
120 ਮੀਟਰ ਦੀ ਉਚਾਰੀ ਦਾ ਇਹ ਪੁੱਲ ਵਵਾਦਕਮ ਨਦੀ ਤੇ ਬਣਾਇਆ ਗਿਆ ਹੈ।
ਨਵੀਂ ਦਿੱਲੀ: ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਹਾਲ ਹੀ ਵਿਚ ਰਾਜ ਦੇ ਸਭ ਤੋਂ ਲੰਬੇ ਪੁੱਲ ਦਾ ਉਦਘਾਟਨ ਕੀਤਾ ਹੈ। ਇਸ ਪੁਲ ਨੂੰ ਹੁਣ ਟੂਰਿਸਟ ਪਲੇਸ ਲਈ ਵਿਕਸਿਤ ਕੀਤਾ ਜਾਵੇਗਾ। 120 ਮੀਟਰ ਦੀ ਉਚਾਰੀ ਦਾ ਇਹ ਪੁੱਲ ਵਵਾਦਕਮ ਨਦੀ ਤੇ ਬਣਾਇਆ ਗਿਆ ਹੈ।
Photoਇਸ ਪੁਲ ਦੇ ਬਣਨ ਤੋਂ ਪਹਿਲਾਂ ਸਥਾਨਕ ਲੋਕ ਨਦੀ ਪਾਰ ਕਰਨ ਲਈ ਬੇੜੀਆਂ ਤੇ ਨਿਰਭਰ ਰਹਿੰਦੇ ਸਨ। ਰਿਪੋਰਟਸ ਮੁਤਾਬਕ ਇਕ ਗਲਾਸ ਬ੍ਰਿਜ ਬਣਾਉਣ ਦਾ ਵੀ ਪ੍ਰਸਤਾਵ ਹੈ ਤਾਂ ਕਿ ਲੋਕ ਪੁੱਲ ਦੇ ਆਸ-ਪਾਸ ਨਦੀ, ਬੇੜੀਆਂ ਅਤੇ ਪਹਾੜੀਆਂ ਦੇ ਦ੍ਰਿਸ਼ ਦੇਖ ਕੇ ਅਨੰਦ ਲੈ ਸਕਣ।
Photo ਇਕ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲੇ ਫੇਜ਼ ਵਿਚ ਇਕ ਫੂਡ ਕੋਰਟ, ਇਕ ਓਪਨ ਈਅਰ ਸਟੇਜ਼ ਅਤੇ ਇਕ ਟਾਈਲਟ ਬਲਾਕ ਬਣਾਏ ਜਾਣਗੇ। ਅਯਮ ਕਾਦਾਵੂ ਨਾਮ ਦੇ ਇਸ ਪੁੱਲ ਨੂੰ ਕਸਾਰਗੋਡ ਵਿਕਾਸ ਪੈਕੇਜ ਦੇ 17 ਕਰੋੜ ਰੁਪਏ ਨਾਲ ਬਣਾਇਆ ਗਿਆ।
Photo ਦਸ ਦਈਏ ਕਿ ਇਹ ਖੇਤਰ ਦੇ ਖੂਬਸੂਰਤ ਦ੍ਰਿਸ਼ਾਂ ਨਾਲ ਦੋ ਪਹਾੜੀਆਂ ਨੂੰ ਜੋੜਦਾ ਹੈ। ਇਸ ਪੁਲ ਦੇ ਬਣ ਜਾਣ ਨਾਲ ਲੋਕਾਂ ਦਾ ਕਾਫੀ ਸੁਵਿਧਾ ਮਿਲਣ ਵਾਲੀ ਹੈ। ਇਸ ਪੁੱਲ ਨਾਲ ਕਈ ਸਥਾਨਾਂ ਨਾਲ ਸੰਪਰਕ ਵਿਚ ਆਸਾਨੀ ਹੋਵੇਗੀ।
Photoਦਸ ਦਈਏ ਕਿ ਇਸ ਪੁੱਲ ਦਾ ਪ੍ਰਸਤਾਵ ਪੀ ਪ੍ਰਭਾਕਰਨ ਕਮਿਸ਼ਨ ਨੇ ਰੱਖਿਆ ਸੀ।
Photoਇਸ ਤੋਂ ਬਾਅਦ 2012 ਵਿਚ ਤਤਕਾਲੀਨ ਸਰਕਾਰ ਨੇ ਇਸ ਪੁਲ ਲਈ ਤਿਆਰੀ ਸ਼ੁਰੂ ਕਰ ਦਿੱਤੀ। ਇਸ ਪੁੱਲ ਦੀ ਆਧਾਰਸ਼ਿਲ ਦਸੰਬਰ 2016 ਵਿਚ ਰੱਖੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।