
ਟ੍ਰੈਫਿਕ ਵਿਵਸਥਾ ਸੰਭਾਲ ਰਹੇ ਐਸਐਚਓ ਨੂੰ ਕੀਤਾ ਮੁਅੱਤਲ
ਜੀਂਦ: ਹਰਿਆਣਾ ਦੇ ਜੀਂਦ ਵਿਚ ਟ੍ਰੈਫਿਕ ਵਿਵਸਥਾ ਸੰਭਾਲ ਰਹੇ ਐਸਐਚਓ ਨੂੰ ਸਥਾਨਕ ਵਿਧਾਇਕ ਦੇ ਡਰਾਇਵਰ ਨਾਲ ਉਲਝਣਾ ਮਹਿੰਗਾ ਪੈ ਗਿਆ। ਵਿਧਾਇਕ ਦੇ ਡਰਾਇਵਰ ਨਾਲ ਉਲਝਣ ਵਾਲੇ ਐਸਐਚਓ ਨੂੰ ਪੁਲਿਸ ਅਧਿਕਾਰੀਆਂ ਨੇ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
Traffic Police
ਦੱਸ ਦਈਏ ਕਿ ਇਕ ਦਿਨ ਪਹਿਲਾਂ ਭਾਜਪਾ ਦੇ ਕਿਸੇ ਸਮਾਰੋਹ ਦੌਰਾਨ ਟ੍ਰੈਫਿਕ ਐਸਐਚਓ ਦਾ ਸਥਾਨਕ ਵਿਧਾਇਕ ਦੇ ਡਰਾਇਵਰ ਨਾਲ ਵਿਵਾਦ ਹੋਇਆ ਸੀ। ਵਿਵਾਦ ਦਾ ਕਾਰਨ ਗੱਡੀ ਨੂੰ ਸਹੀ ਜਗ੍ਹਾ ਖੜ੍ਹਾ ਨਾ ਕਰਨਾ ਅਤੇ ਸੀਟ ਬੈਲਟ ਨਹੀਂ ਲਗਾਉਣਾ ਸੀ।
Suspended
ਇਸ ਤੋਂ ਬਾਅਦ ਵਿਧਾਇਕ ਨੇ ਐਸਐਚਓ ਦੇ ਨਸ਼ੇ ਵਿਚ ਹੋਣ ਦਾ ਅਰੋਪ ਲਗਾਇਆ ਸੀ। ਅਜਿਹੇ ਦੌਰਾਨ ਉਹਨਾਂ ਦਾ ਮੈਡੀਕਲ ਵੀ ਕਰਵਾਇਆ ਗਿਆ ਪਰ ਰਿਪੋਰਟ ਵਿਚ ਨਸ਼ਾ ਕਰਨ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ ਹੈ।
Police
ਉੱਥੇ ਹੀ ਮਾਮਲੇ ਵਿਚ ਡੀਐਸਪੀ ਧਰਮਬੀਰ ਦਾ ਕਹਿਣਾ ਹੈ ਕਿ ਐਸਐਚਓ 'ਤੇ ਦੁਰਵਿਵਹਾਰ ਦੇ ਦੋਸ਼ ਲਗਾਏ ਗਏ ਹਨ, ਜਿਸ ਤੋਂ ਬਾਅਦ ਟ੍ਰੈਫਿਕ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਮੈਡੀਕਲ ਜਾਂਚ ਦੌਰਾਨ ਉਹਨਾਂ ਵਿਚ ਨਸ਼ੇ ਦੇ ਲੱਛਣ ਨਹੀਂ ਮਿਲੇ। ਐਸਐਚਓ ਸਰੀਰਕ ਜਾਂਚ ਅਤੇ ਵਰਕਿੰਗ ਜਾਂਚ ਵਿਚ ਫਿੱਟ ਹਨ।