
ਇਸ ਤੋਂ ਇਲਾਵਾ ਉਹਨਾਂ ਨੇ ਅਪਣੀ ਸਟੋਰੀ ਵਿਚ ਵੀ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ।
ਜਲੰਧਰ: ਮਿਨਹਾਸ ਫਿਲਮਜ਼ ਪ੍ਰਰਾਈਵੇਟ ਲਿਮਟਿਡ ਤੇ ਮਿਨਹਾਸ ਲਾਓਰਸ ਐੱਲਐੱਲਪੀ ਦੀ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਪਹਿਲੀ ਪੰਜਾਬੀ ਫਿਲਮ 'ਸਾਕ' ਦਾ ਸਾਰੇ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ ‘ਚ ਮੁਖ ਭੂਮਿਕਾ ‘ਚ ਅਦਾਕਾਰਾ ਮੈਂਡੀ ਤੱਖੜ ਨਜ਼ਰ ਆਉਣਗੇ ਜਦਕਿ ਦੂਜੀ ਅਦਾਕਾਰਾ ਹੈ ਗੁਰਦੀਪ ਬਰਾੜ।
Saak
ਇਸ ਫ਼ਿਲਮ ਸਬੰਧੀ ਜਲੰਧਰ ਵਿਚ ਪ੍ਰਭਾਵਸ਼ਾਲੀ ਸਮਾਗਮ ਵੀ ਕਰਵਾਇਆ ਗਿਆ ਸੀ ਜਿੱਥੇ ਕਿ ਬਹੁਗਿਣਤੀ ਵਿਚ ਫ਼ਿਲਮ ਦੀ ਟੀਮ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।
ਫਿਲਮ ਦੇ ਡਾਇਰੈਕਟਰ ਕਮਲਜੀਤ ਸਿੰਘ, ਪਾਲੀਵੁੱਡ ਅੰਦਰ ਕਲਾਕਾਰ ਵਜੋਂ ਆਪਣੀ ਐਂਟਰੀ ਕਰ ਰਹੇ ਫਿਲਮ ਦੇ ਹੀਰੋ ਜੋਬਨਪ੍ਰਰੀਤ ਸਿੰਘ, ਸਹਿ ਕਲਾਕਾਰ ਦਿਲਾਵਰ ਸਿੱਧੂ, ਸੋਨਪ੍ਰਰੀਤ ਜਵੰਦਾ, ਸੁਖਬੀਰ ਬਰਾੜ ਨੇ ਦੱਸਿਆ ਕਿ ਫ਼ਿਲਮ ਦੀ ਪੇਸ਼ਕਾਰੀ ਨੂੰ ਪੰਜਾਬੀਅਤ ਦੇ ਹਰ ਰੰਗ ਨਾਲ ਰੰਗਿਆ ਗਿਆ ਹੈ ਜਿੱਥੇ ਇਹ ਫਿਲਮ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵਣਗੀਆਂ ਨੂੰ ਪੇਸ਼ ਕਰੇਗੀ ਉੱਥੇ ਰਿਸ਼ਤਿਆਂ ਦੀ ਅਹਿਮੀਅਤ ਅਤੇ ਪੰਜਾਬੀਆਂ ਦੇ ਆਪਣੇ ਫਰਜ਼ਾਂ ਪ੍ਰਤੀ ਵਫ਼ਾਦਾਰੀ ਨੂੰ ਬਾਖੂਬੀ ਵਿਖਾਵੇਗੀ।
Banner
ਫਿਲਮ ਦੇ ਸੰਗੀਤਕਾਰ ਓਂਕਾਰ ਮਿਨਹਾਸ ਨੇ ਫਿਲਮ ਦੇ ਗੀਤਾਂ ਸਬੰਧੀ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਫਿਲਮ ਅੰਦਰ ਗੀਤਾਂ ਰਾਹੀਂ ਵੀ ਪੰਜਾਬੀ ਨੂੰ ਪ੍ਰਫੁਲਿਤ ਕਾਰਨ ਦੇ ਜੋ ਯਤਨ ਕੀਤੇ ਗਏ ਹਨ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਹ ਸੰਗੀਤ ਪ੍ਰਰੇਮੀਆਂ ਦੀ ਕਸੌਟੀ ਤੇ ਖਰੇ ਉਤਰਣਗੇ।
ਜੋਬਨਪ੍ਰੀਤ ਜੋ ਕਿ ਇਸ ਫ਼ਿਲਮ ਦੇ ਮੁੱਖ ਅਦਾਕਾਰ ਹਨ ਉਹਨਾਂ ਵੱਲੋਂ ਅਪਣੇ ਸੋਸ਼ਲ ਅਕਾਉਂਟ ਇੰਸਟਾਗ੍ਰਾਮ ਤੇ ਲਗਾਤਾਰ ਪੋਸਟਾਂ ਅਪਲੋਡ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਅਪਣੀ ਫ਼ਿਲਮ ਦੇ ਪੋਸਟਰ, ਬੈਨਰ ਆਦਿ ਅਪਣੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਅਪਣੀ ਸਟੋਰੀ ਵਿਚ ਵੀ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।