
ਦਰਜਨਾਂ ਵਾਹਨ ਪਾਣੀ 'ਚ ਰੁੜ੍ਹੇ
ਬੀਜਿੰਗ: ਚੀਨ ਵਿਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਇਸ ਤਬਾਹੀ ਵਿਚ ਲੋਕਾਂ ਦੇ ਘਰ ਬਰਬਾਦ ਹੋ ਗਏ ਹਨ। ਵਾਹਨ ਪਾਣੀ ਵਿਚ ਰੁੜ੍ਹ ਗਏ ਹਨ। ਸਰਕਾਰਨੇ ਰਾਜਧਾਨੀ ਬੀਜਿੰਗ ਅਤੇ ਉੱਤਰ ਦੇ ਹੋਰ ਖੇਤਰਾਂ ਵਿਚ ਸਥਾਨਕ ਅਧਿਕਾਰੀਆਂ ਨੂੰ ਟਾਈਫੂਨ ਡੌਕਸਰੀ ਕਾਰਨ ਭਾਰੀ ਬਾਰਸ਼ ਦੇ ਦੌਰਾਨ ਹੜ੍ਹਾਂ ਦੀ ਤਿਆਰੀ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਤੋਂ ਸ਼ਹੀਦਾਂ ਦੀ ਸ਼ਹਾਦਤ ਦੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ-ਮੁੱਖ ਮੰਤਰੀ ਭਗਵੰਤ ਮਾਨ
ਹੜ੍ਹ ਕੰਟਰੋਲ ਅਧਿਕਾਰੀਆਂ ਨੇ ਐਤਵਾਰ ਨੂੰ ਬੀਜਿੰਗ, ਤਿਆਨਜਿਨ, ਹੇਬੇਈ, ਸ਼ਾਂਕਸੀ ਅਤੇ ਹੇਨਾਨ ਪ੍ਰਾਂਤਾਂ ਲਈ ਆਪਣੇ ਐਮਰਜੈਂਸੀ ਪ੍ਰਤੀਕਿਰਿਆ ਆਦੇਸ਼ਾਂ ਨੂੰ ਲੈਵਲ-2 ਤੱਕ ਅੱਪਗ੍ਰੇਡ ਕੀਤਾ। ਇਸੇ ਦੌਰਾਨ ਚੀਨ ਤੋਂ ਹੜ੍ਹ ਦੀ ਇੱਕ ਭਿਆਨਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਦਰਜਨਾਂ ਵਾਹਨ ਪਾਣੀ ਦੇ ਤੇਜ਼ ਵਹਾਅ ਵਿਚ ਵਹਿਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਹਾਈਵੇ 'ਤੇ ਵੱਡਾ ਹਾਦਸਾ: ਇਨੋਵਾ-ਟਰੈਕਟਰ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਇਕ ਦੀ ਮੌਤ
ਕੈਪੀਟਲ ਇੰਟਰਨੈਸ਼ਨਲ ਏਅਰਪੋਰਟ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਐਤਵਾਰ ਦੁਪਹਿਰ 3 ਵਜੇ ਤੱਕ 52 ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ। ਇਸ ਦੇ ਨਾਲ ਹੀ ਚਾਈਨਾ ਸੈਂਟਰਲ ਟੈਲੀਵਿਜ਼ਨ ਦੀ ਰਿਪੋਰਟ ਮੁਤਾਬਕ ਤਿਆਨਜਿਨ ਏਅਰਪੋਰਟ ਨੇ ਸਵੇਰੇ 10 ਵਜੇ ਤੱਕ 42 ਉਡਾਣਾਂ ਰੱਦ ਕਰ ਦਿਤੀਆਂ ਹਨ। ਰੇਲ ਅਧਿਕਾਰੀਆਂ ਨੇ ਕਿਹਾ ਕਿ ਬੀਜਿੰਗ ਅਤੇ ਗੁਆਂਗਜ਼ੂ ਵਿਚਕਾਰ ਚੱਲਣ ਵਾਲੀਆਂ ਕੁਝ ਰੇਲਗੱਡੀਆਂ ਥੋੜ੍ਹੇ ਸਮੇਂ ਲਈ ਦੇਰੀ ਨਾਲ ਚੱਲ ਰਹੀਆਂ ਸਨ ਕਿਉਂਕਿ ਭਾਰੀ ਮੀਂਹ ਕਾਰਨ ਲਾਈਨ ਦੇ ਹਿੱਸਿਆਂ ਦੀ ਜਾਂਚ ਕੀਤੀ ਜਾ ਰਹੀ ਸੀ।