
ਦਿੱਲੀ ਪੁਲਿਸ ਨੇ ਐਡਵਾਇਜ਼ਰੀ ਕੀਤੀ ਜਾਰੀ
ਨਵੀਂ ਦਿੱਲੀ : ਜੇਕਰ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਤੁਸੀ ਪੱਬਾਂ-ਕਲੱਬਾਂ ਵਿਚ ਜਾ ਰਹੇ ਹੋ ਤਾਂ ਜਰਾ ਹੱਦ ਵਿਚ ਰਹਿ ਕੇ ਜਸ਼ਨ ਮਨਾਇਓ ਕਿਉਂਕਿ ਦਿੱਲੀ ਪੁਲਿਸ ਨੇ ਨਸ਼ੇ ਵਿਚ ਡਰਾਈਵਿੰਗ ਕਰਨ ਅਤੇ ਸੜਕ ਉੱਤੇ ਹੜਕੰਪ ਮਚਾਉਣ ਵਾਲਿਆ 'ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਸਾਰੀਆਂ ਪੀਸੀਆਰ ਵੈਨਾਂ, ਰਫਤਾਰ ਮੋਟਰਸਾਇਕਲਾਂ ਆਦਿ ਨੂੰ ਸਾਵਧਾਨੀ ਦੇ ਤੌਰ 'ਤੇ ਸੰਵੇਦਨਸ਼ੀਲ ਥਾਵਾਂ 'ਤੇ ਤਾਇਨਾਤ ਕੀਤਾ ਜਾਵੇਗਾ ਅਤੇ ਹਰ ਥਾਂ 'ਤੇ ਗਸ਼ਤ ਪੁਲਿਸ ਗਸ਼ਤ ਰਹੇਗੀ। ਪੁਲਿਸ ਮੁਤਾਬਕ ਸੜਕਾਂ ਉੱਤੇ ਨਸ਼ੇ ਵਿਚ ਹੰਗਾਮਾ ਅਤੇ ਡਰਾਈਵਿੰਗ ਕਰਨ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
File Photo
ਪੁਲਿਸ ਅਨੁਸਾਰ ਵੱਖ-ਵੱਖ ਥਾਵਾ 'ਤੇ ਚੈੱਕਪੋਸਟ ਲਗਾ ਕੇ ਗੱਡੀਆਂ ਦੀ ਜਾਂਚ ਕੀਤੀ ਜਾਵੇਗੀ। ਨਾਲ ਹੀ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਮਹਿਲਾ ਕਰਮਚਾਰੀਆਂ ਦੀ ਤਾਇਨਾਤੀ ਵੀ ਕੀਤੀ ਜਾਵੇਗੀ। ਕਨਾਟ ਪਲੇਸ ਅਤੇ ਇੰਡੀਆ ਗੇਟ ਨਾਲ ਲੱਗਦੇ ਹੋਏ ਖੇਤਰਾਂ ਵਿਚ ਟ੍ਰੈਫਿਕ 'ਤੇ ਪਾਬੰਦੀ ਹੋਵੇਗੀ। ਉੱਥੇ ਹੀ ਕਈ ਥਾਵਾਂ 'ਤੇ ਟ੍ਰੈਫਿਕ ਕੰਟਰੋਲ ਕਰਨ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ।
File Photo
ਜ਼ਮੀਨੀ ਪੱਧਰ 'ਤੇ ਨਿਗਰਾਨੀ ਲਈ ਵੱਡੇ ਅਧਿਕਾਰੀ ਖੁਦ ਮੌਜ਼ੂਦ ਰਹਿਣਗੇ। ਦਿੱਲੀ ਪੁਲਿਸ ਨੇ ਲੋਕਾਂ ਨੂੰ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਸਮੇਂ ਹੱਲਾ ਨਾ ਮਚਾਉਣ ਅਤੇ ਨਾਂ ਹੀ ਨਸ਼ੇ ਵਿਚ ਡਰਾਈਵਿੰਗ ਕੀਤੀ ਜਾਵੇ।