ਟਵਿੱਟਰ 'ਤੇ ਕਾਂਗਰਸ ਦਾ ਪੋਸਟਰ, ਖੱਟਰ ਨੂੰ ਦਸੀਆ The Accidental CM
Published : Dec 31, 2018, 4:02 pm IST
Updated : Dec 31, 2018, 4:02 pm IST
SHARE ARTICLE
Manohar Lal Khattar Poster
Manohar Lal Khattar Poster

ਹਰਿਆਣਾ ਕਾਂਗਰਸ ਨੇ ਇਕ ਟਵਿੱਟਰ 'ਤੇ ਪੋਸਟਰ ਜਾਰੀ ਕਰ ਮੁੱਖ ਮੰਤਰੀ ਮਨੋਹਰਲਾਲ ਖੱਟਰ ਨੂੰ ਦ ਐਕਸੀਡੈਂਟਲ ਚੀਫ਼ ਮੰਤਰੀ ਕਰਾਰ ਦਿਤਾ ਹੈ। ਇੰਜ ਹੀ ਹੋਰ ਵੀ ਕਈ ਸ਼ਬਦਾਂ ....

ਨਵੀਂ ਦਿੱਲੀ (ਭਾਸ਼ਾ): ਹਰਿਆਣਾ ਕਾਂਗਰਸ ਨੇ ਇਕ ਟਵਿੱਟਰ 'ਤੇ ਪੋਸਟਰ ਜਾਰੀ ਕਰ ਮੁੱਖ ਮੰਤਰੀ ਮਨੋਹਰਲਾਲ ਖੱਟਰ ਨੂੰ ਦ ਐਕਸੀਡੈਂਟਲ ਚੀਫ਼ ਮੰਤਰੀ ਕਰਾਰ ਦਿਤਾ ਹੈ। ਇੰਜ ਹੀ ਹੋਰ ਵੀ ਕਈ ਸ਼ਬਦਾਂ ਦੀ ਵਰਤੋਂ ਕਰ ਪਾਰਟੀ ਨੇ ਖੱਟਰ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਪੋਸਟਰ 'ਤੇ ਮੁੱਖ ਮੰਤਰੀ ਨੂੰ ਮੁੰਗੇਰੀ ਲਾਲ ਖੱਟਰ ਲਿੱਖ ਕੇ ਸੰਬੋਧਤ ਕੀਤਾ ਹੈ। ਇਸ ਦੇ ਨਾਲ ਪਾਰਟੀ ਨੇ ਇਕ ਟਵੀਟ ਲਿੱਖ ਕੇ ਖੱਟਰ ਨੂੰ ਨਿਸ਼ਾਨੇ 'ਤੇ ਲਿਆ।

ਟਵੀਟ 'ਚ ਲਿਖਿਆ ਕਿ  ਮੁੰਗੇਰੀਲਾਲ ਖੱਟਰ ਇਕ ਅਜਿਹੇ ਰਾਜਨੇਤਾ ਹਨ ਜਿਨ੍ਹਾਂ ਨੂੰ ਪੀਐਮਓ ਇੰਡੀਆ ਤੋਂ ਰਾਜ ਦੀ ਸੱਤਾ ਸੰਭਾਲਣ ਲਈ ਪੈਰਾਸ਼ੂਟ ਕੀਤਾ ਗਿਆ। ਸੱਤੀ ਦੀ ਕੁਰਸੀ ਸੰਭਾਲਦਿਆਂ ਹੀ ਉਹ ਇਕ ਜਾਤੀਗਤ ਅਤੇ ਬਿਨਾਂ ਰੀੜ੍ਹ ਦੇ ਨੇਤਾ ਦੇ ਰੂਪ ਵਿਚ ਬਦਲ ਗਏ। ਦ ਐਕਸੀਡੈਂਟਲ ਮੁੱਖ ਮੰਤਰੀ ਦਾ ਲਾਜਵਾਬ ਟ੍ਰੇਲਰ ਕਾਫ਼ੀ ਜਲਦ ਆ ਰਿਹਾ ਹੈ। ਤੁਸੀਂ ਅੰਦਾਜ਼ਾ ਲਗਾਉਂਦੇ ਰਹੋ।


ਹਰਿਆਣਾ ਕਾਂਗਰਸ ਦਾ ਇਹ ਪੋਸਟਰ ਹਾਲ ਦੀ ਇਕ ਫਿਲਮ ਤੋਂ ਬਾਅਦ ਆਇਆ ਹੈ ਜਿਸ ਦਾ ਨਾਮ ਦ ਐਕਸੀਡੈਂਟਲ ਮੁੱਖ ਮੰਤਰੀ ਹੈ। ਇਹ ਫਿਲਮ ਸਾਬਕਾ  ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੇਂਦਰ 'ਚ ਰੱਖ ਕੇ ਬਣਾਈ ਗਈ ਹੈ। ਕਾਂਗਰਸ ਨੇ ਇਸ ਫਿਲਮ ਦਾ ਕਾਫ਼ੀ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਬੀਜੇਪੀ ਦੇ ਇਸ਼ਾਰੇ 'ਤੇ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਬਦਨਾਮ ਕਰਨ ਲਈ ਇਹ ਫਿਲਮ ਲਿਆਈ ਗਈ ਹੈ।

ਇਹ ਫਿਲਮ ਸੰਜੈ ਬਾਰੂ ਦੀ ਲਿਖੀ ਕਿਤਾਬ 'ਤੇ ਅਧਾਰਿਤ ਹੈ ਜਿਸ 'ਚ ਬਾਰੂ ਨੇ 2004 ਤੋਂ 2014 'ਚ ਮਨਮੋਹਨ ਸਿੰਘ ਦੇ ਕਾਰਜਕਾਲ ਦਾ ਜ਼ਿਕਰ ਕੀਤਾ ਹੈ। ਬਾਰੂ 2004 ਤੋਂ 2008 ਤੱਕ ਮਨਮੋਹਨ ਸਿੰਘ ਦੇ ਪੈ੍ਰਸ ਸਲਾਹਕਾਰ ਸਨ। ਬਿਤੇ ਵੀਰਵਾਰ ਨੂੰ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਵਿਵਾਦ ਸ਼ੁਰੂ ਹੋ ਗਿਆ ਅਤੇ ਕਾਂਗਰਸ ਬੀਜੇਪੀ ਆਮੋ-ਸਾਹਮਣੇ ਆ ਗਏ। ਟ੍ਰੇਲਰ ਦੇ ਰਿਲੀਜ਼ ਹੋਣ 'ਤੇ ਬੀਜੇਪੀ ਨੇ ਇਕ ਟਵੀਟ 'ਚ ਲਿਖਿਆ,

Manohar Lal KhattaManohar Lal Khatta

ਕਿਵੇਂ ਇਕ ਪਰਵਾਰ ਨੇ 10 ਸਾਲ ਤੱਕ ਦੇਸ਼ ਨੂੰ ਬੰਧਕ ਬਣਾਏ ਰੱਖਿਆ, ਇਸ ਦੀ ਦਾਸਤਾਂ ਹੈ ਦ ਐਕਸੀਡੈਂਟਲ ਮੁੱਖ ਮੰਤਰੀ, ਕੀ ਡਾਕਟਰ ਸਿੰਘ ਪੀਐਮ ਦੀ ਕੁਰਸੀ 'ਤੇ ਉਦੋਂ ਤੱਕ ਹਾਵੀ ਰਹੇ ਜਦੋਂ ਤੱਕ ਉਨ੍ਹਾਂ ਦੇ ਵਾਰਿਸ ਇਸ ਦੇ ਲਈ ਰਾਜੀ ਸਨ?  ਦੂਜੀ ਪਾਸੇ ਕਾਂਗਰਸ ਨੇ ਇਸ ਫਿਲਮ ਨੂੰ ਬੀਜੇਪੀ ਦਾ  ਇਕ ਬੁਰਾ ਪ੍ਰਚਾ ਕਰਾਰ ਦਿਤਾ। ਹਾਲਾਂਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹੁਣ ਤੱਕ ਇਸ 'ਤੇ ਕੋਈ ਬਿਆਨ ਨਹੀਂ ਦਿਤਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM

'ਅੰਮ੍ਰਿਤਪਾਲ ਦੇ ਬਾਕੀ ਸਾਥੀ ਕਿਉਂ ਨਹੀਂ ਲੜਦੇ ਚੋਣ? 13 ਦੀਆਂ 13 ਸੀਟਾਂ 'ਤੇ ਲੜ ਕੇ ਦੇਖ ਲੈਣ'

04 May 2024 9:50 AM
Advertisement