
ਜਦੋਂ ਵਾਤਾਵਰਣ 'ਚ ਪ੍ਰਾਕਿਰਤਿਕ ਵਜ੍ਹਾ ਤੋਂ ਕਣ ਬਿਖਰ ਜਾਂਦੇ ਹਨ ਤਾਂ ਕੁਝ ਥਾਵਾਂ 'ਤੇ ਦੁਰਲੱਭ ਨਜ਼ਾਰੇ ਦੇ ਤੌਰ 'ਤੇ ਚੰਨ ਨੀਲਾ ਪ੍ਰਤੀਤ ਹੁੰਦਾ ਹੈ।
ਨਵੀਂ ਦਿੱਲੀ: ਅੱਜ 31 ਅਕਤੂਬਰ ਨੂੰ ਆਸਮਾਨ 'ਚ ਇਕ ਦੁਰਲੱਭ ਨਜ਼ਾਰਾ 'ਬਲੂ ਮੂਨ' ਦੇਖਣ ਨੂੰ ਮਿਲੇਗਾ। ਇਹ ਨਜ਼ਾਰਾ ਰਾਤ 8 ਵੱਜ ਕੇ 19 ਮਿੰਟ ਦੇ ਕਰੀਬ ਹੋ ਸਕੇਗਾ। 'ਬਲੂ ਮੂਨ' ਖਗੋਲੀ ਘਟਨਾ ਬੇਹੱਦ ਦੁਰਲੱਭ ਹੁੰਦੀ ਹੈ। ਇਸ ਘਟਨਾ ਨੂੰ 'ਬਲੂ ਮੂਨ' ਦਾ ਨਾਂਅ ਦਿੱਤਾ ਗਿਆ ਪਰ ਅਜਿਹਾ ਨਹੀਂ ਹੈ ਕਿ ਦੁਨੀਆਂ 'ਚ ਹਰ ਥਾਂ 'ਤੇ ਚੰਨ ਨੀਲਾ ਹੀ ਦਿਖਾਈ ਦੇਵੇਗਾ। ਦਰਅਸਲ ਜਦੋਂ ਵਾਤਾਵਰਣ 'ਚ ਪ੍ਰਾਕਿਰਤਿਕ ਵਜ੍ਹਾ ਤੋਂ ਕਣ ਬਿਖਰ ਜਾਂਦੇ ਹਨ ਤਾਂ ਕੁਝ ਥਾਵਾਂ 'ਤੇ ਦੁਰਲੱਭ ਨਜ਼ਾਰੇ ਦੇ ਤੌਰ 'ਤੇ ਚੰਨ ਨੀਲਾ ਪ੍ਰਤੀਤ ਹੁੰਦਾ ਹੈ।
ਇਸ ਵਾਰ ਤੇ ਮਹੀਨੇ 'ਚ ਦੂਜੀ ਵਾਰ ਦੁਰਲੱਭ ਪੂਰਨ ਚੰਨ ਦਿਖੇਗਾ। ਆਮ ਤੌਰ 'ਤੇ ਹਰ ਮਹੀਨੇ 'ਚ ਇਕ ਵਾਰ ਪੁੰਨਿਆ ਤੇ ਇਕ ਵਾਰ ਮੱਸਿਆ ਹੁੰਦੀ ਹੈ। ਅਜਿਹਾ ਕਦੇ ਹੀ ਹੁੰਦਾ ਹੈ ਕਿ ਇਕ ਮਹੀਨੇ 'ਚ ਦੋ ਵਾਰ ਪੁੰਨਿਆ ਯਾਨੀ ਪੂਰਾ ਚੰਨ ਦਿਖਾਈ ਦੇਵੇ। ਅਜਿਹੇ 'ਚ ਦੂਜੇ ਪੂਰੇ ਚੰਦਰਮਾ ਨੂੰ 'ਬਲੂ ਮੂਨ' ਕਿਹਾ ਜਾਂਦਾ ਹੈ।
ਅਜ ਪੂਰੀ ਦੁਨੀਆ ਦੀ ਬਲੂ ਮੂਨ ਗਵਾਹੀ ਦੇਵੇਗੀ। ਇਸ ਤੋਂ ਬਾਅਦ ਹੁਣ ਲੋਕਾਂ ਨੂੰ ਸਾਲ 2039 ਵਿਚ 'ਬਲੂ ਮੂਨ ਦੇਖਣ ਨੂੰ ਮਿਲੇਗਾ। ਸ਼ਨੀਵਾਰ ਨੂੰ, ਦੁਨੀਆ ਭਰ ਦੇ ਲੋਕ ਆਪਣੀ ਦ੍ਰਿਸ਼ਟੀ ਨਾਲ ਅਜਿਹਾ ਦੁਰਲੱਭ ਚੰਦ ਵੇਖ ਸਕਣਗੇ ਇਸ ਕਿਸਮ ਦੀ ਹੇਲੋਵੀਨ ਲਗਭਗ 8 ਦਹਾਕਿਆਂ ਬਾਅਦ ਵੇਖੀ ਜਾ ਰਹੀ ਹੈ।
ਇਹ ਕਿਹਾ ਜਾਂਦਾ ਹੈ ਕਿ ਜਦੋਂ ਦੂਸਰਾ ਵਿਸ਼ਵ ਯੁੱਧ ਹੋਇਆ ਸੀ, ਬਲੂ ਮੂਨ ਪੂਰੀ ਦੁਨੀਆ ਵਿੱਚ ਇਕੱਠੇ ਦੇਖਿਆ ਗਿਆ ਸੀ। ਉਸ ਤੋਂ ਬਾਅਦ, ਇਸ ਤਰ੍ਹਾਂ ਦੇ ਚੰਦ ਨੂੰ ਵੇਖਣ ਲਈ 76 ਸਾਲਾਂ ਦਾ ਲੰਮਾ ਸਮਾਂ ਲੱਗ ਗਿਆ ਹੈ।