ਰਾਜਸਥਾਨ: ਪ੍ਰੈਸ਼ਰ ਕੁੱਕਰ ਵਿਚ ਧਮਾਕਾ ਹੋਣ ਕਾਰਨ ਔਰਤ ਦੀ ਹੋਈ ਮੌਤ

By : GAGANDEEP

Published : Jul 31, 2023, 4:58 pm IST
Updated : Jul 31, 2023, 4:58 pm IST
SHARE ARTICLE
photo
photo

ਜ਼ਬਰਦਸਤ ਧਮਾਕਾ ਹੋਣ ਕਰਕੇ ਲੋਕ ਘਰਾਂ 'ਚੋਂ ਆਏ ਬਾਹਰ

 

ਜੈਪੁਰ: ਜੈਪੁਰ ਵਿਚ ਪ੍ਰੈਸ਼ਰ ਕੁੱਕਰ ਵਿਚ ਧਮਾਕਾ ਹੋਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਕੁੱਕਰ ਦੇ ਧਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਲੋਕ 200 ਮੀਟਰ ਦੂਰ ਤੱਕ ਘਰਾਂ ਤੋਂ ਬਾਹਰ ਆ ਗਏ। ਇਹ ਘਟਨਾ ਸਵੇਰੇ 11 ਵਜੇ ਝੋਟਵਾੜਾ ਇਲਾਕੇ 'ਚ ਵਾਪਰੀ। ਝੋਟਵਾੜਾ ਥਾਣਾ ਪੁਲਿਸਨੇ ਦਸਿਆ- ਕਿਰਨ ਕੰਵਰ (40) ਪਤਨੀ ਰਾਜਕੁਮਾਰ ਸਿੰਘ ਘਰ ਵਿਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਪ੍ਰੈਸ਼ਰ ਕੁੱਕਰ ਫਟ ਗਿਆ। ਇਸ ਕਾਰਨ ਕਿਰਨ ਦਾ ਸਰੀਰ ਪੂਰੀ ਤਰ੍ਹਾਂ ਸੜ ਗਿਆ। ਕਿਰਨ ਕੰਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਪ੍ਰੈਸ਼ਰ ਕੁੱਕਰ ਫਟਿਆ ਤਾਂ ਕਿਰਨ ਘਰ ਵਿਚ ਇਕੱਲੀ ਸੀ। ਬੇਟਾ ਕੁਝ ਸਮਾਂ ਪਹਿਲਾਂ ਕਿਤਾਬ ਖਰੀਦਣ ਲਈ ਮਾਰਕਿਟ ਗਿਆ ਸੀ। ਕਿਰਨ ਦਾ ਪਤੀ  ਵੀ ਕੰਮ ਤੋਂ ਬਾਹਰ ਗਿਆ ਸੀ।

ਇਹ ਵੀ ਪੜ੍ਹੋ: ਬਰਸੀ 'ਤੇ ਵਿਸ਼ੇਸ਼: ਮੁਹੰਮਦ ਰਫ਼ੀ ਨੂੰ ਫ਼ਕੀਰ ਨੇ ਬਣਾਇਆ ਸੀ ਸੁਰਾਂ ਦਾ ਬਾਦਸ਼ਾਹ 

ਧਮਾਕੇ ਦੀ ਆਵਾਜ਼ ਸੁਣ ਕੇ ਸਾਰੀ ਕਲੋਨੀ ਦੇ ਲੋਕ ਬਾਹਰ ਆ ਗਏ ਪਰ ਕਿਰਨ ਕੰਵਰ ਦੇ ਘਰੋਂ ਕੋਈ ਬਾਹਰ ਨਹੀਂ ਆਇਆ। ਕਲੋਨੀ ਦੇ ਲੋਕਾਂ ਨੇ ਕਿਰਨ ਦੇ ਘਰ ਜਾ ਕੇ ਆਵਾਜ਼ ਮਾਰੀ। ਅੰਦਰੋਂ ਕੋਈ ਆਵਾਜ਼ ਨਾ ਆਉਣ 'ਤੇ ਕਾਲੋਨੀ ਦੀ ਇਕ ਔਰਤ ਘਰ 'ਚ ਦਾਖ਼ਲ ਹੋਈ। ਕਿਰਨ ਨੂੰ ਰਸੋਈ ਵਿਚ ਡਿੱਗਿਆ ਦੇਖਿਆ। ਔਰਤ ਨੇ ਰੌਲਾ ਪਾਇਆ ਤਾਂ ਕਲੋਨੀ ਦੇ ਹੋਰ ਲੋਕ ਵੀ ਪਹੁੰਚ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿਤੀ ਗਈ। ਪ੍ਰੈਸ਼ਰ ਕੁੱਕਰ ਦੇ ਫਟਣ ਕਾਰਨ ਰਸੋਈ ਵਿਚ ਰੱਖਿਆ ਸਾਮਾਨ ਵੀ ਨੁਕਸਾਨਿਆ ਗਿਆ। ਇੰਨਾ ਹੀ ਨਹੀਂ ਪ੍ਰੈਸ਼ਰ ਕੁੱਕਰ ਦੇ ਕੁਝ ਟੁਕੜੇ ਰਸੋਈ ਦੀ ਕੰਧ 'ਚ ਵੀ ਵਿੰਨ੍ਹ ਗਏ ਅਤੇ ਦੂਜੇ ਪਾਸੇ ਤੋਂ ਵੀ ਬਾਹਰ ਆ ਗਏ।

ਇਹ ਵੀ ਪੜ੍ਹੋ: ਰਾਜਸਥਾਨ 'ਚ ਡਿਊਟੀ ਤੋਂ ਪਰਤ ਰਹੀ ਮਹਿਲਾ ਕਾਂਸਟੇਬਲ ਦੀ ਸੜਕ ਹਾਦਸੇ 'ਚ ਹੋਈ ਮੌਤ

ਮੌਕੇ 'ਤੇ ਪਹੁੰਚੀ ਪੁਲਿਸ ਨੇ ਦਸਿਆ ਕਿ ਕਿਰਨ ਕੰਵਰ ਦਾ ਚਿਹਰਾ ਇੰਨੀ ਬੁਰੀ ਤਰ੍ਹਾਂ ਸੜਿਆ ਹੋਇਆ ਸੀ ਕਿ ਪਛਾਣ ਵੀ ਨਹੀਂ ਹੋ ਰਹੀ ਸੀ। ਘਟਨਾ ਤੋਂ ਬਾਅਦ ਐਫਐਸਐਲ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਜਾਵੇਗੀ। ਘਟਨਾ ਦੀ ਸੂਚਨਾ ਕਿਰਨ ਕੰਵਰ ਦੇ ਪਤੀ ਨੂੰ ਦੇ ਦਿੱਤੀ ਗਈ ਹੈ।

ਝੋਟਵਾੜਾ ਥਾਣੇ ਦੇ ਸੀਆਈ ਘਨਸ਼ਿਆਮ ਸਿੰਘ ਰਾਠੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 11:30 ਵਜੇ ਘਟਨਾ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਮੌਕੇ 'ਤੇ ਮਹਿਲਾ ਨੂੰ ਰਸੋਈ 'ਚ ਮ੍ਰਿਤਕ ਦੇਖਿਆ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਚੈੱਕ ਕਰਕੇ ਮ੍ਰਿਤਕ ਐਲਾਨ ਦਿੱਤਾ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦੀ ਮੌਤ ਪ੍ਰੈਸ਼ਰ ਕੁੱਕਰ ਦੇ ਧਮਾਕੇ ਕਾਰਨ ਹੋਈ ਹੈ। ਕੁੱਕਰ ਦੇ ਕਈ ਟੁਕੜੇ ਔਰਤ ਦੇ ਚਿਹਰੇ ਅਤੇ ਸਰੀਰ ਵਿੱਚ ਵੜ ਗਏ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement