
ਚੋਣ ਕਮਿਸ਼ਨ ਨੇ ਹਰਿਆਣਾ ਅਤੇ ਤਾਮਿਲਨਾਡੂ ਵਿਚ ਹੋਣ ਵਾਲੇ ਉਪ-ਚੋਣਾਂ ਲਈ ਤਰੀਕ ਦਾ ਐਲਾਨ ਕਰ ਦਿਤਾ ਹੈ। ਤੁਹਾਨੂੰ ਦੱਸ ਦਈਏ ਕਿ ਦੋਵਾਂ ਹੀ ਰਾਜਾਂ ਵਿਚ ਇਕ - ਇਕ ਵਿਧਾਨ...
ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਹਰਿਆਣਾ ਅਤੇ ਤਾਮਿਲਨਾਡੂ ਵਿਚ ਹੋਣ ਵਾਲੇ ਉਪ-ਚੋਣਾਂ ਲਈ ਤਰੀਕ ਦਾ ਐਲਾਨ ਕਰ ਦਿਤਾ ਹੈ। ਤੁਹਾਨੂੰ ਦੱਸ ਦਈਏ ਕਿ ਦੋਵਾਂ ਹੀ ਰਾਜਾਂ ਵਿਚ ਇਕ - ਇਕ ਵਿਧਾਨ ਸਭਾ ਸੀਟ ਉਤੇ ਚੋਣ ਹੋਣੇ ਹਨ। ਹਰਿਆਣਾ ਦੇ ਜੀਂਦ ਅਤੇ ਤਾਮਿਲਨਾਡੂ ਦੀ ਤੀਰੁਵਰੁਰ ਵਿਧਾਨ ਸਭਾ ਸੀਟ 'ਤੇ 28 ਜਨਵਰੀ ਨੂੰ ਵੋਟ ਪਾਏ ਜਾਣਗੇ ਅਤੇ 31 ਜਨਵਰੀ ਨੂੰ ਦੋਵਾਂ ਸੀਟਾਂ ਦੇ ਨਤੀਜੇ ਐਲਾਨ ਕੀਤੇ ਜਾਣਗੇ।
By-elections to the assembly constituencies of Jind in Haryana and Thiruvarur in Tamil Nadu to be held on 28th January 2019; Counting of votes to be on 31st January 2019
— ANI (@ANI) December 31, 2018
ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਨਾਮਜ਼ਦ ਦਾਖਲ ਕਰਨ ਦੀ ਆਖਰੀ ਤਰੀਕ 10 ਜਨਵਰੀ ਰੱਖੀ ਹੈ। ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਜੀਂਦ ਵਿਧਾਨ ਸਭਾ ਸੀਟ ਵਿਧਾਇਕ ਹਰਿਚੰਦ ਮਿੱਢਾ ਦੇ ਦੇਹਾਂਤ ਤੋਂ ਬਾਅਦ ਨਾਲ ਖਾਲੀ ਸੀ। ਉਹ INLD ਪਾਰਟੀ ਤੋਂ ਸਨ। ਮਿੱਢਾ ਦਾ ਦੇਹਾਂਤ 26 ਅਗਸਤ 2018 ਨੂੰ ਹੋਇਆ ਸੀ। ਹਰਿਚੰਦ ਮਿੱਢਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਕ੍ਰਿਸ਼ਣ ਮਿੱਢਾ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ।
Election
ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਹੀ ਇਸ ਸੀਟ ਤੋਂ ਬੀਜੇਪੀ ਉਮੀਦਵਾਰ ਹੋਣਗੇ ਅਤੇ ਇਹ ਸੀਟ ਵੀ ਭਾਜਪਾ ਦੇ ਖਾਤੇ ਵਿਚ ਹੀ ਜਾ ਸਕਦੀ ਹੈ। ਇਸ ਤੋਂ ਇਲਾਵਾ ਤਾਮਿਲਨਾਡੂ ਦੀ ਤੀਰੁਵਰੁਰ ਵਿਧਾਨ ਸਭਾ ਸੀਟ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਡੀਐਮਕੇ ਚੀਫ਼ ਐਮ ਕਰੁਣਾਨਿਧੀ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਇਸ ਸਾਲ ਅਗਸਤ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।