
ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦਾ ਹੈ ਮਾਮਲਾ
ਨਵੀਂ ਦਿੱਲੀ - ਇਕ ਵਿਅਕਤੀ ਦਾ ਪਾਲਤੂ ਕੁੱਤਾ ਲਾਪਤਾ ਹੋ ਗਿਆ ਅਤੇ ਦੋ ਦਿਨਾਂ ਬਾਅਦ ਉਹ ਮ੍ਰਿਤਕ ਪਾਇਆ ਗਿਆ। ਕੁੱਤੇ ਦੀ ਮੌਤ ਨੇ ਵਿਅਕਤੀ ਨੂੰ ਏਨਾ ਦੁਖੀ ਕਰ ਦਿੱਤਾ ਕਿ ਵਿਅਕਤੀ ਨੇ ਉਸੇ ਦਿਨ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦਾ ਹੈ। ਦਰਅਸਲ, ਇਹ ਮਾਮਲਾ ਛੀਂਦਵਾੜਾ ਦੇ ਥਾਣਾ ਕੋਤਵਾਲੀ ਥਾਣੇ ਦੇ ਸੋਨੇਪੁਰ ਮਲਟੀ ਦਾ ਹੈ
Loved pet dog so much that the owner committed suicide
ਜਿਥੇ ਦੋ ਦਿਨ ਪਹਿਲਾਂ ਇਕ ਵਿਅਕਤੀ ਦਾ ਪਾਲਤੂ ਕੁੱਤਾ ਕਿਧਰੇ ਗੁੰਮ ਹੋ ਗਿਆ ਸੀ ਤੇ ਫਿਰ ਉਹ ਜਦ ਮਿਲਿਆ ਤਾਂ ਮ੍ਰਿਤਕ ਪਾਇਆ ਗਿਆ ਤੇ ਕੁੱਤੇ ਦੀ ਮੌਤ 'ਤੇ ਉਸ ਦੇ ਮਾਲਕ ਨੇ ਵੀ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਜਦ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਵਿਚ ਜੁਟ ਗਈ ਹੈ। ਮ੍ਰਿਤਕ ਵਿਅਕਤੀ ਦਾ ਨਾਮ ਸੋਮਦੇਵ ਹੈ ਤੇ ਉਸ ਦੇ ਬੇਟੇ ਅਮਨ ਮੰਡਲ ਨੇ ਦੱਸਿਆ ਕਿ ਸਾਡੇ ਘਰ ਵਿਚ ਇੱਕ ਕੁੱਤਾ ਸੀ, ਜਿਸ ਦੀ ਸਵੇਰੇ ਮੌਤ ਹੋ ਗਈ। ਕੁੱਤੇ ਦੀ ਮੌਤ ਤੋਂ ਪਿਤਾ ਦੁਖੀ ਸੀ।
File Photo
ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਅਸੀਂ ਦੁਪਹਿਰ 1 ਵਜੇ ਕੰਮ ਤੋਂ ਘਰ ਪਰਤੇ ਤਾਂ ਅਸੀਂ ਵੇਖਿਆ ਕਿ ਮੇਰੇ ਪਿਤਾ ਜੀ ਨੇ ਆਪਣੀ ਗਰਦਨ ਦੁਆਲੇ ਇੱਕ ਰੱਸੀ ਬੰਨ੍ਹੀ ਹੋਈ ਸੀ ਤੇ ਲਾਸ਼ ਲਟਕ ਰਹੀ ਸੀ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਇੰਚਾਰਜ ਮਨੀਸ਼ਰਾਜ ਭਦੋਰੀਆ ਨੇ ਦੱਸਿਆ ਕਿ ਦੱਸਿਆ ਗਿਆ ਕਿ ਸੋਮਦੇਵ ਨਾਮ ਦੇ ਇਕ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ।
madhya Pradesh Police
ਉਸ ਦਾ ਕੁੱਤਾ 2 ਦਿਨ ਪਹਿਲਾਂ ਲਾਪਤਾ ਹੋ ਗਿਆ ਸੀ ਅਤੇ ਬਾਅਦ ਵਿਚ ਕੁੱਤਾ ਮ੍ਰਿਤਕ ਪਾਇਆ ਗਿਆ। ਸੋਮਦੇਵ ਕੁੱਤੇ ਦੀ ਮੌਤ ਕਰ ਕੇ ਬਹੁਤ ਦੁਖੀ ਹੋ ਗਿਆ ਅਤੇ ਆਪ ਵੀ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਨ 'ਤੇ ਦੱਸਿਆ ਗਿਆ ਕਿ ਕੁੱਤੇ ਦੀ ਮੌਤ ਦੇ ਸੋਗ 'ਚ ਉਸ ਨੇ ਆਪਣੇ ਆਪ ਨੂੰ ਵੀ ਫਾਂਸੀ ਲਗਾ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।