ਹਿਮਾਚਲ ਪ੍ਰਦੇਸ਼ ਦੇ ਸੀਐਮ ਜਲਦ ਹੀ ਕਰਨਗੇ ਇਲੈਕਟ੍ਰਿਕ ਕਾਰ ਦੀ ਸਵਾਰੀ
Published : Aug 31, 2019, 4:20 pm IST
Updated : Aug 31, 2019, 4:20 pm IST
SHARE ARTICLE
Jai Ram Thakur
Jai Ram Thakur

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਜਲਦ ਹੀ ਇਲੈਕਟ੍ਰਿਕ ਕਾਰ ’ਚ ਬੈਠੇ ਨਜ਼ਰ...

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਜਲਦ ਹੀ ਇਲੈਕਟ੍ਰਿਕ ਕਾਰ ’ਚ ਬੈਠੇ ਨਜ਼ਰ ਆ ਸਕਦੇ ਹਨ। ਟ੍ਰਾਂਸਪੋਰਟ ਵਿਭਾਗ ਨੇ ਮੁੱਖ ਮੰਤਰੀ ਨੂੰ ਇਹ ਕਾਰ ਤੋਹਫੇ ਵਜੋਂ ਭੇਟ ਕਰੇਗਾ ਹੁੰਡਈ ਕੰਪਨੀ ਦੀ ਇਹ ਇਲੈਕਟ੍ਰਿਕ ਕਾਰ ਹਾਲ ਹੀ ਵਿਚ ਦੇਸ਼ ’ਚ ਲਾਂਚ ਹੋਈ ਹੈ। ਲਗਭਗ 25 ਲੱਖ ਰੁਪਏ ਦੀ ਕੀਮਤ ਦੀ ਇਹ ਕਾਰ ਸ਼ੁੱਕਰਵਾਰ ਨੂੰ ਵਿਧਾਨ ਸਭਾ ’ਚ ਨਿਰੀਖਣ ਲਈ ਲਿਆਂਦੀ ਗਈ। ਠਾਕੁਰ ਨੇ ਨਾ ਸਿਰਫ਼ ਇਸ ਕਾਰ ਨੂੰ ਦੇਖਿਆ ਸਗੋਂ ਇਸ ’ਚ ਬੈਠੇ ਵੀ ਅਤੇ ਟ੍ਰਾਇਲ ਵੀ ਲਿਆ।

Jai Ram ThakurJai Ram Thakur

ਹੁਣ ਜੇਕਰ ਇਹ ਕਾਰ ਉਨ੍ਹਾਂ ਨੂੰ ਪਸੰਦ ਆਉਂਦੀ ਹੈ ਤਾਂ ਜਲਦ ਹੀ ਉਹ ਉਸ ਵਿਚ ਬੈਠੇ ਨਜ਼ਰ ਆਉਣਗੇ। ਟਰਾਂਸਪੋਰਟ ਵਿਭਾਗ ਮੁੱਖ ਮੰਤਰੀ ਨੂੰ ਇਹ ਕਾਰ ਭੇਟ ਕਰੇਗਾ। ਇਹ ਕਾਰ ਇਕ ਵਾਰ ਚਾਰਜ ਹੋਣ ਤੋਂ ਬਾਅਦ ਲੱਗਭਗ 452 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਜੇਕਰ ਗੱਡੀ ਨੂੰ ਘਰ ’ਚ ਚਾਰਜ ਕਰਨਾ ਹੈ, ਤਾਂ ਉਸ ਨੂੰ ਲੱਗਭਗ 6 ਘੰਟੇ ਦਾ ਸਮਾਂ ਲੱਗੇਗਾ।

Jai Ram ThakurJai Ram Thakur

ਜਦਕਿ ਚਾਰਜਿੰਗ ਸਟੇਸ਼ਨ ’ਚ ਇਹ ਸਿਰਫ 57 ਮਿੰਟ ’ਚ ਚਾਰਜ ਹੋ ਜਾਵੇਗੀ। ਗੱਡੀ ਦੀ ਸੰਚਾਲਨ ਲਾਗਤ 30 ਪੈਸੇ ਪ੍ਰਤੀ ਕਿਲੋਮੀਟਰ ਆ ਰਹੀ ਹੈ। ਸਵਾਲ ਇਹ ਹੈ ਕਿ ਇਹ ਕਾਰ ਹੈਚਬੈਕ ਹੋਣ ਕਾਰਨ ਸਾਈਜ਼ ਵਿਚ ਛੋਟੀ ਹੈ ਅਤੇ ਮੁੱਖ ਮੰਤਰੀ ਵਰਗੇ ਅਹੁਦੇ ਦੀ ਸਾਖ ਤੋਂ ਘੱਟ ਹੈ। ਹੁਣ ਦੇਖਣਾ ਹੈ ਕਿ ਮੁੱਖ ਮੰਤਰੀ ਖੁਦ ਇਸ ਬਾਰੇ ’ਚ ਕੀ ਫੈਸਲਾ ਲੈਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement