
ਦੇਸ਼ ਵਿਚ ਕਰੀਬ 12 ਲੱਖ ਡੈਬਿਟ ਅਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ ਹੋ ਗਿਆ ਹੈ। ਇਹ ਡਾਟਾ ਆਨਲਾਈਨ ਵੇਚਿਆ ਜਾ ਰਿਹਾ ਹੈ।
ਨਵੀਂ ਦਿੱਲੀ: ਦੇਸ਼ ਵਿਚ ਕਰੀਬ 12 ਲੱਖ ਡੈਬਿਟ ਅਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ ਹੋ ਗਿਆ ਹੈ। ਇਹ ਡਾਟਾ ਆਨਲਾਈਨ ਵੇਚਿਆ ਜਾ ਰਿਹਾ ਹੈ। ਸਿੰਗਾਪੁਰ ਸਥਿਤ ਇਕ ਗਰੁੱਪ ਆਈਬੀ ਸੁਰੱਖਿਆ ਰਿਸਰਚ ਟੀਮ ਨੇ ਡਾਰਕ ਵੈੱਬ ‘ਤੇ ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਵੇਰਵੇ ਦੇ ਇਕ ਵੱਡੇ ਡਾਟਾਬੇਸ ਦਾ ਪਤਾ ਲਗਾਇਆ ਹੈ। ਇਹਨਾਂ ਕਾਰਡਜ਼ ਦੀ ਡੀਟੇਲ ਨੂੰ Joker’s Stash ਨਾਂਅ ਦੇ ਡਾਰਕਨੇਟ ਮਾਰਕਰ ਪਲੇਸ ‘ਤੇ ਵੇਚਿਆ ਜਾ ਰਿਹਾ ਹੈ। 'INDIA-MIX-NEW-01' ਦੇ ਰੂਪ ਵਿਚ ਡਬ ਕੀਤਾ ਗਿਆ ਡਾਟਾ ਦੋ ਭਾਗਾਂ ਵਿਚ ਉਪਲਬਧ ਹੈ- ਟਰੈਕ-1 ਅਤੇ ਟਰੈਕ-2
Debit, credit cards
ਦੱਸ ਦਈਏ ਕਿ ਟਰੈਕ-1 ਡਾਟੇ ਵਿਚ ਸਿਰਫ਼ ਕਾਰਡ ਨੰਬਰ ਹੁੰਦਾ ਹੈ ਜੋ ਕਿ ਆਮ ਗੱਲ ਹੈ ਜਦਕਿ ਟਰੈਕ 2 ਡਾਟੇ ਵਿਚ ਕਾਰਡ ਦੇ ਪਿੱਛੇ ਸਥਿਤ ਮੈਗਨੇਟਿਕ ਸਟਰਿੱਪ ਦੀ ਡੀਟੇਲ ਹੁੰਦੀ ਹੈ। ਇਸ ਵਿਚ ਗ੍ਰਾਹਕ ਦੀ ਪ੍ਰੋਫਾਈਲ ਅਤੇ ਲੈਣ-ਦੇਣ ਦੀ ਸਾਰੀ ਜਾਣਕਾਰੀ ਹੁੰਦੀ ਹੈ। ਇਕ ਰਿਪੋਰਟ ਮੁਤਾਬਕ ਹੈਕਰਸ ਦੀ ਵੈੱਬਸਾਈਟ ‘ਤੇ ਜੋ ਜਾਣਕਾਰੀ ਪਾਈ ਗਈ ਹੈ, ਉਸ ਵਿਚ 98 ਫੀਸਦੀ ਜਾਣਕਾਰੀ ਭਾਰਤੀਆਂ ਦੀ ਹੈ। ਇੱਥੋਂ ਤੱਕ ਕਿ 18 ਫੀਸਦੀ ਜਾਣਕਾਰੀ ਇਕ ਹੀ ਬੈਂਕ ਦੀ ਹੈ। ਹਾਲਾਂਕਿ ਇਸ ਬੈਂਕ ਦੇ ਨਾਂਅ ਦਾ ਖੁਲਾਸਾ ਹਾਲੇ ਤੱਕ ਨਹੀਂ ਹੋਇਆ ਹੈ।
Debit card
ਜਾਣਕਾਰੀ ਅਨੁਸਾਰ ਹਰ ਕਾਰਡ ਦਾ ਡਾਟਾ 100 ਡਾਲਰ (ਕਰੀਬ 7 ਹਜ਼ਾਰ ਰੁਪਏ) ਵਿਚ ਵੇਚਿਆ ਜਾ ਰਿਹਾ ਹੈ। ਦੱਸ ਦਈਏ ਕਿ 2016 ਵਿਚ ਵੀ ਇਸੇ ਤਰ੍ਹਾਂ ਦਾ ਇਕ ਡਾਟਾ ਬ੍ਰੀਚ ਹੋਇਆ ਸੀ ਜਦੋਂ ਕਰੀਬ 32 ਲੱਖ ਡੈਬਿਟ ਕਾਰਡ ਦੀ ਡਿਟੇਲ ਚੋਰੀ ਹੋਈ ਸੀ। ਇਸ ਵਿਚ ਯੈਸ ਬੈਂਕ, ਆਈਸੀਆਈਸੀਆਈ, ਐਸਬੀਆਈ ਸਮੇਤ ਕਈ ਦੂਜੇ ਬੈਂਕ ਸ਼ਾਮਲ ਹਨ। ਬਾਅਦ ਵਿਚ ਇਹਨਾਂ ਨੇ ਅਪਣੇ ਗ੍ਰਾਹਕਾਂ ਨੂੰ ਦੂਜਾ ਕਾਰਡ ਜਾਰੀ ਕੀਤਾ ਸੀ।
ATM Card
ਇਸ ਦੇ ਮੱਦੇਨਜ਼ਰ ਦੋ ਸਾਲ ਪਹਿਲਾਂ ਆਰਬੀਆਈ ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਸੀ ਕਿ ਮੈਗਨੇਟਿਕ ਸਟਰਿੱਪ ਦੀ ਬਜਾਏ ਵੀਐਮਵੀ ਬੇਸਡ ਚਿਪ ਕਾਰਡ ਦੀ ਵਰਤੋਂ ਕੀਤੀ ਜਾਵੇ। ਹਾਲਾਂਕਿ ਬੈਂਕ ਹਾਲੇ ਵੀ ਪੂਰੀ ਤਰ੍ਹਾਂ ਆਰਬੀਆਈ ਦੇ ਇਸ ਨਿਰਦੇਸ਼ ਦਾ ਪਾਲਣ ਨਹੀਂ ਕਰ ਸਕੇ। ਫਿਰ ਵੀ ਅਜਿਹਾ ਨਹੀਂ ਹੈ ਕਿ ਇਹ ਸਿਰਫ਼ ਭਾਰਤੀ ਬੈਕਾਂ ਦੇ ਨਾਲ ਹੀ ਹੋ ਰਿਹਾ ਹੈ। ਇਸੇ ਸਾਲ ਫਰਵਰੀ ਵਿਚ ਕਰੀਬ 20 ਲੱਖ ਅਮਰੀਕੀ ਕਾਰਡਸ ਦਾ ਡਾਟਾ ਵੀ ਚੋਰੀ ਹੋਣ ਦੀ ਖਬਰ ਆਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।