
ਦਿੱਲੀ ਦੇ ਲਾਜਪਤ ਨਗਰ ਅਤੇ ਮੋਰ ਵਿਹਾਰ ਪਾਕੇਟ-1 ਦੇ ਵਿਚ ਦਿੱਲੀ ਮੈਟਰੋ ਦੀ ਪਿੰਕ ਲਾਈਨ......
ਦਿੱਲੀ : ਦਿੱਲੀ ਦੇ ਲਾਜਪਤ ਨਗਰ ਅਤੇ ਮੋਰ ਵਿਹਾਰ ਪਾਕੇਟ-1 ਦੇ ਵਿਚ ਦਿੱਲੀ ਮੈਟਰੋ ਦੀ ਪਿੰਕ ਲਾਈਨ ਕਾਰੀਡੋਰ ਉਤੇ ਅੱਜ ਸੋਮਵਾਰ ਨੂੰ ਮੈਟਰੋ ਟ੍ਰੇਨ ਦੇ ਚੱਲਣ ਦਾ ਉਦਘਾਟਨ ਹੋਇਆ। ਇਹ ਕਾਰੀਡੋਰ 9.7 ਕਿਲੋਮੀਟਰ ਲੰਬਾ ਹੈ। ਕੇਂਦਰੀ ਗ੍ਰਹਿ ਅਤੇ ਸ਼ਹਿਰੀ ਕਾਰਜ਼ ਮੰਤਰੀ ਹਰਦੀਪ ਸਿੰਘ ਨਗਰੀ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦਿਆ ਨੇ ਮੈਟਰੋ ਨੂੰ ਹਰੀ ਝੰਡੀ ਦਿਖਾਈ। ਇਹ ਇਸ ਸਾਲ ਖੁੱਲਣ ਵਾਲੀ ਤੀਜੀ ਅਤੇ ਆਖਰੀ ਮੈਟਰੋ ਲਾਈਨ ਹੈ।
Metro
ਬਾਕੀ ਦੋ ਲਾਇਨਾਂ ਉਤੇ ਪਹਿਲਾਂ ਹੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੋਮਵਾਰ ਸ਼ਾਮ 4 ਵਜੇ ਤੋਂ ਪਾਂਧੀ ਇਸ ਲਾਈਨ ਉਤੇ ਯਾਤਰਾ ਕਰ ਸਕਣਗੇ। ਮੈਟਰੋ ਦਾ ਇਹ ਕਾਰੀਡੋਰ 59 ਕਿਲੋਮੀਟਰ ਲੰਮੀ ਪਿੰਕ ਲਾਈਨ ਮੈਟਰੋ ਰੂਟ ਦਾ ਹਿੱਸਾ ਹੈ, ਜੋ ਸ਼ਿਵ ਵਿਹਾਰ ਨੂੰ ਮਜਲਿਸ ਪਾਰਕ ਨੂੰ ਜੋੜਦਾ ਹੈ। ਇਸ ਰੂਟ ਉਤੇ ਲਾਜਪਤ ਨਗਰ, ਵਿਨੋਬਾਪੁਰੀ, ਆਸ਼ਰਮ, ਹਜਰਤ ਨਿਜਾਮੁੱਦੀਨ, ਮੋਰ ਵਿਹਾਰ ਫੇਜ-ਇਕ ਅਤੇ ਮੋਰ ਵਿਹਾਰ ਪਾਕੇਟ-ਇਕ ਸਟੇਸ਼ਨ ਹਨ।
ਦਿੱਲੀ ਮੈਟਰੋ ਦੇ ਇਕ ਉਚ ਅਧਿਕਾਰੀ ਨੇ ਦੱਸਿਆ, ਇਸ 9.7 ਕਿਲੋਮੀਟਰ ਦੇ ਇਸ ਰੂਟ ਵਿਚ ਪੰਜ ਸਟੇਸ਼ਨ ਹਨ। ਇਸ ਵਿਚ ਤਿੰਨ ਸਟੇਸ਼ਨ ਅੰਡਰਗਰਾਊਂਡ ਅਤੇ ਦੋ ਐਲੀਵੇਟੇਡ (ਜਮੀਨ ਨਾਲੋਂ ਉਤੇ) ਹਨ। ਅਧਿਕਾਰੀ ਨੇ ਦੱਸਿਆ ਕਿ ਮੋਰ ਵਿਹਾਰ ਫੇਜ-ਇਕ ਅਤੇ ਮੋਰ ਵਿਹਾਰ ਪਾਕੇਟ-ਇਕ ਐਲੀਵੇਟੇਡ ਸਟੇਸ਼ਨ ਹਨ।