ਅਬੂ ਧਾਬੀ 'ਚ ਭਾਰਤੀ ਬਣਿਆ ਕਰੋੜਪਤੀ, ਕਈ ਹੋਰਾਂ ਦੀ ਵੀ ਚਮਕੀ ਕਿਸ‍ਮਤ
Published : Mar 6, 2018, 3:40 pm IST
Updated : Mar 6, 2018, 10:10 am IST
SHARE ARTICLE

ਆਬੂ ਧਾਬੀ : ਕਦੇ - ਕਦੇ ਜੀਵਨ ਭਰ ਜੀ - ਤੋੜ ਮਿਹਨਤ ਕਰਨ ਦੇ ਬਾਅਦ ਵੀ ਇਨਸਾਨ ਇੰਨਾ ਕਮਾ ਨਹੀਂ ਪਾਉਂਦਾ, ਜਿੰਨਾ ਕਿ ਸਿਰਫ ਇਕ ਲਾਟਰੀ ਜਿੱਤਣ ਨਾਲ। ਸਿਆਣਿਆਂ ਨੇ ਠੀਕ ਹੀ ਕਿਹਾ ਕਿ ਕਿਸਮਤ ਕਦੋਂ ਪਲਟੀ ਖਾ ਜਾਵੇ, ਇਸ ਬਾਰੇ ਪਤਾ ਨਹੀਂ ਹੁੰਦਾ। ਕੁਝ ਇਸ ਤਰ੍ਹਾਂ ਹੀ ਆਬੂ ਧਾਬੀ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਨਾਲ ਹੋਇਆ ਹੈ। 

ਇੱਥੇ ਰਹਿ ਰਹੇ ਕੁਝ ਭਾਰਤੀਆਂ ਦੀ ਕਿਸਮਤ ਅਚਾਨਕ ਚਮਕ ਪਈ ਅਤੇ ਉਹ ਇਕ ਝਟਕੇ ਵਿਚ ਮਾਲਾਮਾਲ ਹੋ ਗਏ। ਖਾਸ ਤੌਰ 'ਤੇ ਥਾਨਸੀਲਾਸ ਬਾਬੂ ਮੈਥਿਊ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਉਹ ਸਿਰਫ ਇਕ ਲਾਟਰੀ ਕਾਰਨ ਕਰੋੜਪਤੀ ਬਣ ਗਏ ਹਨ। ਹਾਲਾਂਕਿ ਸ਼ੁਰੂਆਤ ਵਿਚ ਥਾਨਸੀਲਾਸ ਖੁਸ਼ ਹੋਣ ਤੋਂ ਜ਼ਿਆਦਾ ਹੈਰਾਨ ਸਨ, ਕਿਉਂਕਿ ਇੰਨੀ ਵੱਡੀ ਖੁਸ਼ੀ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਸੀ। 



ਸੋਮਵਾਰ ਦੀ ਸਵੇਰ ਨੂੰ ਅੱਖ ਖੁੱਲ੍ਹਦਿਆਂ ਹੀ ਥਾਨਸੀਲਾਸ ਨੂੰ ਪਤਾ ਚੱਲਿਆ ਕਿ ਉਸ ਨੇ 12 ਕਰੋੜ ਰੁਪਏ ਜਿੱਤ ਲਏ ਹਨ। ਉਸ ਨੇ 030202 ਨੰਬਰ ਦਾ ਟਿਕਟ ਖਰੀਦਿਆ ਸੀ। ਸੋਮਵਾਰ ਨੂੰ ਬੰਪਰ ਇਨਾਮਾਂ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਕੁੱਲ 8 ਜੇਤੂਆਂ ਦਾ ਐਲਾਨ ਕੀਤਾ ਗਿਆ। ਇਨ੍ਹਾਂ ਵਿਚ ਥਾਨਸੀਲਾਸ ਸਮੇਤ 7 ਭਾਰਤੀ ਅਤੇ ਇਕ ਬਹਿਰੀਨ ਦਾ ਨਾਗਰਿਕ ਸੀ। 


6 ਭਾਰਤੀ ਨਾਗਰਿਕਾਂ ਨੂੰ 17 ਲੱਖ ਰੁਪਏ ਮਿਲੇ ਹਨ। ਉੱਥੇ ਬਹਿਰੀਨ ਦਾ ਨਾਗਰਿਕ ਵੀ ਇੰਨੀ ਹੀ ਰਾਸ਼ੀ ਜਿੱਤਣ ਵਿਚ ਕਾਮਯਾਬ ਰਿਹਾ। ਥਾਨਸੀਲਾਸ ਨੇ ਦੱਸਿਆ ਕਿ ਉਸ ਨੇ 8ਵੀਂ ਵਾਰੀ ਇਹ ਬਿਗ ਟਿਕਟ ਖਰੀਦਿਆ ਸੀ। ਉਹ ਅਕਸਰ ਦੁਬਈ ਡਿਊਟੀ ਫ੍ਰੀ ਲਈ ਲਾਟਰੀ ਟਿਕਟ ਖਰੀਦਦੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਕਈ ਭਾਰਤੀ ਲਾਟਰੀ ਜ਼ਰੀਏ ਮਾਲਾਮਾਲ ਹੋ ਚੁੱਕੇ ਹਨ।

SHARE ARTICLE
Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement