
ਜੇਬ 'ਚ 1,329 ਗ੍ਰਾਮ ਸੋਨੇ ਦੀ ਪੇਸਟ ਲੁਕੋ ਕੇ ਹੈਦਰਾਬਾਦ ਜਾ ਰਿਹਾ ਸੀ ਯਾਤਰੀ
ਹੈਦਰਾਬਾਦ: ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਰਜੀਆਈਏ) 'ਤੇ ਕਸਟਮ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਕ ਯਾਤਰੀ ਤੋਂ 81.6 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ। ਯਾਤਰੀ ਨੇ ਆਪਣੀ ਪੇਂਟ ਦੀ ਜੇਬ ਵਿਚ ਪੇਸਟ ਦੇ ਰੂਪ ਵਿਚ ਸੋਨਾ ਲੁਕੋਇਆ ਹੋਇਆ ਸੀ। ਸੁਰੱਖਿਆ ਜਾਂਚ ਦੌਰਾਨ ਅਧਿਕਾਰੀਆਂ ਵਲੋਂ ਯਾਤਰੀ ਨੂੰ ਰੋਕੇ ਜਾਣ ਤੋਂ ਬਾਅਦ ਕਰੀਬ 1.329 ਕਿਲੋ ਵਜ਼ਨ ਵਾਲੀ ਸੋਨੇ ਦੀ ਪੇਸਟ ਬਰਾਮਦ ਕੀਤੀ ਗਈ। ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਖੇਮਕਰਨ ਇਲਾਕੇ 'ਚ ਇਕ ਡਰੋਨ ਤੇ ਸਵਾ ਤਿੰਨ ਕਿਲੋ ਹੈਰੋਇਨ ਹੋਈ ਬਰਾਮਦ
ਅਧਿਕਾਰੀਆਂ ਮੁਤਾਬਕ ਅਬੂ ਧਾਬੀ ਤੋਂ ਚੇਨਈ ਪਹੁੰਚਣ 'ਤੇ ਜਹਾਜ਼ ਦੇ ਪਿਛਲੇ ਹਿੱਸੇ 'ਚ ਟਾਇਲਟ ਦੇ ਵਾਸ਼ ਬੇਸਿਨ ਦੇ ਹੇਠਾਂ ਸੋਨੇ ਦਾ ਪੇਸਟ ਛੁਪਾਇਆ ਗਿਆ ਸੀ। ਚੇਨਈ ਤੋਂ ਫਲਾਈਟ 'ਚ ਸਵਾਰ ਹੋਣ ਤੋਂ ਬਾਅਦ ਯਾਤਰੀ ਨੇ ਬੜੀ ਚਲਾਕੀ ਨਾਲ ਇਸ ਨੂੰ ਇਕੱਠਾ ਕਰ ਲਿਆ ਸੀ। ਉਸ ਨੇ ਪੈਕੇਟ ਨੂੰ ਆਪਣੀ ਜੇਬ ਵਿਚ ਰੱਖਿਆ ਅਤੇ ਹੈਦਰਾਬਾਦ ਲਈ ਰਵਾਨਾ ਹੋ ਗਿਆ। ਉਸ 'ਤੇ ਕਸਟਮ ਐਕਟ, 1962 ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ! ਨਿਜੀ ਸਕੂਲ ਦੇ ਹੋਸਟਲ 'ਚ 12 ਸਾਲਾਂ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਅਧਿਕਾਰੀਆਂ ਨੇ ਦਸਿਆ ਕਿ ਅਗਲੇਰੀ ਜਾਂਚ ਜਾਰੀ ਹੈ। ਤਿੰਨ ਦਿਨ ਪਹਿਲਾਂ ਮਲੇਸ਼ੀਆ ਤੋਂ ਹਵਾਈ ਅੱਡੇ 'ਤੇ ਪਹੁੰਚੇ ਦੋ ਯਾਤਰੀਆਂ ਕੋਲੋਂ 94.99 ਲੱਖ ਰੁਪਏ ਦੀ ਕੀਮਤ ਦਾ 1.54 ਕਿਲੋ ਸੋਨਾ ਜ਼ਬਤ ਕੀਤਾ ਗਿਆ ਸੀ। ਸੋਨਾ ਉਸਦੀ ਜੀਨਸ ਅਤੇ ਅੰਡਰਵੀਅਰ ਵਿੱਚ ਪੇਸਟ ਦੇ ਰੂਪ ਵਿਚ ਛੁਪਾਇਆ ਹੋਇਆ ਸੀ।