁਪਏ ਦੇਰੀ ਨਾਲ ਜੁਰਮਾਨਾ ਅਦਾ ਕਰਨਾ ਹੋਵੇਗਾ। ਜੇਕਰ ਕਿਸੇ ਟੈਕਸਦਾਤਾ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਤਾਂ ਉਸ ਨੂੰ ਲੇਟ ਫੀਸ ਵਜੋਂ 1,000 ਰੁਪਏ ਦੇਣੇ ਹੋਣਗੇ। 31 ਦਸੰਬਰ, 2023 ਤਕ ਜੁਰਮਾਨੇ ਦੇ ਨਾਲ ਲੇਟ ਫਾਈਲ ਕਰਨ ਦਾ ਵਿਕਲਪ ਉਪਲਬਧ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਧੀ ਨੇ ਰੌਸ਼ਨ ਕੀਤਾ ਨਾਂਅ, ਰੂਸ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ 'ਤੇ ਲਹਿਰਾਇਆ ਤਿਰੰਗਾ
ਆਮਦਨ ਕਰ ਰਿਟਰਨ ਭਰਦੇ ਸਮੇਂ, ਇਹ ਧਿਆਨ ਵਿਚ ਰੱਖੋ ਕਿ ਇਸ ਵਾਰ ਨਵੀਂ ਟੈਕਸ ਪ੍ਰਣਾਲੀ ਨੂੰ ਡਿਫਾਲਟ ਵਿੱਚ ਰੱਖਿਆ ਗਿਆ ਹੈ। ਜੇਕਰ ਤੁਸੀਂ ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ ITR ਫਾਈਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਨੂੰ ਖੁਦ ਬਦਲਣਾ ਹੋਵੇਗਾ। ਨਵੀਂ ਟੈਕਸ ਪ੍ਰਣਾਲੀ ਵਿਚ ਟੈਕਸ ਛੋਟ ਪ੍ਰਾਪਤ ਕਰਨ ਲਈ ਬਹੁਤ ਸੀਮਤ ਵਿਕਲਪ ਹਨ। ਹਾਲਾਂਕਿ, 7 ਲੱਖ ਰੁਪਏ ਤਕ ਦੀ ਆਮਦਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਟੈਕਸ ਮੁਕਤ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਪੁਰਾਣੀ ਟੈਕਸ ਵਿਵਸਥਾ 'ਚ ਟੈਕਸ ਛੋਟ ਦੀ ਸੀਮਾ ਨਹੀਂ ਵਧਾਈ ਗਈ ਹੈ। ਪਰ ਉਥੇ ਤੁਸੀਂ ਸਰਕਾਰੀ ਬਚਤ ਸਕੀਮਾਂ ਅਤੇ ਹੋਰ ਤਰੀਕਿਆਂ ਨਾਲ ਨਿਵੇਸ਼ ਕਰਕੇ ਟੈਕਸ ਛੋਟ ਦਾ ਦਾਅਵਾ ਕਰ ਸਕਦੇ ਹੋ।
ਨਵੀਂ ਪ੍ਰਣਾਲੀ ਟੈਕਸ ਸਲੈਬ
- 0 ਤੋਂ 3 ਲੱਖ 'ਤੇ 0%
- 3 ਤੋਂ 6 ਲੱਖ 'ਤੇ 5%
- 6 ਤੋਂ 9 ਲੱਖ 'ਤੇ
10% - 9 ਤੋਂ 12 ਲੱਖ 'ਤੇ
15% - 12 ਤੋਂ 15 ਲੱਖ 'ਤੇ 20%
- 15 ਲੱਖ ਤੋਂ ਵੱਧ 'ਤੇ 30%
ਪੁਰਾਣੀ ਆਮਦਨ ਟੈਕਸ ਸਲੈਬ
- 2.5 ਲੱਖ ਤੱਕ - 0%
- 2.5 ਲੱਖ ਤੋਂ 5 ਲੱਖ - 5%
- 5 ਲੱਖ ਤੋਂ 10 ਲੱਖ - 20%
- 10 ਲੱਖ ਤੋਂ ਵੱਧ - 30%
ਇਹ ਵੀ ਪੜ੍ਹੋ: ਮੋਹਾਲੀ ਤੋਂ ਲਾਪਤਾ ਹੋਈ 49 ਸਾਲਾ ਔਰਤ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਮਨਜੀਤ ਕੌਰ ਧੀਮਾਨ
ITR ਭਰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
-ਸਹੀ ITR ਫਾਰਮ ਚੁਣੋ।
- ਆਮਦਨ ਦੀ ਸਹੀ ਜਾਣਕਾਰੀ ਦਿਓ।
-ਛੋਟ ਅਤੇ ਟੈਕਸ ਮੁਕਤ ਆਮਦਨ ਬਾਰੇ ਗਲਤ ਜਾਣਕਾਰੀ ਨਾ ਦਿਓ।
- ਸਹੀ ਨਿਜੀ ਜਾਣਕਾਰੀ ਦਿਓ।
-ਟੈਕਸ ਰਿਟਰਨ ਦੀ ਪੁਸ਼ਟੀ ਕਰੋ।
- ਫਾਰਮ 2AS ਨੂੰ ਡਾਊਨਲੋਡ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਅਪਣੀ ਆਮਦਨ ਨਾਲ ਮੇਲ ਕਰਨਾ ਚਾਹੀਦਾ ਹੈ।
ਆਮਦਨ ਕਰ ਵਿਭਾਗ ਨੇ ਕਿਹਾ ਕਿ ਸਾਡਾ ਹੈਲਪਡੈਸਕ ਟੈਕਸਦਾਤਾਵਾਂ ਦੀ ਮਦਦ ਲਈ 24x7 ਕੰਮ ਕਰ ਰਿਹਾ ਹੈ। ਇਹ ITR ਫਾਈਲ ਕਰਨ ਤੋਂ ਲੈ ਕੇ ਟੈਕਸ ਭੁਗਤਾਨ ਤੱਕ ਦੀਆਂ ਸੇਵਾਵਾਂ ਲਈ ਲੋਕਾਂ ਦੀ ਮਦਦ ਕਰ ਰਿਹਾ ਹੈ। ਹੈਲਪ ਡੈਸਕ ਕਾਲਾਂ, ਲਾਈਵ ਚੈਟ, ਵੈਬੈਕਸ ਸੈਸ਼ਨਾਂ ਅਤੇ ਸੋਸ਼ਲ ਮੀਡੀਆ ਰਾਹੀਂ ਮਦਦ ਕਰ ਰਿਹਾ ਹੈ।
ਘਰ ਬੈਠੇ ਇਸ ਤਰ੍ਹਾਂ ਭਰ ਸਕਦੇ ਤੋਂ ਆਮਦਨ ਕਰ ਰੀਟਰਨ :
-ਇਨਕਮ ਟੈਕਸ ਵਿਭਾਗ ਦੇ ਈ-ਫਾਈਲਿੰਗ ਪੋਰਟਲ (https://eportal.incometax.gov.in/) 'ਤੇ ਜਾਓ।
-ਇਸ ਤੋਂ ਬਾਅਦ ਹੋਮਪੇਜ 'ਤੇ ਅਪਣੀ ਯੂਜ਼ਰ ਆਈਡੀ ਅਤੇ ਪਾਸਵਰਡ ਦੀ ਮਦਦ ਨਾਲ ਲੌਗ-ਇਨ ਕਰੋ।
- ਡੈਸ਼ਬੋਰਡ 'ਤੇ, ਈ-ਫਾਈਲ > ਇਨਕਮ ਟੈਕਸ ਰਿਟਰਨ > 'ਫਾਈਲ ਇਨਕਮ ਟੈਕਸ ਰਿਟਰਨ' 'ਤੇ ਕਲਿੱਕ ਕਰੋ।
-ਫਿਰ ਵਿੱਤੀ ਸਾਲ ਚੁਣੋ, ਜਿਵੇਂ ਕਿ 2023-24, ਅਤੇ 'ਜਾਰੀ ਰੱਖੋ' 'ਤੇ ਕਲਿੱਕ ਕਰੋ।
-ਹੁਣ ITR ਫਾਈਲ ਕਰਨ ਦਾ ਤਰੀਕਾ ਚੁਣੋ ਅਤੇ ਔਨਲਾਈਨ ਵਿਕਲਪ ਚੁਣੋ।
- ਅਪਣੀ ਟੈਕਸ ਆਮਦਨ ਅਤੇ TDS ਗਣਨਾ ਦੇ ਅਨੁਸਾਰ ਅਪਣਾ ITR ਫਾਰਮ ਚੁਣੋ।
-ਤੁਹਾਡੇ ਲਈ ਲਾਗੂ ITR ਦੀ ਚੋਣ ਕਰਨ ਤੋਂ ਬਾਅਦ, ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਨੇੜੇ ਰੱਖਦੇ ਹੋਏ, ਸਟਾਰਟ ਵਿਕਲਪ 'ਤੇ ਕਲਿੱਕ ਕਰੋ।
-ਹੁਣ ਸਕਰੀਨ 'ਤੇ ਕੁਝ ਸਵਾਲ ਦਿਖਾਈ ਦੇਣਗੇ, ਜੋ ਵੀ ਤੁਹਾਡੇ 'ਤੇ ਲਾਗੂ ਹੁੰਦਾ ਹੈ, ਇਸ ਦੇ ਚੈੱਕ ਬਾਕਸ ਨੂੰ ਮਾਰਕ ਕਰੋ ਅਤੇ ਜਾਰੀ 'ਤੇ ਕਲਿੱਕ ਕਰੋ।
-ਦਸਤਾਵੇਜ਼ਾਂ ਦੇ ਅਨੁਸਾਰ, ਵੱਖ-ਵੱਖ ਭਾਗਾਂ ਵਿਚ ਅਪਣੀ ਆਮਦਨੀ ਅਤੇ ਕਟੌਤੀਆਂ ਦੇ ਵੇਰਵੇ ਦਰਜ ਕਰੋ।
- ਜੇਕਰ ਟੈਕਸ ਦੇਣਦਾਰੀ ਦਾ ਮਾਮਲਾ ਹੈ, ਤਾਂ ਤੁਹਾਡੇ ਦੁਆਰਾ ਪ੍ਰਦਾਨ ਕੀਤੇ ਗਏ ਵੇਰਵਿਆਂ ਦੇ ਆਧਾਰ 'ਤੇ ਟੈਕਸ-ਗਣਨਾ ਦਾ ਇਕ ਸੰਖੇਪ ਵੇਰਵਾ ਦਿਖਾਈ ਦੇਵੇਗਾ।
-ਟੈਕਸਯੋਗਤਾ ਗਣਨਾ ਦੇ ਅਨੁਸਾਰ ਬਣਾਈ ਜਾਂਦੀ ਹੈ, ਫਿਰ ਤੁਸੀਂ 'ਹੁਣੇ ਭੁਗਤਾਨ ਕਰੋ' ਅਤੇ 'ਬਾਅਦ ਵਿਚ ਭੁਗਤਾਨ ਕਰੋ' ਦਾ ਵਿਕਲਪ ਚੁਣ ਸਕਦੇ ਹੋ।
- ਜੇਕਰ ਕੋਈ ਟੈਕਸ ਦੇਣਦਾਰੀ ਨਹੀਂ ਬਣਦੀ ਹੈ, ਤਾਂ ਟੈਕਸ ਦਾ ਭੁਗਤਾਨ ਕਰਨ ਤੋਂ ਬਾਅਦ, 'ਪ੍ਰੀਵਿਊ ਰਿਟਰਨ' 'ਤੇ ਕਲਿੱਕ ਕਰਨਾ ਹੋਵੇਗਾ।
-ਫਿਰ 'ਪ੍ਰੀਵਿਊ ਅਤੇ ਸਬਮਿਟ ਰਿਟਰਨ' ਘੋਸ਼ਣਾ ਬਾਕਸ 'ਤੇ ਕਲਿੱਕ ਕਰੋ ਅਤੇ 'ਪ੍ਰਮਾਣਿਕਤਾ ਲਈ ਅੱਗੇ ਵਧੋ' ਵਿਕਲਪ ਨੂੰ ਚੁਣੋ।
- ਪ੍ਰੀਵਿਊ ਵੇਖੋ ਅਤੇ 'ਸਬਮਿਟ ਰਿਟਰਨ' ਪੰਨੇ 'ਤੇ, ਤਸਦੀਕ ਕਰਨ ਲਈ ਅੱਗੇ ਵਧੋ। ਰਿਟਰਨ ਦੀ ਤਸਦੀਕ ਅਤੇ ਈ-ਵੈਰੀਫਾਈ ਕਰਨਾ ਲਾਜ਼ਮੀ ਹੈ।
- ਈ-ਵੈਰੀਫਾਈ ਪੰਨੇ 'ਤੇ, ਉਹ ਵਿਕਲਪ ਚੁਣੋ ਜਿਸ ਦੀ ਵਰਤੋਂ ਕਰ ਕੇ ਤੁਸੀਂ ਈ-ਵੈਰੀਫਿਕੇਸ਼ਨ ਕਰਨਾ ਚਾਹੁੰਦੇ ਹੋ ਅਤੇ 'ਜਾਰੀ ਰੱਖੋ' 'ਤੇ ਕਲਿੱਕ ਕਰੋ।
- ਇਕ ਵਾਰ ਜਦੋਂ ਤੁਸੀਂ ਰਿਟਰਨ ਦੀ ਈ-ਤਸਦੀਕ ਕਰ ਲੈਂਦੇ ਹੋ, ਤਾਂ ਸਕਰੀਨ 'ਤੇ ਫਾਰਮ ਦੀ ਇਕ ਸਫਲ ਸਬਮਿਸ਼ਨ ਪ੍ਰਦਰਸ਼ਿਤ ਹੁੰਦੀ ਹੈ।
- ਟ੍ਰਾਂਜੈਕਸ਼ਨ ਆਈਡੀ ਅਤੇ ਮਾਨਤਾ ਨੰਬਰ ਸਕ੍ਰੀਨ 'ਤੇ ਉਪਲਬਧ ਹਨ, ਤਾਂ ਜੋ ਤੁਸੀਂ ਭਵਿੱਖ ਵਿਚ ਅਪਣੇ ਆਈਟੀਆਰ ਫਾਰਮ ਦੀ ਸਥਿਤੀ ਦੀ ਜਾਂਚ ਕਰ ਸਕੋ।
-ਤੁਹਾਡਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਜੋ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹੈ, ਤੁਹਾਨੂੰ ਫਾਰਮ ਨੂੰ ਸਫਲਤਾਪੂਰਵਕ ਭਰਨ ਦਾ ਸੁਨੇਹਾ ਮਿਲੇਗਾ।