
ਸਕੂਲ ਦੇ ਅਧਿਆਪਕ 'ਤੇ ਹੀ ਲੱਗੇ ਜਿਸਮਾਨੀ ਸ਼ੋਸ਼ਣ ਕਰਨ ਦੇ ਇਲਜ਼ਾਮ
ਪੁਲਿਸ ਨੇ ਮਾਮਲਾ ਦਰਜ ਕਰ ਅਧਿਆਪਕ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮ ਅਧਿਆਪਕ ਨੇ ਖ਼ੁਦ ਨੂੰ ਦਸਿਆ ਬੇਕਸੂਰ, ਕਿਹਾ- ਗ਼ਲਤ ਮਾਮਲੇ 'ਚ ਫਸਾਇਆ ਜਾ ਰਿਹਾ
ਬਟਾਲਾ : ਬਟਾਲਾ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਅਧਿਆਪਕ ਵਲੋਂ ਹੀ 12 ਸਾਲਾ ਮਾਸੂਮ ਨਾਲ ਜਿਸਮਾਨੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
FIR
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਪੁੱਤ ਨਿਕਲਿਆ ਨਸ਼ਾ ਤਸਕਰ, ਪੁਲਿਸ ਨੇ ਦਬੋਚਿਆ
ਦਸਿਆ ਜਾ ਰਿਹਾ ਹੈ ਕਿ ਮਾਸੂਮ ਬੱਚੀ ਸਕੂਲ ਦੇ ਹੋਸਟਲ ਵਿਚ ਹੀ ਰਹਿੰਦੀ ਸੀ ਅਤੇ ਇਥੇ ਉਸ ਨਾਲ ਇਹ ਘਿਨਾਉਣੀ ਹਰਕਤ ਨੂੰ ਅੰਜਾਮ ਦਿਤਾ ਗਿਆ ਹੈ।
ਬੱਚੀ ਵਲੋਂ ਦਰਦ ਦੀ ਸ਼ਿਕਾਇਤ ਕਰਨ 'ਤੇ ਡਾਕਟਰੀ ਜਾਂਚ ਵਿਚ ਖ਼ੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ: ਵਿਸ਼ਵ ਪੁਲਿਸ ਖੇਡਾਂ : ਪੰਜਾਬ ਪੁਲਿਸ ਦੇ ASI ਅਤੇ ਭਲਵਾਨ ਵਿਸ਼ਾਲ ਰਾਣਾ ਨੇ ਜਿੱਤਿਆ ਸੋਨ ਤਮਗ਼ਾ
ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਮੁਲਜ਼ਮ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਧਰ ਜਿਸ ਅਧਿਆਪਕ 'ਤੇ ਜਿਸਮਾਨੀ ਸ਼ੋਸ਼ਣ ਕਰਨ ਦੇ ਇਲਜ਼ਾਮ ਲੱਗੇ ਹਨ ਉਸ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਅਪਣੇ 'ਤੇ ਲੱਗੇ ਇਲਜ਼ਾਮ ਨੂੰ ਸਿਰੇ ਤੋਂ ਨਕਾਰਦਿਆਂ ਉਸ ਦਾ ਕਹਿਣਾ ਹੈ ਕਿ ਉਸ ਨੂੰ ਬੇਵਜ੍ਹਾ ਹੀ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ।