ਮਨੋਜ ਮੁਕੰਦ ਨਰਵਣੇ ਨੇ ਸੰਭਾਲਿਆ ਫੌਜ ਮੁਖੀ ਦਾ ਅਹੁਦਾ
Published : Dec 31, 2019, 3:30 pm IST
Updated : Apr 9, 2020, 9:33 pm IST
SHARE ARTICLE
File
File

ਜਨਰਲ ਰਾਵਤ ਨੇ ਸੌਂਪੀ ਜਨਰਲ ਨਰਵਾਣੇ ਨੂਂ ਕਮਾਨ

ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਣੇ ਨੇ ਅੱਜ ਮੰਗਲਵਾਰ ਨੂੰ ਜਨਰਲ ਬਿਪਿਨ ਰਾਵਤ ਤੋਂ ਭਾਰਤੀ ਥਲ ਸੈਨਾ ਮੁਖੀ ਦਾ ਕਾਰਜ–ਭਾਰ ਸੰਭਾਲ ਲਿਆ। ਜਨਰਲ ਰਾਵਤ ਨੂੰ ਭਾਰਤ ਦਾ ਪਹਿਲਾ ਚੀਫ਼ ਆੱਫ਼ ਡਿਫ਼ੈਂਸ ਸਟਾਫ਼ (CDS) ਨਿਯੁਕਤ ਕੀਤਾ ਗਿਆ ਹੈ। ਉਹ ਤਿੰਨ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਅੱਜ ਸੇਵਾ–ਮੁਕਤ ਹੋ ਰਹੇ ਹਨ। ਲੈਫ਼ਟੀਨੈਂਟ ਜਨਰਲ ਨਰਵਣੇ ਅੱਜ ਸਵੇਰ ਤੱਕ ਥਲ ਸੈਨਾ ਦੇ ਉੱਪ–ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਨ।

ਬੀਤੇ ਸਤੰਬਰ ਮਹੀਨੇ ਉੱਪ–ਸੈਨਾ ਮੁਖੀ ਵਜੋਂ ਕੰਮ ਸੰਭਾਨਣ ਤੋਂ ਪਹਿਲਾਂ ਲੈ. ਜਨਰਲ ਨਰਵਣੇ ਫ਼ੌਜ ਦੀ ਪੂਰਬੀ ਕਮਾਂਡ ਦੀ ਅਗਵਾਈ ਕਰ ਰਹੇ ਸਨ, ਜੋ ਚੀਨ ਨਾਲ ਲੱਗਣ ਵਾਲੀ ਲਗਭਗ 4,000 ਕਿਲੋਮੀਟਰ ਲੰਮੀ ਭਾਰਤੀ ਸਰਹੱਦ ਉੱਤੇ ਨਜ਼ਰ ਰੱਖਦੀ ਹੈ। ਆਪਣੇ 37 ਸਾਲਾਂ ਦੇ ਕਾਰਜਕਾਲ ਦੌਰਾਨ ਲੈਫ਼ਟੀਨੈਂਟ ਜਨਰਲ ਨਰਵਣੇ ਵੱਖੋ–ਵੱਖਰੀਆਂ ਕਮਾਂਡਾਂ ’ਚ ਸ਼ਾਂਤੀ, ਖੇਤਰ ਤੇ ਅੱਤਵਾਦ–ਵਿਰੋਧੀ ਬੇਹੱਦ ਸਰਗਰਮ ਮਾਹੌਲ ਵਿੱਚ ਜੰਮੂ–ਕਸ਼ਮੀਰ ਅਤੇ ਉੱਤਰ–ਪੂਰਬੀ ਭਾਰਤ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

ਜੰਮੂ–ਕਸ਼ਮੀਰ ’ਚ ਰਾਸ਼ਟਰੀ ਰਾਈਫ਼ਲਜ਼ ਦੀ ਬਟਾਲੀਅਨ ਤੇ ਪੂਰਬੀ ਮੋਰਚੇ ਉੱਤੇ ਇਨਫ਼ੈਂਟਰੀ ਬ੍ਰਿਗੇਡ ਦੀ ਕਮਾਂਡ ਸੰਭਾਲ ਚੁੱਕੇ ਹਨ। ਉਹ ਸ੍ਰੀਲੰਕਾ ਵਿੱਚ ਭਾਰਤੀ ਸ਼ਾਂਤੀ ਸੈਨਾ ਦਾ ਹਿੱਸਾ ਸਨ ਤੇ ਤਿੰਨ ਸਾਲਾਂ ਤੱਕ ਉਹ ਮਿਆਂਮਾਰ ਸਥਿਤ ਭਾਰਤੀ ਦੂਤਾਵਾਸ ’ਚ ਰੱਖਿਆ ਮਾਮਲਿਆਂ ਦੇ ਇੰਚਾਰਜ ਰਹੇ।

ਲੈਫ਼ਟੀਨੈਂਟ ਜਨਰਲ ਨਰਵਣੇ ਰਾਸ਼ਟਰੀ ਰੱਖਿਆ ਅਕਾਦਮੀ ਤੇ ਭਾਰਤੀ ਫ਼ੌਜੀ ਅਕਾਦਮੀ ਦੇ ਵਿਦਿਆਰਥੀ ਰਹੇ ਹਨ। ਉਹ ਜੂਨ 1980 ’ਚ ਸਿੱਖ ਲਾਈਟ ਇਨਫ਼ੈਂਟਰੀ ਰੈਜਿਮੈਂਟ ’ਚ ਕਮਿਸ਼ਨ–ਪ੍ਰਾਪਤ ਹੋਏ ਸਨ। ਉਨ੍ਹਾਂ ਨੂੰ ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤਿ–ਵਿਸ਼ਿਸ਼ਟ ਸੇਵਾ ਮੈਡਲ ਮਿਲ ਚੁੱਕੇ ਹਨ।

ਲੈ. ਜਨਰਲ ਨਰਵਣੇ ਮਰਾਠੀ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਭਾਰਤੀ ਹਵਾਈ ਫ਼ੌਜ ’ਚ ਅਧਿਕਾਰੀ ਰਹੇ ਹਨ ਤੇ ਉਨ੍ਹਾਂ ਦੀ ਮਾਂ ਆੱਲ ਇੰਡੀਆ ਰੇਡੀਓ ’ਤੇ ਅਨਾਊਂਸਰ ਹੁੰਦੇ ਸਨ। ਉਨ੍ਹਾਂ ਆਪਣੀ ਮੁਢਲੀ ਸਿੱਖਿਆ ਪੁਣੇ ਸਥਿਤ ਜਨਨ ਪ੍ਰਬੋਧਿਨੀ ਪ੍ਰਸ਼ਾਲਾ ਵਿਖੇ ਹਾਸਲ ਕੀਤੀ ਸੀ। ਉਹ ਯੂਨੀਵਰਸਿਟੀ ਆੱਫ਼ ਮਦਰਾਸ ਤੋਂ ਡਿਫ਼ੈਂਸ ਸਟੱਡੀਜ਼ ਵਿੱਚ ਪੋਸਟ–ਗ੍ਰੈਜੂਏਟ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM
Advertisement