ਪਾਕਿਸਤਾਨੀ ਕੁਪ੍ਰਚਾਰ : ਜ਼ੋਰਦਾਰ ਹੋਣਾ ਚਾਹੀਦਾ ਹੈ ਭਾਰਤੀ ਜਵਾਬ 
Published : Nov 13, 2025, 6:42 am IST
Updated : Nov 13, 2025, 7:20 am IST
SHARE ARTICLE
photo
photo

ਇਸਲਾਮਾਬਾਦ ਆਤਮਘਾਤੀ ਹਮਲੇ ਵਿਚ ਹਮਲਾਵਰ ਸਮੇਤ 12 ਵਿਅਕਤੀ ਮਾਰੇ ਗਏ ਅਤੇ 26 ਹੋਰ ਜ਼ਖ਼ਮੀ ਹੋਏ

Pakistani propaganda: Indian response should be strong: ਪਾਕਿਸਤਾਨੀ ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਵਲੋਂ ਲਾਇਆ ਗਿਆ ਇਹ ਦੋਸ਼ ਹਾਸੋਹੀਣਾ ਹੈ ਕਿ ਮੰਗਲਵਾਰ ਨੂੰ ਇਸਲਾਮਾਬਾਦ ਦੇ ਇਕ ਅਦਾਲਤੀ ਕੰਪਲੈਕਸ ਦੇ ਬਾਹਰ ਖ਼ੌਫ਼ਨਾਕ ਖ਼ੁਦਕੁਸ਼ ਹਮਲਾ ਭਾਰਤ ਨੇ ਕਰਵਾਇਆ। ਇਸ ਆਤਮਘਾਤੀ ਹਮਲੇ ਵਿਚ ਹਮਲਾਵਰ ਸਮੇਤ 12 ਵਿਅਕਤੀ ਮਾਰੇ ਗਏ ਅਤੇ 26 ਹੋਰ ਜ਼ਖ਼ਮੀ ਹੋਏ ਸਨ। ਇਸੇ ਦਿਨ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੇ ਵਾਣਾ ਸ਼ਹਿਰ ਸਥਿਤ ਥਲ ਸੈਨਿਕ ਕੈਡੇਟਾਂ ਦੇ ਸਕੂਲ ਉਪਰ ਹਮਲੇ ਦੌਰਾਨ ਤਿੰਨ ਫ਼ੌਜੀਆਂ ਸਮੇਤ 8 ਵਿਅਕਤੀ ਮਾਰੇ ਗਏ। ਮ੍ਰਿਤਕਾਂ ਵਿਚ ਹਮਲਾਵਰ ਵੀ ਸ਼ਾਮਲ ਦੱਸੇ ਜਾਂਦੇ ਹਨ। ਇਨ੍ਹਾਂ ਦੋਵਾਂ ਘਟਨਾਵਾਂ ਦੇ ਪ੍ਰਸੰਗ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਹਿਬਾਜ਼ ਸ਼ਰੀਫ਼ ਨੇ ਦਾਅਵਾ ਕੀਤਾ ਕਿ ਦੋਵੇਂ ਹਮਲੇ ਭਾਰਤੀ ਇਮਦਾਦ-ਪ੍ਰਾਪਤ ਦਹਿਸ਼ਤਗਰਦਾਂ (ਟੀ.ਟੀ.ਪੀ.) ਵਲੋਂ ਕੀਤੇ ਗਏ ਅਤੇ ਇਨ੍ਹਾਂ ਦਾ ਢੁਕਵਾਂ ਜਵਾਬ ਦਿਤਾ ਜਾਵੇਗਾ।

ਇਸਲਾਮਾਬਾਦ ਵਾਲੇ ਹਮਲੇ ਦੇ ਸਬੰਧ ਵਿਚ ਉਨ੍ਹਾਂ ਨੇ ਉਚੇਚੇ ਤੌਰ ’ਤੇ ਕਿਹਾ ਕਿ ਭਾਰਤ ਨੇ ਦਿੱਲੀ ਕਾਰ ਬੰਬ ਹਮਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਸਲਾਮਾਬਾਦ ਨੂੰ ਨਿਸ਼ਾਨਾ ਬਣਵਾਇਆ। ਉਨ੍ਹਾਂ ਨੇ ਅਪਣੇ ਦਾਅਵਿਆਂ ਦੀ ਤਸਦੀਕ ਹਿੱਤ ਕੋਈ ਸਬੂਤ ਪੇਸ਼ ਨਹੀਂ ਕੀਤਾ, ਪਰ ਇਹ ਫ਼ਿਕਰਾ ਤਿੰਨ ਵਾਰ ਦੁਹਰਾਇਆ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੂੰ ਭਾਰਤ ਦੇ ਅਫ਼ਗਾਨ ਤਾਲਿਬਾਨ ਦੀ ਸਰਪ੍ਰਸਤੀ ਹਾਸਿਲ ਹੋਣ ਦੀ ‘ਹਕੀਕਤ’ ਦੁਨੀਆਂ ਵਿਚ ਕਿਸੇ ਤੋਂ ਵੀ ਛੁਪੀ ਨਹੀਂ ਹੋਈ। ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਮੂਲੋਂ ਖ਼ਾਰਿਜ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਦੀਆਂ ‘ਝੂਠੀਆਂ ਕਹਾਣੀਆਂ’ ਤੋਂ ਦੁਨੀਆਂ ਭਰ ਦੇ ਲੋਕ ਵਾਕਿਫ਼ ਹਨ ਅਤੇ ਸ਼ਹਿਬਾਜ਼ ਸ਼ਰੀਫ਼, ਪਾਕਿਸਤਾਨੀ ਫੀਲਡ ਮਾਰਸ਼ਲ ਆਸਿਮ ਮੁਨੀਰ ਵਲੋਂ ਘੜਿਆ ਬਿਰਤਾਂਤ ਦੁਹਰਾਉਂਦੇ ਆ ਰਹੇ ਹਨ। ਅਜਿਹੀ ਸੂਰਤੇਹਾਲ ਵਿਚ ਪਾਕਿਸਤਾਨ ਦੀ ਹਰ ਮਰਜ਼ ਲਈ ਭਾਰਤ ਨੂੰ ਦੋਸ਼ੀ ਦੱਸਣਾ ਸ਼ਹਿਬਾਜ਼ ਸ਼ਰੀਫ਼ ਦੀ ਸਿਆਸੀ ਮਜਬੂਰੀ ਬਣ ਚੁੱਕਾ ਹੈ।

ਤੋਹਮਤਬਾਜ਼ੀ ਦੇ ਅਜਿਹੇ ਦੌਰ ਦੇ ਸੰਦਰਭ ਵਿਚ ਇਹ ਸਹੀ ਹੈ ਕਿ ਭਾਰਤ ਤੇ ਅਫ਼ਗਾਨ ਤਾਲਿਬਾਨ ਦੇ ਆਪਸੀ ਰਿਸ਼ਤੇ ਵਿਚ 2022 ਤੋਂ ਲਗਾਤਾਰ ਸੁਧਾਰ ਹੋ ਰਿਹਾ ਹੈ। ਤਾਲਿਬਾਨ ਦੀ ਅਫ਼ਗਾਨ ਭੂਮੀ ਉਪਰ ਸੱਤਾਧਾਰੀ ਧਿਰ ਵਜੋਂ ਵਾਪਸੀ ਮਗਰੋਂ ਪਾਕਿਸਤਾਨ ਨੇ ਅਫ਼ਗਾਨ ਲੀਡਰਸ਼ਿਪ ਨੂੰ ਕਠਪੁਤਲੀਆਂ ਵਾਂਗ ਨਚਾਉਣ ਦਾ ਯਤਨ ਕੀਤਾ ਸੀ। ਇਸ ਕਿਸਮ ਦੀ ਪਹੁੰਚ ਨੇ ਤਾਲਿਬਾਨ ਲੀਡਰਸ਼ਿਪ ਵਿਚ ਨਾਰਾਜ਼ਗੀ ਤੇ ਨਮੋਸ਼ੀ ਪੈਦਾ ਕੀਤੀ। ਇਸ ਤੋਂ ਭਾਰਤ ਤੋਂ ਇਲਾਵਾ ਇਰਾਨ ਨੂੰ ਵੀ ਫ਼ਾਇਦਾ ਹੋਇਆ। ਦੋਵਾਂ ਮੁਲਕਾਂ ਨੇ ਤਾਲਿਬਾਨ ਹਕੂਮਤ ਨੂੰ ਭਾਵੇਂ ਰਸਮੀ ਰਾਜਸੀ ਮਾਨਤਾ ਅਜੇ ਤੱਕ ਨਹੀਂ ਦਿਤੀ, ਫਿਰ ਵੀ ਮਾਨਵੀ ਸਹਾਇਤਾ ਦੇ ਨਾਂਅ ’ਤੇ ਗਹਿਰਾਈ ਵਾਲਾ ਰਿਸ਼ਤਾ ਜ਼ਰੂਰ ਕਾਇਮ ਕਰ ਲਿਆ ਹੈ। ਭਾਰਤ ਨਾਲ ਅਜਿਹੇ ਰਿਸ਼ਤੇ ਤੋਂ ਪਾਕਿਸਤਾਨ ਨੂੰ ਚਿੜ੍ਹ ਹੋਣੀ ਸੁਭਾਵਿਕ ਹੀ ਹੈ। ਪਰ ਉਸ ਵਲੋਂ ਮਾਨਵੀ ਸਹਾਇਤਾ (ਜੋ ਕਿ ਖ਼ੁਰਾਕੀ ਵਸਤਾਂ ਦੀਆਂ ਖੇੇਪਾਂ, ਜਲ ਸਪਲਾਈ ਤੇ ਬਿਜਲੀ ਪ੍ਰਾਜੈਕਟਾਂ ਦੀ ਸੁਰਜੀਤੀ ਜਾਂ ਅਫ਼ਗਾਨ ਹਸਪਤਾਲਾਂ ਲਈ ਦਵਾਈਆਂ ਤੇ ਮਸ਼ੀਨਾਂ ਦੇ ਰੂਪ ਵਿਚ ਹੈ) ਨੂੰ ‘ਦਹਿਸ਼ਤਗਰਦਾਂ ਲਈ ਇਮਦਾਦ’ ਦੱਸਣਾ ਕੂਟਨੀਤਕ ਕਦਰਾਂ ਦੀ ਅਣਦੇਖੀ ਹੈ।

ਇਹ ਸਹੀ ਹੈ ਕਿ ਜਦੋਂ ਤਕ ਪੰਜਸ਼ੇਰ ਵਾਦੀ ਦੇ ‘ਸ਼ੇਰ’ ਵਜੋਂ ਜਾਣਿਆ ਜਾਂਦਾ ਤਾਜਿਕ-ਅਫ਼ਗ਼ਾਨ ਨੇਤਾ ਅਹਿਮਦ ਸ਼ਾਹ ਮਸੂਦ ਜ਼ਿੰਦਾ ਸੀ, ਉਦੋਂ ਤਕ ਭਾਰਤ, ਤਾਜਿਕ ਅਫ਼ਗ਼ਾਨ ਬਾਗ਼ੀਆਂ ਨੂੰ ਖ਼ੁਰਾਕੀ ਮਦਦ ਦੇ ਨਾਲ-ਨਾਲ ਜੰਗੀ ਸਹਾਇਤਾ ਵੀ ਦਿੰਦਾ ਰਿਹਾ ਸੀ। ਇਹ ਘਟਨਾਕ੍ਰਮ 2001 ਦੇ ਆਸ-ਪਾਸ ਦਾ ਹੈ। ਉਸ ਸਮੇਂ ਦੀਆਂ ਮੀਡੀਆ ਰਿਪੋਰਟਾਂ ਦਰਸਾਉਂਦੀਆਂ ਆਈਆਂ ਹਨ ਕਿ 9/11 ਕਾਂਡ ਮਗਰੋਂ ਅਮਰੀਕਾ ਦੀ ਸਹਿਮਤੀ ਨਾਲ ਭਾਰਤ ਨੇ ਤਾਜਿਕ-ਅਫ਼ਗ਼ਾਨ ਸਰਹੱਦ ਨੇੜੇ ਇਕ ਹਸਪਤਾਲ ਵੀ ਕਾਇਮ ਕੀਤਾ ਹੋਇਆ ਸੀ। ਤਾਜਿਕਸਤਾਨ ਵਾਲੇ ਉਸ ਅੱਡੇ ਦੀ ਲੀਜ਼ 2023 ਵਿਚ ਖ਼ਤਮ ਹੋ ਗਈ। ਉਸ ਤੋਂ ਬਾਅਦ ਇਸ ਨੂੰ ਨਵਿਆਇਆ ਨਹੀਂ ਗਿਆ। ਪਰ ਪਾਕਿਸਤਾਨ ਅਜੇ ਵੀ ਉਸ ਨੂੰ ਭਾਰਤੀ ਅੱਡਾ ਦੱਸਦਾ ਆ ਰਿਹਾ ਹੈ। ਇਸ ਕਿਸਮ ਦੇ ਕੁਪ੍ਰਚਾਰ ਦਾ ਭਾਰਤ ਨੂੰ ਢੁਕਵਾਂ ਜਵਾਬ ਦੇਣਾ ਚਾਹੀਦਾ ਹੈ।

ਟੀ.ਟੀ.ਪੀ. ਜਾਂ ਇਸ ਵਰਗੇ ਹੋਰ ਦਹਿਸ਼ਤੀ ਸੰਗਠਨ ਪਾਕਿਸਤਾਨੀ ਫ਼ੌਜ ਅਤੇ ਖ਼ੁਫ਼ੀਆ ਏਜੰਸੀ ‘ਆਈ.ਐੱਸ.ਆਈ.’ ਦੀ ਹੀ ਪੈਦਾਇਸ਼ ਹਨ। ਆਈ.ਐੱਸ.ਆਈ. ਨੂੰ ਜਦੋਂ ਇਨ੍ਹਾਂ ਦੀ ਲੋੜ ਨਾ ਰਹੀ ਤਾਂ ਇਨ੍ਹਾਂ ਤੋਂ ਮੂੰਹ ਮੋੜ ਲਿਆ ਗਿਆ। ਅਜਿਹੀ ਬਦਦਿਆਨਤੀ ਲਈ ਇਨ੍ਹਾਂ ਦਾ ਕਾਡਰ ਤਿਆਰ ਨਹੀਂ ਸੀ। ਲਿਹਾਜ਼ਾ, ਉਸ ਅੰਦਰਲਾ ਰੋਹ ਹੁਣ ਪਾਕਿਸਤਾਨ ਲਈ ਕਹਿਰਵਾਨ ਸਾਬਤ ਹੋ ਰਿਹਾ ਹੈ। ਇਹ ਹਕੀਕਤ ਭਾਰਤ ਵਲੋਂ ਅਸਰਦਾਰ ਢੰਗ ਨਾਲ ਪ੍ਰਚਾਰੀ ਜਾਣੀ ਚਾਹੀਦੀ ਹੈ। ਨਵੀਂ ਦਿੱਲੀ ਦਾ ਰੁਖ਼ ਹੁਣ ਤਕ ਇਸ ਪੱਖੋਂ ਨਰਮ ਰਿਹਾ ਹੈ। ਇਸ ਨੂੰ ਵੱਧ ਜ਼ੋਰਦਾਰ ਬਣਾਇਆ ਜਾਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement