
ਨੋਟਬੰਦੀ ਅਤੇ ਰਾਫੇਲ ਡੀਲ ਤੇ ਹਮਲਾ ਬੋਲਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਰਾਹੁਲ ਗਾਂਧੀ ਨੇ ਨੋਟਬੰਦੀ ਦੇ ਬਾਅਦ ...
ਨਵੀਂ ਦਿੱਲੀ :- ਨੋਟਬੰਦੀ ਅਤੇ ਰਾਫੇਲ ਡੀਲ ਤੇ ਹਮਲਾ ਬੋਲਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਰਾਹੁਲ ਗਾਂਧੀ ਨੇ ਨੋਟਬੰਦੀ ਦੇ ਬਾਅਦ ਆਰਬੀਆਈ ਦੁਆਰਾ ਜਾਰੀ ਅੰਕੜਿਆਂ ਦਾ ਹਵਾਲਾ ਦੇ ਕੇ ਕਿਹਾ ਕਿ ਨੋਟਬੰਦੀ ਜਾਣ ਬੂੱਝ ਕੇ ਗਰੀਬਾਂ ਦੇ ਪੈਰ ਵਿਚ ਮਾਰੀ ਗਈ ਕੁਲਹਾੜੀ ਸੀ। ਰਾਹੁਲ ਨੇ ਕਿਹਾ ਕਿ ਪੀਐਮ ਨੇ ਆਪਣੇ 15 - 20 ਉਦਯੋਗਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਣ ਲਈ ਦੇਸ਼ ਦੇ ਜਵਾਨਾਂ, ਔਰਤਾਂ, ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ।
ਇਸ ਤੋਂ ਇਲਾਵਾ ਰਾਹੁਲ ਨੇ ਕਿਹਾ ਕਿ ਰਾਫੇਲ ਡੀਲ `ਤੇ ਜੇਟਲੀ ਉਨ੍ਹਾਂ ਨੂੰ ਸਵਾਲ ਪੁੱਛ ਰਹੇ ਹਨ ਜਦੋਂ ਕਿ ਸੰਯੁਕਤ ਸੰਸਦੀ ਕਮੇਟੀ ਬਣਾਉਣ `ਤੇ ਚੁਪ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਜਾਨਣਾ ਚਾਹੁੰਦਾ ਹੈ ਕਿ ਮੋਦੀ ਅਤੇ ਅੰਬਾਨੀ ਵਿਚ ਕੀ ਡੀਲ ਹੋਈ। ਇਸ ਦੇ ਨਾਲ ਹੀ ਰਾਹੁਲ ਨੇ ਮੋਦੀ ਸਰਕਾਰ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਯੂਪੀਏ ਦੇ ਸਮੇਂ ਐਨਪੀਏ ਢਾਈ ਲੱਖ ਕਰੋੜ ਰੁਪਏ ਸੀ ਅਤੇ ਅੱਜ 12 ਲੱਖ ਕਰੋੜ ਹੈ , ਕਿਉਕਿ ਮੋਦੀ ਨੇ ਆਪਣੇ ਦੋਸਤਾਂ ਦੀ ਰੱਖਿਆ ਕੀਤੀ ਹੈ।