
ਹੜ੍ਹ ਦੀ ਆਫ਼ਤ ਝੇਲ ਰਹੇ ਕੇਰਲ ਦੇ ਲੋਕਾਂ ਦਾ ਦਰਦ ਜਾਣਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਤੀਰੁਵਨੰਤਪੁਰਮ ਪੁੱਜੇ। ਦੇਸ਼ ਦੇ ਕੋਨੇ - ਕੋਨੇ ਤੋਂ ਲੋਕਾਂ...
ਤੀਰੁਵਨੰਤਪੁਰਮ : ਹੜ੍ਹ ਦੀ ਆਫ਼ਤ ਝੇਲ ਰਹੇ ਕੇਰਲ ਦੇ ਲੋਕਾਂ ਦਾ ਦਰਦ ਜਾਣਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਤੀਰੁਵਨੰਤਪੁਰਮ ਪੁੱਜੇ। ਦੇਸ਼ ਦੇ ਕੋਨੇ - ਕੋਨੇ ਤੋਂ ਲੋਕਾਂ ਨੇ ਹੜ੍ਹ ਪੀਡ਼ਤਾਂ ਦੀ ਮਦਦ ਲਈ ਹੱਥ ਵਧਾਇਆ ਹੈ। ਇਸ ਵਿਚ ਖਬਰ ਹੈ ਕਿ ਕਾਂਗਰਸ ਪ੍ਰਧਾਨ ਨੇ ਇਕ ਏਅਰ ਐਂਬੁਲੈਂਸ ਨੂੰ ਰਸਤਾ ਦੇਣ ਲਈ ਇੰਤਜ਼ਾਰ ਕੀਤਾ। ਨਾਲ ਹੀ ਉਨ੍ਹਾਂ ਨੇ ਇਹ ਨਿਸ਼ਚਿਤ ਕੀਤਾ ਕਿ ਮੈਡੀਕਲ ਐਮਰਜੈਂਸੀ ਲਈ ਏਅਰ ਐਂਬੁਲੈਂਸ 'ਤੇ ਜਾ ਰਹੇ ਵਿਅਕਤੀ ਨੂੰ ਤਰਜੀਹ ਦਿਤੀ ਜਾਵੇ।
Air Ambulance to takes off
ਰਾਹੁਲ ਕੇਰਲ ਦੇ ਹੜ੍ਹ ਪ੍ਰਭਾਵਿਤ ਇਲਾਕੀਆਂ ਦਾ ਦੌਰਾ ਕਰਨ ਲਈ ਪੁੱਜੇ ਹੋਏ ਹਨ। ਉਨ੍ਹਾਂ ਨੂੰ ਮੰਗਲਵਾਰ ਨੂੰ ਚੇਂਗਨੂਰ ਹੈਲਿਪੈਡ ਤੋਂ ਉਡਾਨ ਭਰਨੀ ਸੀ। ਖਬਰਾਂ ਦੇ ਮੁਤਾਬਕ ਇਸ ਦੌਰਾਨ ਉਥੇ ਤੋਂ ਇਕ ਏਅਰ ਐਂਬੁਲੈਂਸ ਨੂੰ ਵੀ ਰਵਾਨਾ ਹੋਣਾ ਸੀ। ਰਾਹੁਲ ਨੇ ਅਪਣੇ ਆਪ ਥੋੜ੍ਹੀ ਦੇਰ ਰੁਕ ਕੇ ਇਹ ਨਿਸ਼ਚਿਤ ਕੀਤਾ ਕਿ ਮੈਡੀਕਲ ਐਮਰਜੈਂਸੀ ਲਈ ਜਾ ਰਹੇ ਏਅਰ ਐਂਬੁਲੈਂਸ ਨੂੰ ਪਹਿਲਾਂ ਭੇਜਿਆ ਜਾਵੇ।
Congress President Rahul Gandhi made way for an air ambulance to take off in Kerala's Chengannur, today. He is on a two-day tour to the flood affected areas in Kerala. pic.twitter.com/I3j1RBGwBx
— ANI (@ANI) August 28, 2018
ਇਸ ਦੌਰਾਨ ਰਾਹੁਲ ਦੇ ਨਾਲ ਸਥਾਨਕ ਨੇਤਾ ਅਤੇ ਐਸਪੀਜੀ ਦੇ ਨੌਜਵਾਨ ਵੀ ਮੌਜੂਦ ਸਨ। ਰਾਹੁਲ ਨੇ ਅਪਣੇ ਆਪ ਪਹਿਲਾਂ ਜਾਣ ਦੀ ਬਜਾਏ ਏਅਰ ਐਂਬੁਲੈਂਸ ਨੂੰ ਪਹਿਲ ਦਿਤੀ। ਅਪਣੇ ਚਾਪਰ ਨੂੰ ਉਨ੍ਹਾਂ ਨੇ ਬਾਅਦ ਵਿਚ ਲਿਜਾਣ ਲਈ ਕਿਹਾ ਅਤੇ ਉਨ੍ਹਾਂ ਨੇ ਨਿਜੀ ਤੌਰ 'ਤੇ ਇਸ ਗੱਲ ਦੀ ਜਾਂਚ ਕੀਤੀ ਕਿ ਮੈਡੀਕਲ ਹੈਲਪ ਲਈ ਜਾ ਰਹੇ ਵਿਅਕਤੀ ਨੂੰ ਪਹਿਲਾਂ ਭੇਜਿਆ ਜਾਵੇ। ਇਸ ਤੋਂ ਬਾਅਦ ਏਅਰ ਐਂਬੁਲੈਂਸ ਨੂੰ ਪਹਿਲਾਂ ਟੇਕ ਆਫ਼ ਕਰਵਾਇਆ ਗਿਆ ਅਤੇ ਫਿਰ ਰਾਹੁਲ ਅਪਣੇ ਚਾਪਰ ਵਿਚ ਬੈਠੇ।
Rahul Gandhi waits for Air Ambulance to takes off
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਚੇਂਗਨੂਰ ਸਥਿਤ ਰਿਲੀਫ ਕੈਂਪ ਵਿਚ ਗਏ ਅਤੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰ ਉਨ੍ਹਾਂ ਦਾ ਦਰਦ ਜਾਣਨ ਦੀ ਕੋਸ਼ਿਸ਼ ਕੀਤੀ। ਕੇਰਲ ਵਿਚ ਆਈ ਪਾਣੀ ਤਰਾਸਦੀ ਕਾਰਨ ਲਗਭੱਗ 17 ਲੱਖ ਲੋਕ ਬੇਘਰ ਹੋ ਗਏ ਹਨ। ਮੀਂਹ ਅਤੇ ਹੜ੍ਹ ਦੀਆਂ ਹਲਾਤਾਂ ਵਿਚ ਸਿਰਫ਼ ਪੰਜ ਰਾਜਾਂ ਦੇ ਅੰਦਰ 950 ਤੋਂ ਜ਼ਿਆਦਾ ਲੋਕਾਂ ਨੂੰ ਅਪਣੀ ਜਾਨ ਗਵਾਉਣੀ ਪਈ ਹੈ। 22 ਅਗਸਤ 2018 ਤੱਕ ਕੁੱਲ 993 ਲੋਕਾਂ ਦੀ ਮੌਤ ਹੋਈ, ਇਹਨਾਂ ਵਿਚ ਸਿਰਫ਼ ਕੇਰਲ ਵਿਚ ਲਗਭੱਗ 400 ਲੋਕਾਂ ਦੀ ਹੜ੍ਹ ਕਾਰਨ ਮੌਤ ਹੋ ਗਈ।
Rahul Gandhi waits
ਰਾਹੁਲ ਬੁੱਧਵਾਰ ਨੂੰ ਵਾਇਨਾਡ ਜਿਲ੍ਹੇ ਵਿਚ ਹੜ੍ਹ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਣਗੇ। ਦੱਸ ਦਈਏ ਕਿ ਸੋਮਵਾਰ ਨੂੰ ਰਾਹੁਲ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿਤੀ ਸੀ, ਮੈਂ ਮੰਗਲਵਾਰ ਅਤੇ ਬੁੱਧਵਾਰ ਨੂੰ ਕੇਰਲ ਵਿਚ ਰਹਾਂਗਾ। ਰਾਜ ਦੇ ਉਨ੍ਹਾਂ ਇਲਾਕੀਆਂ, ਜੋ ਹੜ੍ਹਗ੍ਰਸਤ ਹਨ ਉਨ੍ਹਾਂ ਦਾ ਦੌਰਾ ਕਰਾਂਗਾ। ਇਸ ਦੇ ਨਾਲ ਹੀ ਮੈਂ ਰਿਲੀਫ਼ ਕੈਂਪਾਂ ਵਿਚ ਵੀ ਜਾਵਾਂਗਾ। ਉਨ੍ਹਾਂ ਸਾਰਿਆਂ ਨਾਲ ਮੁਲਾਕਾਤ ਵੀ ਕਰਾਂਗਾ ਜੋ ਜ਼ਰੂਰਤ ਦੇ ਸਮੇਂ ਬਿਨਾਂ ਥਕੇ ਲੋਕਾਂ ਦੀ ਮਦਦ ਵਿਚ ਜੁਟੇ ਹੋਏ ਹਨ।