Thieves Called The Police: “ਸਾਨੂੰ ਫੜ੍ਹ ਲਓ, ਨਹੀਂ ਤਾਂ ਲੋਕ ਕੁੱਟ-ਕੁੱਟ ਕੇ ਮਾਰ ਦੇਣਗੇ”, ਪੁਲਿਸ ਨੂੰ ਫੋਨ ਕਰ ਚੋਰਾਂ ਨੇ ਮੰਗੀ ਮਦਦ
Published : Aug 31, 2024, 12:50 pm IST
Updated : Aug 31, 2024, 12:50 pm IST
SHARE ARTICLE
the thieves called the police and asked for help.
the thieves called the police and asked for help.

Thieves Called The Police: ਦੋਵੇਂ ਚੋਰਾਂ ਨੇ ਖਿੜਕੀ ਤੋੜ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਮਜ਼ਬੂਤ ਖਿੜਕੀ ਨਾ ਟੁੱਟੀ।

 

Thieves Called The Police: ਬੀਕਾਨੇਰ ਵਿੱਚ ਇੱਕ ਬੰਦ ਘਰ ਵਿੱਚ ਦੋ ਚੋਰ ਦਾਖਲ ਹੋ ਗਏ। ਜਦੋਂ ਆਸ-ਪਾਸ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਘਰ ਦੇ ਬਾਹਰ ਇਕੱਠੇ ਹੋ ਗਏ। ਇਸ 'ਤੇ ਚੋਰਾਂ ਨੇ ਪਹਿਲਾਂ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਾ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ। ਫੋਨ ਕਰ ਕੇ ਉਨਾਂ ਨੇ ਪੁਲਿਸ ਨੂੰ ਕਿਹਾ, “ਸਾਨੂੰ ਫੜ੍ਹ ਲਓ, ਨਹੀਂ ਤਾਂ ਲੋਕ ਕੁੱਟ-ਕੁੱਟ ਕੇ ਮਾਰ ਦੇਣਗੇ|' ਇਹ ਘਟਨਾ ਬੀਕਾਨੇਰ ਦੇ ਕੋਲਾਇਤ ਦੀ ਹੈ।

ਚੋਰ ਸ਼ੁੱਕਰਵਾਰ ਨੂੰ ਚੋਰੀ ਕਰਨ ਪਹੁੰਚੇ ਚੋਰਾਂ ਨੇ ਇਸ ਨੂੰ ਆਸਾਨ ਨਿਸ਼ਾਨਾ ਸਮਝ ਲਿਆ। ਥੋੜੀ ਦੇਰ ਵਿਚ ਹੀ ਘਰ ਦਾ ਮਾਲਕ ਆ ਗਿਆ। ਉਸ ਨੂੰ ਸ਼ੱਕ ਹੋਇਆ ਕਿ ਘਰ ਦੇ ਅੰਦਰ ਕੋਈ ਹੈ। ਉਸ ਨੇ ਬਾਹਰ ਤੋਂ ਕੁੰਡੀ ਲਗਾ ਦਿੱਤੀ। ਆਸ ਪਾਸ ਦੇ ਲੋਕ ਇਕੱਠੇ ਕਰ ਲਏ। ਹੁਣ ਅੰਦਰ ਚੋਰਾਂ ਨੂੰ ਵੀ ਪਤਾ ਚਲ ਗਿਆ ਕਿ ਉਹ ਫਸ ਗਏ ਹਨ। ਬਾਹਰ ਨਿਕਲਦੇ ਤਾਂ ਭੀੜ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦੇਵੇਗੀ। ਦੋਵੇਂ ਚੋਰਾਂ ਨੇ ਖਿੜਕੀ ਤੋੜ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਮਜ਼ਬੂਤ ਖਿੜਕੀ ਨਾ ਟੁੱਟੀ।

ਅਜਿਹੇ ਵਿਚ ਅੰਦਰ ਤੋਂ ਪੁਲਿਸ ਕੰਟਰੋਲ ਰੂਮ ਨੰਬਰ 100 ਉੱਤੇ ਫੋਨ ਕੀਤਾ। ਪੁਲਿਸ ਨੂੰ ਦੱਸਿਆ ਕਿ ਉਹ ਘਰ ਦੇ ਅੰਦਰ ਫਸ ਗਏ ਹਨ। ਸਾਨੂੰ ਇੱਥੋ ਸੁਰੱਖਿਅਤ ਬਾਹਰ ਕੱਢੋ। ਪੁਲਿਸ ਬਾਹਰ ਪਹੁੰਚ ਗਈ ਤਾਂ ਵੀ ਘਬਰਾਏ ਹੋਏ ਚੋਰ ਬਾਹਰ ਨਹੀਂ ਆਏ। ਪੁਲਿਸ ਨੇ ਆਵਾਜ਼ ਲਗਾ ਕੇ ਕਿਹਾ ਕਿ ਉਹ ਆ ਗਏ ਹਨ? ਇਸ ਤੋਂ ਬਾਅਦ ਵੀ ਚੋਰ ਨਾ ਮੰਨੇ। 100 ਨੰਬਰ ਉੱਤੇ ਫਿਰ ਫੋਨ ਕੀਤਾ ਅਤੇ ਦੋ ਵਾਰ ਸੀਟੀ ਵਜਾਉਣ ਦਾ ਕੋਡ ਤਿਆਰ ਕਰਵਾਇਆ। ਹੁਣ ਪੁਲਿਸ ਨੇ ਘਰ ਦੇ ਬਾਹਰ ਤੋਂ ਦੋ ਵਾਰ ਸੀਟੀ ਵਜਾਈ ਤਾਂ ਜਾ ਕੇ ਚੋਰ ਬਾਹਰ ਆਏ।

ਕਾਰਵਾਈ ਤੋਂ ਬਾਅਦ ਵੀ ਚੋਰ ਬਚ ਨਹੀਂ ਸਕੇ। ਕੋਲਾਇਤ ਦੇ ਵਾਰਡ ਸੰਖਿਆ 10 ਵਿਚ ਹੋਈ ਇਸ ਘਟਨਾ ਦੇ ਦੌਰਾਨ ਇਕੱਠੇ ਲੋਕਾਂ ਨੇ ਆਖਿਰਕਾਰ ਚੋਰਾਂ ਨੂੰ ਬਾਹਰ ਨਿਕਲਦੇ ਹੀ ਪੁਲਿਸ ਦੇ ਸਾਹਮਣੇ ਹੀ ਦੋ-ਦੋ, ਚਾਰ-ਚਾਰ ਥੱਪੜ ਜੜ ਦਿੱਤੇ। ਪੁਲਿਸ ਦੀ ਹਾਜ਼ਰੀ ਦੇ ਕਾਰਨ ਜ਼ਿਆਦਾ ਨਹੀਂ ਕੁੱਟਿਆ ਗਿਆ। 

ਕੋਲਾਇਤ ਦੇ ਐਸਆਈ ਲਖਵੀਰ ਸਿੰਘ ਅਨੁਸਾਰ- ਕੋਲਾਇਤ ਦੇ ਵਾਰਡ ਨੰਬਰ 10 ਵਿੱਚ ਸਥਿਤ ਮਦਨ ਪਾਰੀਕ ਦੇ ਘਰ ਵੀਰਵਾਰ ਰਾਤ 2 ਵਜੇ ਚੋਰ ਦਾਖਲ ਹੋਏ। ਇਸ ਦੌਰਾਨ ਮਦਨ ਪਾਰੀਕ ਦੇ ਪਿਤਾ ਦੀ ਮੌਤ ਹੋਣ ਕਾਰਨ ਉਹ ਨੇੜੇ ਹੀ ਆਪਣੇ ਭਰਾ ਦੇ ਘਰ ਗਿਆ ਹੋਇਆ ਸੀ। ਕੁਝ ਸਮੇਂ ਬਾਅਦ ਜਦੋਂ ਮਦਨ ਪਾਰੀਕ ਕਿਸੇ ਕੰਮ ਲਈ ਆਪਣੇ ਘਰ ਆਇਆ ਤਾਂ ਉਸ ਨੇ ਤਾਲਾ ਟੁੱਟਿਆ ਤੇ ਅੰਦਰ ਪੱਖਾ ਚੱਲਦਾ ਦੇਖਿਆ। ਉਸ ਨੇ ਹਿੰਮਤ ਦਿਖਾਉਂਦੇ ਹੋਏ ਗੇਟ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਆਂਢ-ਗੁਆਂਢ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਣ ਤੋਂ ਬਾਅਦ ਗੁਆਂਢੀ ਵੀ ਮੌਕੇ ਉੱਤੇ ਆਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਬਾਹਰ ਚੋਰਾਂ ਨੂੰ ਦੇਖ ਕੇ ਚੋਰਾਂ ਨੇ ਆਪਣੇ ਆਪ ਨੂੰ ਅੰਦਰ ਹੀ ਬੰਦ ਕਰ ਲਿਆ। ਚਸ਼ਮਦੀਦਾਂ ਨੇ ਦੱਸਿਆ ਕਿ ਚੋਰਾਂ ਨੇ ਵੀ ਕਿਸੇ ਨੂੰ ਬੁਲਾਇਆ ਸੀ। ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ।

ਕੋਲਾਇਤ ਐਸਆਈ ਲਖਬੀਰ ਸਿੰਘ ਨੇ ਦੱਸਿਆ- ਚੋਰਾਂ ਦਾ ਨਾਮ ਇੰਦਰਰਾਜ ਨਿਵਾਸੀ ਸਰਦਾਰ ਸ਼ਹਿਰ ਅਤੇ ਸੱਜਣ ਕੁਮਾਰ ਨਿਵਾਸੀ ਅਮਰਪੁਰਾ (ਪੰਜਾਬ) ਹੈ।
ਪੁੱਛਗਿੱਛ ਦੇ ਦੌਰਾਨ ਚੋਰਾਂ ਨੇ ਦੱਸਿਆ ਕਿ ਉਹਨਾਂ ਦੇ ਕਈ ਸਾਥੀ ਹਨ ਜੋ ਚੋਰੀ ਦਾ ਕੰਮ ਕਰਦੇ ਹਨ। ਹਾਲਾਂਕਿ ਹੁਣ ਤਕ ਕਿੱਥੇ-ਕਿੱਥੇ ਚੋਰੀ ਕੀਤੀ ਹੈ ਇਸ ਦਾ ਖੁਲਾਸਾ ਨਹੀਂ ਹੋਇਆ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement