
ਹੁਣ ਭਾਰਤੀ ਰੁਪਿਆ ਹੋਵੇਗਾ 'ਡਿਜੀਟਲ', ਪਾਇਲਟ ਪ੍ਰੋਜੈਕਟ ਦੀ ਤਿਆਰੀ
ਮੁੰਬਈ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਮੰਗਲਵਾਰ ਭਾਵ 1 ਨਵੰਬਰ ਨੂੰ ਕੇਂਦਰੀ ਬੈਂਕ ਦੀ ਡਿਜੀਟਲ ਕਰੰਸੀ - 'ਡਿਜੀਟਲ ਰੁਪਿਆ' (ਥੋਕ ਖੰਡ) ਦਾ ਪਹਿਲਾ ਪਾਇਲਟ ਪ੍ਰੀਖਣ ਕਰੇਗਾ। ਇਹ ਟੈਸਟ ਸਰਕਾਰੀ ਲੈਣ-ਦੇਣ ਲਈ ਕੀਤਾ ਜਾਵੇਗਾ। ਪਾਇਲਟ ਟ੍ਰਾਇਲ ਵਿੱਚ ਹਿੱਸਾ ਲੈਣ ਲਈ ਸਟੇਟ ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ, ਯੂਨੀਅਨ ਬੈਂਕ ਆਫ਼ ਇੰਡੀਆ, ਐਚ.ਡੀ.ਐਫ਼.ਸੀ. ਬੈਂਕ, ਆਈ.ਸੀ.ਆਈ.ਸੀ. ਬੈਂਕ, ਕੋਟਕ ਮਹਿੰਦਰਾ ਬੈਂਕ, ਯੈੱਸ ਬੈਂਕ, ਆਈ.ਡੀ.ਐਫ਼.ਸੀ. ਫ਼ਸਟ ਬੈਂਕ ਅਤੇ ਐਚ.ਐਸ.ਬੀ.ਸੀ. ਦੀ ਪਛਾਣ ਕੀਤੀ ਗਈ ਹੈ।
ਆਰ.ਬੀ.ਆਈ. ਨੇ ਇਹ ਵੀ ਕਿਹਾ ਕਿ ਡਿਜੀਟਲ ਰੁਪਈਏ (ਪ੍ਰਚੂਨ ਖੰਡ) ਦਾ ਪਹਿਲਾ ਪਾਇਲਟ ਟ੍ਰਾਇਲ ਖ਼ਾਸ ਉਪਭੋਗਤਾ ਸਮੂਹਾਂ ਵਿੱਚ ਚੋਣਵੇਂ ਸਥਾਨਾਂ 'ਚ ਕੀਤਾ ਜਾਵੇਗਾ, ਜਿਸ ਵਿੱਚ ਗਾਹਕ ਅਤੇ ਵਪਾਰੀ ਸ਼ਾਮਲ ਹਨ। ਇਸ ਦੀ ਸ਼ੁਰੂਆਤ ਇੱਕ ਮਹੀਨੇ ਦੇ ਅੰਦਰ ਕੀਤੇ ਜਾਣ ਦੀ ਯੋਜਨਾ ਹੈ।