ਦੋ ਮਜ਼ਦੂਰ ਨਵੇਂ ਸਾਲ ਤੋਂ ਪਹਿਲਾਂ ਬਣੇ ਕਰੋੜਪਤੀ, ਮਿਲੇ 2.55 ਕਰੋਡ਼ ਰੁਪਏ 
Published : Dec 31, 2018, 2:25 pm IST
Updated : Dec 31, 2018, 2:25 pm IST
SHARE ARTICLE
labour finds diamond
labour finds diamond

ਹੀਰੇ ਦੀ ਖਾਣ ਵਿਚ ਕੰਮ ਕਰਨ ਵਾਲੇ ਮੋਤੀਲਾਲ ਅਤੇ ਰਘੁਵੀਰ ਪ੍ਰਜਾਪਤੀ ਨੂੰ ਦੋ ਮਹੀਨੇ ਪਹਿਲਾਂ ਇਕ ਵੱਡਾ ਹੀਰਾ ਮਿਲਿਆ ਸੀ।  ਉਨ੍ਹਾਂ ਨੇ ਸ਼ੁਕਰਵਾਰ...

ਭੋਪਾਲ : ਮੱਧ ਪ੍ਰਦੇਸ਼ ਦੇ ਪੰਨਾ ਜਿਲ੍ਹੇ ਦੇ ਦੋ ਮਜ਼ਦੂਰ ਨਵੇਂ ਸਾਲ ਤੋਂ ਪਹਿਲਾਂ ਕਰੋੜਪਤੀ ਬਣ ਗਏ ਹਨ। ਉਨ੍ਹਾਂ ਦੀ ਕਿਸਮਤ ਅਚਾਨਕ ਪਲਟ ਜਾਵੇਗੀ ਅਜਿਹਾ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਦਾ ਨਵੇਂ ਸਾਲ ਦਾ ਤੋਹਫ਼ਾ ਹੈ ਉਨ੍ਹਾਂ ਨੂੰ ਮਿਲੇ 2.55 ਕਰੋਡ਼ ਰੁਪਏ। ਹੀਰੇ ਦੀ ਖਾਣ ਵਿਚ ਕੰਮ ਕਰਨ ਵਾਲੇ ਮੋਤੀਲਾਲ ਅਤੇ ਰਘੁਵੀਰ ਪ੍ਰਜਾਪਤੀ ਨੂੰ ਦੋ ਮਹੀਨੇ ਪਹਿਲਾਂ ਇਕ ਵੱਡਾ ਹੀਰਾ ਮਿਲਿਆ ਸੀ।  ਉਨ੍ਹਾਂ ਨੇ ਸ਼ੁਕਰਵਾਰ ਨੂੰ ਇਸ ਹੀਰੇ ਦੀ ਨੀਲਾਮੀ ਕੀਤੀ, ਜਿਸ ਦੇ ਨਾਲ ਉਨ੍ਹਾਂ ਨੂੰ 2.55 ਕਰੋਡ਼ ਰੁਪਏ ਮਿਲੇ।

Diamond of RS 2.25 CroreDiamond of RS 2.25 Crore

ਪੰਨਾ 'ਚ ਆਯੋਜਿਤ ਨੀਲਾਮੀ ਵਿਚ ਉੱਤਰ ਪ੍ਰਦੇਸ਼ ਦੇ ਝਾਂਸੀ ਦੇ ਜੌਹਰੀ ਰਾਹੁਲ ਜੈਨ ਅਤੇ ਬੀਐਸਪੀ ਨੇਤਾ ਚਰਣ ਸਿੰਘ ਨੇ ਸੱਭ ਤੋਂ ਵੱਧ 6 ਲੱਖ ਰੁਪਏ ਪ੍ਰਤੀ ਕੈਰਟ ਦੇ ਹਿਸਾਬ ਨਾਲ ਬੋਲੀ ਲਗਾਈ। ਹੀਰਾ 42.9 ਕੈਰਟ ਦਾ ਹੈ। ਖਰੀਦਣ ਵਾਲੇ ਨੇ 20 ਫ਼ੀ ਸਦੀ ਰਕਮ ਦੇ ਦਿਤੀ ਹੈ ਅਤੇ ਬਾਕੀ ਦੀ ਰਕਮ ਹੀਰਾ ਮਿਲਣ ਤੋਂ ਇਕ ਮਹੀਨੇ ਦੇ ਅੰਦਰ ਦੇਵਾਂਗੇ। ਇਸ ਜਿਲ੍ਹੇ ਵਿਚ ਅਪਣੀ ਕਿਸਮਤ ਆਜ਼ਮਾਉਣ ਲਈ ਕਈ ਲੋਕ ਪ੍ਰਸ਼ਾਸਨ ਤੋਂ ਲੀਜ਼ ਲੈ ਕੇ ਖਾਣਾਂ ਵਿਚ ਖੁਦਾਈ ਕਰਦੇ ਹਨ। ਜਦੋਂ ਹੀਰਾ ਮਿਲਦਾ ਹੈ ਤਾਂ ਉਸ ਨੂੰ ਜਿਲ੍ਹਾ ਹੀਰਾ ਅਧਿਕਾਰੀ ਦੇ ਦਫ਼ਤਰ ਵਿਚ ਜਮ੍ਹਾਂ ਕਰਾਵਾਣਾ ਹੁੰਦਾ ਹੈ। ਉਥੇ ਹੀ ਉਸ ਦੀ ਨੀਲਾਮੀ ਕੀਤੀ ਜਾਂਦੀ ਹੈ।

diamondDiamond

ਮਜ਼ਦੂਰਾਂ ਨੇ 9 ਅਕਤੂਬਰ ਨੂੰ ਪੰਨਾ ਜਿਲ੍ਹੇ ਦੇ ਇਤੀਹਾਸ ਵਿਚ ਹੁਣ ਤੱਕ ਦਾ ਸੱਭ ਤੋਂ ਵੱਡਾ ਹੀਰਾ ਖਾਣ ਤੋਂ ਕੱਢਿਆ। ਲੋਕਸਭਾ ਚੋਣ ਲੜਣ ਦੀ ਇੱਛਾ ਰੱਖਣ ਵਾਲੇ ਚਰਣ ਸਿੰਘ ਦਾ ਕਹਿਣਾ ਹੈ ਕਿ 12 ਫ਼ੀ ਸਦੀ ਰਿਐਲਿਟੀ ਅਤੇ ਹੋਰ ਟੈਕਸ ਕੱਟ ਕੇ ਬਾਕੀ ਦਾ ਪੈਸਾ ਪ੍ਰਜਾਪਤੀ ਦੇ ਖਾਤੇ ਵਿਚ ਜਮ੍ਹਾਂ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਦੋਵੇਂ ਮਜ਼ਦੂਰ ਰਕਮ ਨੂੰ ਆਪਸ ਵਿਚ ਵੰਡਣਗੇ। ਦੋਵੇਂ 230 ਕਰੋਡ਼ ਦੀ ਰਕਮ ਆਪਸ ਵਿਚ ਵੰਡਣਗੇ।

ਇਸ ਤੋਂ ਪਹਿਲਾਂ ਸਾਲ 1961 ਵਿਚ ਖਾਣ ਤੋਂ 44.55 ਕੈਰਟ ਦਾ ਹੀਰਾ ਨਿਕਲਿਆ ਸੀ। ਮਜ਼ਦੂਰਾਂ ਨੂੰ ਲਗਿਆ ਸੀ ਕਿ ਉਨ੍ਹਾਂ ਨੇ ਪੱਥਰ ਕੱਢਿਆ ਹੈ ਜੋ ਬਾਅਦ ਵਿਚ ਹੀਰਾ ਨਿਕਲਿਆ। ਇਹਨਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਇਹਨਾਂ ਪੈਸੀਆਂ ਨਾਲ ਉਹ ਅਪਣਾ ਕਰਜ਼ ਚੁਕਾਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement