
ਪਾਕਿਸਤਾਨ ਦੇ ਇਕ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਤਿਹਾਸਕ ਕਰਤਾਰਪੁਰ ਲਾਂਘੇ ਦਾ ਉਦਘਾਟਨ ਪਾਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਦਿਮਾਗ ਹੈ
ਇਸਲਾਮਾਬਾਦ: ਪਾਕਿਸਤਾਨ ਦੇ ਇਕ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਤਿਹਾਸਕ ਕਰਤਾਰਪੁਰ ਲਾਂਘੇ ਦੇ ਉਦਘਾਟਨ ਪਿੱਛੇ ਪਾਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਾ ਦਿਮਾਗ ਹੈ ਅਤੇ ਇਹ ਗੱਲ ਹਮੇਸ਼ਾਂ ਭਾਰਤ ਨੂੰ ਚੁੱਭਦੀ ਰਹੇਗੀ। ਇਹ ਬਿਆਨ ਸ਼ਨੀਵਾਰ ਨੂੰ ਇਮਰਾਨ ਖ਼ਾਨ ਸਰਕਾਰ ਦੇ ਇਕ ਸੀਨੀਅਰ ਮੰਤਰੀ ਨੇ ਦਿੱਤਾ।
Qamar Javed Bajwa
ਇਸ ਬਿਆਨ ਦੇ ਜ਼ਰੀਏ ਉਹਨਾਂ ਨੇ ਹਾਲੇ ਤੱਕ ਕਰਤਾਰਪੁਰ ਲਾਂਘੇ ਲਈ ਪੀਐਮ ਇਮਰਾਨ ਖ਼ਾਨ ਨੂੰ ਦਿੱਤੇ ਜਾਣ ਵਾਲੇ ਸਿਹਰੇ ਦੇ ਉਲਟ ਗੱਲ ਕਹੀ ਹੈ। ਪਾਕਿ ਪੀਐਮ ਨੇ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਏ ਇਸ ਉਦਘਾਟਨ ਤੋਂ ਬਾਅਦ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਜਾਣ ਲੱਗੇ।
Imran Khan
ਪਾਕਿ ਰੇਲ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ, ‘ਜਨਰਲ ਬਾਜਵਾ ਨੇ ਇਸ ਲਾਂਘੇ ਨੂੰ ਖੋਲ੍ਹ ਕੇ ਭਾਰਤ ‘ਤੇ ਕਰਾਰਾ ਹਮਲਾ ਕੀਤਾ ਹੈ। ਇਸ ਪ੍ਰਾਜੈਕਟ ਦੇ ਜ਼ਰੀਏ ਪਾਕਿਸਤਾਨ ਨੇ ਸ਼ਾਂਤੀ ਦਾ ਮਾਹੌਲ ਬਣਾਇਆ ਤੇ ਸਿੱਖ ਕੌਮ ਦਾ ਪਿਆਰ ਜਿੱਤ ਲਿਆ। ਰਾਸ਼ਿਦ ਨੇ ਭਾਰਤੀ ਮੀਡੀਆ ‘ਤੇ ਜਾਣਬੁੱਝ ਕੇ ਜਨਰਲ ਬਾਜਵਾ ਦੀ ਸੇਵਾ ਦੇ ਵਿਸਥਾਰ ਨੂੰ ਵੱਡੀ ਖ਼ਬਰ ਬਣਾਉਣ ਦਾ ਦੋਸ਼ ਲਾਇਆ।
Kartarpur Sahib
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।