
ਪਹਿਲਾਂ ਵੀ ਅਜਿਹੀ ਮਿਸਾਲਾ ਆ ਚੁੱਕੀਆਂ ਹਨ ਸਾਹਮਣੇ
ਤੀਰੂਵੰਥਪੁਰ : ਕੇਰਲ ਤੋਂ ਇਕ ਵੱਡੀ ਭਾਈਚਾਰਕ ਮਿਸਾਲ ਸਾਹਮਣੇ ਆਈ ਹੈ ਜਿੱਥੇ ਕੋਥਮੰਗਲਮ ਵਿਚ ਸੀਏਏ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ 'ਚ ਸ਼ਾਮਲ ਹੋਏ ਹਜ਼ਾਰਾਂ ਮੁਸਲਮਾਨਾਂ ਵਾਸਤੇ ਇਕ ਚਰਚ ਦੇ ਨਮਾਜ ਅਦਾ ਕਰਨ ਲਈ ਦਰਵਾਜ਼ੇ ਖੋਲੇ ਗਏ।
Photo
ਕੇਰਲ ਦੇ ਮੁਸਲਮਾਨਾਂ ਦੇ ਵੱਡੇ ਧਰਮਗੁਰੂ ਸੈਯਦ ਮੁਨੱਵਰ ਅਲੀ ਸ਼ਹਾਬ ਥੰਗਲ ਨੇ ਪੀਟੀਆਈ ਭਾਸ਼ਾਂ ਨੂੰ ਦੱਸਿਆ ਕਿ ''ਕੋਥਮੰਗਲਮ ਵਿਚ ਇਕ ਪੁਰਾਣੀ ਗਿਰਜਾਘਰ ਦੇ ਅਧਿਕਾਰੀਆਂ ਨੇ ਜਦੋਂ ਸਾਨੂੰ ਮਗਰਿਬ ਦੀ ਨਮਾਜ ਅਦਾ ਕਰਨ ਦੇ ਲਈ ਜਗ੍ਹਾਂ ਦਿੱਤੀ ਤਾਂ ਮੈ ਭਾਰਤ ਦੀ ਅਸਲ ਰੂਹ ਨੂੰ ਮਹਿਸੂਸ ਕੀਤਾ''।
Photo
ਆਈਪੀਐਸ ਦੇ ਨੇਤਾ ਕੁਝਾਲਨਾਦਨ ਨੇ ਕਿਹਾ ''ਮੁਸਲਿਮ ਭਾਈਚਾਰੇ ਦੇ ਸੈਂਕੜਾ ਲੋਕਾਂ ਨੂੰ ਨਮਾਜ਼ ਅਦਾ ਕਰਨ ਵਿਚ ਕੋਈ ਦੇਰੀ ਨਾਂ ਹੋਵੇ ਇਸ ਦੇ ਲਈ ਗਿਰਜਾਘਰ ਦੇ ਅਧਿਕਾਰੀਆਂ ਨੂੰ ਚਰਚ ਦੇ ਹਾਲ ਵਿਚ ਨਮਾਜ ਅਦਾ ਕਰਨ ਦੇ ਲਈ ਇਜਾਜ਼ਤ ਮੰਗੀ। ਉਨ੍ਹਾਂ ਨੇ ਕਿਹਾ ਕਿ ਗਿਰਜਾਘਰ ਦੇ ਅਧਿਕਾਰੀਆਂ ਨੇ ਤੁਰੰਤ ਦਰਵਾਜੇ ਖੋਲ੍ਹ ਕੇ ਆਪਣੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦਾ ਦਿਲ ਨਾਲ ਸਵਾਗਤ ਕੀਤਾ। ਨਾਲ ਹੀ ਉਨ੍ਹਾਂ ਨੇ ਨਮਾਜ ਲਈ ਚਟਾਈ ਅਤੇ ਮਾਈਕ ਦਾ ਇੰਤਜ਼ਾਮ ਕੀਤਾ''।
Photo
ਆਲ ਇੰਡੀਆ ਮੁਸਲਿਮ ਲੀਗ ਦੇ ਇਕ ਅਧਿਕਾਰੀ ਨੇ ਕਿਹਾ ਕਿ ''ਗਿਰਜਾਘਰ ਦੇ ਅਧਿਕਾਰੀਆਂ ਵੱਲੋਂ ਦਿਖਾਏ ਗਏ ਸ਼ਿਸ਼ਟਾਚਾਰ ਨੇ ਸਾਡੇ ਵਿਚ ਅਲੱਗ ਤਰ੍ਹਾਂ ਦੀ ਭਾਵਨਾ ਪੈਦਾ ਕੀਤੀ ਜਿਸ ਨੂੰ ਸ਼ਬਦਾ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਧਰਮ ਨਿਰਪੱਖਤਾ ਅਤੇ ਭਾਰਤ ਦੀ ਆਤਮਾ ਨੂੰ ਮਹਿਸੂਸ ਕੀਤਾ ਹੈ''।
Photo
ਦੱਸ ਦਈਏ ਕਿ ਇਹ ਕੋਈ ਪਹਿਲੀ ਮਿਸਾਲ ਨਹੀਂ ਹੈ ਜਦੋ ਕਿ ਕਿਸੇ ਧਰਮ ਨੇ ਦੂਜੇ ਧਰਮ ਦੇ ਲੋਕਾਂ ਵਾਸਤੇ ਪ੍ਰਾਥਨਾ ਕਰਨ ਲਈ ਆਪਣੇ ਧਾਰਮਿਕ ਅਸਥਾਨ ਦੇ ਦਰਵਾਜ਼ੇ ਖੋਲ੍ਹ ਹਨ ਅਜਿਹੀ ਮਿਸਾਲਾਂ ਪਹਿਲਾ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ ਜੋ ਕਿ ਭਾਰਤ ਦੀ ਭਾਈਚਾਰਕ ਏਕਤਾ ਅਤੇ ਧਰਮ ਨਿਰਪੱਖਤਾ ਨੂੰ ਦਰਸਾਉਂਦੀਆਂ ਹਨ।