
ਪੰਜਾਬੀਆਂ ਦਾ ਹਰ ਰੀਤੀ ਰਿਵਾਜ਼ ਨੱਚਣ ਜਾਂ ਗਾਉਣ ਨਾਲ ਲਬਰੇਜ਼ ਹੈ ਅਤੇ ਪੰਜਾਬੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਲਈ ਕੋਈ ਨਾ ਕੋਈ ਮੌਕਾ ਲੱਭ....
ਚੰਡੀਗੜ੍ਹ (ਭਾਸ਼ਾ) : ਪੰਜਾਬੀਆਂ ਦਾ ਹਰ ਰੀਤੀ ਰਿਵਾਜ਼ ਨੱਚਣ ਜਾਂ ਗਾਉਣ ਨਾਲ ਲਬਰੇਜ਼ ਹੈ ਅਤੇ ਪੰਜਾਬੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਲਈ ਕੋਈ ਨਾ ਕੋਈ ਮੌਕਾ ਲੱਭ ਹੀ ਲੈਂਦੇ ਹਨ। ਇਨ੍ਹਾਂ ਤਸਵੀਰਾਂ ਵਿਚ ਵੀ ਪੰਜਾਬੀਆਂ ਦੇ ਖੁਲੇ ਅਤੇ ਖੁਸ਼ੀ ਭਰੇ ਅੰਦਾਜ਼ ਨੂੰ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡਿਆ 'ਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਨੇ ਕਾਮੈਂਟਾਂ ਦੇ ਵਿਚ ਸਰਦਾਰ ਜੀ ਦੀ ਤਾਰੀਫ ਦੇ ਪੁੱਲ ਬੰਨ੍ਹ ਦਿੱਤੇ ਹਨ। ਇਹ ਵੀਡੀਓ ਕਿਥੋਂ ਦਾ ਹੈ ਇਹ ਨਹੀਂ ਪਤਾ ਪਰ ਇਸ ਵੀਡੀਓ ਨੂੰ ਸੋਸ਼ਲ ਮੀਡਿਆ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਹ ਸਰਦਾਰ ਜੀ ਬਾਕੀ ਯਾਤਰੀਆਂ ਵਾਂਗ ਮੈਟਰੋ ਵਿਚ ਸਫ਼ਰ ਕਰ ਰਹੇ ਹਨ ਕਿ ਅਚਾਨਕ ਇੱਕ ਖੁਸ਼ੀ ਦੀ ਲਹਿਰ ਉੱਠਦੀ ਹੈ ਅਤੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਝਾਂਜਰ ਗੀਤ ਸੁਣਦੇ ਹੀ ਇਨ੍ਹਾਂ ਦੇ ਪੈਰ ਥਿਰਕਣ ਲੱਗ ਜਾਣਦੇ ਹਨ, ਅਤੇ ਇਨ੍ਹਾਂ ਦਾ ਅੰਦਰਲਾ ਖੁਸ਼ਮਿਜ਼ਾਜ਼ ਪੰਜਾਬੀ ਬਾਹਰ ਆ ਜਾਂਦਾ ਹੈ। ਗੀਤ ਸੁਣਦੇ ਹੀ ਇਹ ਮੈਟਰੋ ਵਿਚ ਨੱਚਣ ਲੱਗ ਜਾਣਦੇ ਹਨ ਅਤੇ ਗੋਰਿਆਂ ਵੀ ਇਨ੍ਹਾਂ ਦਾ ਪੂਰਾ ਸਾਥ ਦਿੰਦਿਆਂ ਹਨ। ਇਹ ਵੀਡੀਓ ਬਹੁਤ ਜੋਰਸ਼ੋਰਾਂ ਨਾਲ ਵਾਇਰਲ ਹੋ ਰਹੀ ਹੈ ਅਤੇ ਇਹ ਸਬੂਤ ਦਿੰਦੀ ਹੈ ਕਿ ਪੰਜਾਬੀ ਜਿਥੇ ਵੀ ਹੋਵੇ ਸਭ ਨੂੰ ਆਪਣਾ ਬਣਾ ਲੈਂਦੇ ਹਨ ।