
ਇਸ ਵੇਲ੍ਹੇ ਇਹ ਦੁਨੀਆ ਦੀ ਚੌਥੀ ਸੱਭ ਤੋਂ ਲੰਮੇ ਨੈਟਵਰਕ ਵਾਲੀ ਟ੍ਰੇਨ ਹੈ।
ਨਵੀਂ ਦਿੱਲੀ, ( ਪੀਟੀਆਈ ) : ਕੁਝ ਦਿਨ ਪਹਿਲਾਂ 25 ਦਸੰਬਰ ਨੂੰ ਦੇਸ਼ ਦੀ ਰਾਜਧਾਨੀ ਵਿਚ ਯਾਤਰੀਆਂ ਲਈ ਚਲਾਈ ਜਾਣ ਵਾਲੀ ਮਹੱਤਵਪੂਰਨ ਦਿੱਲੀ ਮੈਟਰੋ ਨੇ ਅਪਣੇ 16 ਸਾਲ ਪੂਰੇ ਕੀਤੇ। 25 ਦਸੰਬਰ 2002 ਨੂੰ ਸਿਰਫ 8 ਕਿਲੋਮੀਟਰ ਤੋਂ ਅਪਣਾ ਪਹਿਲਾ ਸਫਰ ਪੂਰਾ ਕਰਨ ਵਾਲੀ ਦਿੱਲੀ ਮੈਟਰੋ ਅੱਜ ਦੇਸ਼ ਦੀ ਪਹਿਲੇ ਨੰਬਰ ਦੀ ਅਤੇ ਸਾਲ 2022 ਤੱਕ ਦੂਨੀਆ ਦੀ ਤੀਜੀ ਸੱਭ ਤੋਂ ਲੰਮੀ ਨੈਟਵਰਕ ਵਾਲੀ ਮੈਟਰੋ ਰੇਲ ਹੋ ਜਾਵੇਗੀ। ਇਸ ਵੇਲ੍ਹੇ ਇਹ ਦੁਨੀਆ ਦੀ ਚੌਥੀ ਸੱਭ ਤੋਂ ਲੰਮੇ ਨੈਟਵਰਕ ਵਾਲੀ ਟ੍ਰੇਨ ਹੈ।
Blue Line Metro
ਦੱਸ ਦਈਏ ਕਿ 25 ਦਸੰਬਰ 2002 ਨੂੰ ਕ੍ਰਿਸਮਸ ਦੇ ਦਿਨ ਪਹਿਲੀ ਵਾਰ ਦਿੱਲੀ ਮੈਟਰੋ ਨੇ ਸ਼ਾਹਦਰਾ ਤੋਂ ਤੀਸ ਹਜ਼ਾਰੀ ਤੱਕ ਰੈਡ ਲਾਈਨ ਮੈਟਰੋ ਸ਼ੁਰੂ ਕੀਤੀ ਸੀ। ਇਹ ਇਕ ਇਤਿਹਾਸਕ ਪਲ ਸੀ, ਜਿਸ ਵਿਚ ਕਈ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ। ਉਸ ਵੱਲੋਂ ਦਿੱਲੀ ਮੈਟਰੋ ਪ੍ਰਤੀ ਲੋਕਾਂ ਵਿਚ ਅਜਿਹਾ ਉਤਸ਼ਾਹ ਸੀ ਕਿ ਬਿਨਾਂ ਮਕਸਦ ਵੀ ਲੋਕ ਦਿੱਲੀ ਮੈਟਰੋ ਰਾਂਹੀ ਸਫਰ ਕਰਦੇ ਸਨ। ਮੈਟਰੋ ਦੀ ਇਕ ਹੋਰ ਉਪਲਬਧੀ ਇਹ ਹੈ ਕਿ 16 ਸਾਲ ਪਹਿਲਾਂ ਕੁਝ ਹਜ਼ਾਰ ਯਾਤਰੀਆਂ ਨੂੰ ਉਹਨਾਂ ਦੇ ਪੜਾਅ 'ਤੇ ਪਹੁੰਚਾਉਣ ਵਾਲੀ ਮੈਟਰੋ ਵਿਚ ਹੁਣ ਰੋਜ਼ਾਨਾ ਲਗਭਗ 30 ਲੱਖ ਲੋਕ ਸਫਰ ਕਰਦੇ ਹਨ।
The Delhi Metro Rail being flagged off by Mayawati
ਨੋਇਡਾ ਅਤੇ ਦਿੱਲੀ ਵਿਚਕਾਰ ਮੈਟਰੋ ਦਾ ਇਹ ਪਹਿਲਾ ਜੁੜਾਅ 12 ਨਵੰਬਰ 2009 ਤੋਂ ਸ਼ੁਰ ਹੋਇਆ ਸੀ। ਇਸ ਦਾ ਉਦਘਾਟਨ ਤੱਤਕਾਲੀਨ ਮੁੱਖਮੰਤਰੀ ਮਾਇਆਵਤੀ ਨੇ ਕੀਤਾ ਸੀ ਅਤੇ ਇਹ ਵੀ ਐਲਾਨ ਕੀਤਾ ਸੀ ਕਿ ਛੇਤੀ ਹੀ ਇਸ ਦਾ ਵਿਸਤਾਰ ਜੇਵਰ ਤੱਕ ਕੀਤਾ ਜਾਵੇਗਾ। ਇਸ ਵੇਲ੍ਹੇ ਇਸ ਦਾ ਵਿਸਤਾਰ ਗ੍ਰੇਟਰ ਨੋਇਡਾ ਤੱਕ ਹੋ ਚੁੱਕਾ ਹੈ। ਜਨਵਰੀ 2019 ਵਿਚ ਨੋਇਡਾ-ਗ੍ਰੇਟਰ ਨੋਇਡਾ ਦੇ ਉਦਘਾਟਨ ਨਾਲ ਇਸ ਨੂੰ ਕਦੇ ਵੀ ਚਲਾਇਆ ਜਾ ਸਕਦਾ ਹੈ।
Daily commuters of metro
ਸੱਭ ਕੁਝ ਠੀਕ ਰਿਹਾ ਤਾਂ ਯੂਪੀ ਵਿਚ ਮੈਟਰੋ ਜੇਵਰ ਤੱਕ ਪਹੁੰਚ ਸਕਦੀ ਹੈ। ਕਿਉਂਕਿ ਇਥੇ ਜੇਵਰ ਅੰਤਰਰਾਸ਼ਟਰੀ ਏਅਰਪੋਰਟ ਦੀ ਉਸਾਰੀ ਵੀ ਨਿਰਧਾਰਤ ਮੰਨੀ ਜਾ ਰਹੀ ਹੈ। ਦੱਸ ਦਈਏ ਕਿ ਮੈਟਰੋ ਦੀ ਨੀਲੀ ਲਾਈਨ ਮੂਲ ਤੌਰ 'ਤੇ ਇੰਦਰਪ੍ਰਸਥ ਤੋਂ ਦਵਾਰਕਾ ਤੱਕ ਸ਼ੁਰੂ ਹੋਈ ਸੀ। 12 ਨਵੰਬਰ 2009 ਨੂੰ ਇਸ ਲਾਈਨ ਨੂੰ ਯਮੂਨਾ ਬੈਂਕ ਤੋਂ ਨੋਇਡਾ ਸਿਟੀ ਸੈਂਟਰ ਤੱਕ ਇਸ ਦਾ ਵਿਸਤਾਰ ਕੀਤਾ ਗਿਆ। ਜਿਸ ਦੀ ਕੁਲ ਲੰਬਾਈ 13.1 ਕਿਲੋਮੀਟਰ ਹੈ।