ਖੇਤੀ ਕਾਨੂੰਨ : ਧਾਹਾਂ ਮਾਰ ਮਾਰ ਕੇ ਰੋਣ ਵਾਲੀ ਦੁਕਾਨਦਾਰ ਔਰਤ ਲਈ ਪੰਜਾਬੀ ਕਿਵੇਂ ਬਣੇ ਫ਼ਰਿਸ਼ਤੇ?
Published : Dec 31, 2020, 6:05 pm IST
Updated : Dec 31, 2020, 6:27 pm IST
SHARE ARTICLE
Delhi Dharna
Delhi Dharna

ਦਿੱਲੀ ਧਰਨੇ ਬਾਰੇ ਸਥਾਨਕ ਵਾਸੀਆਂ ਵੱਲੋਂ ਕੀਤੇ ਗਏ ਅਹਿਮ ਖੁਲਾਸਿਆਂ ਦੀ ਕਹਾਣੀ 

ਨਵੀਂ ਦਿੱਲੀ (ਸ਼ੈਸ਼ਵ ਨਾਗਰਾ) : ਪੰਜਾਬੀਆਂ ਦੀ ਖੁਲ੍ਹਦਿੱਲੀ ਅਤੇ ਉਚੇ-ਸੁੱਚੇ ਕਿਰਦਾਰ ਦੀਆਂ ਕਹਾਣੀਆਂ ਇਤਿਹਾਸ ਦੇ ਪੰਨਿਆਂ ਵਿਚ ਦਰਜ ਹਨ। ਅਜ਼ਾਦੀ ਦੀ ਲੜਾਈ ਤੋਂ ਲੈ ਕੇ ਜਦੋਂ ਜਦੋਂ ਵੀ ਦੇਸ਼ ’ਤੇ ਭੀੜ ਪਈ ਹੈ, ਪੰਜਾਬੀਆਂ ਨੇ ਮੋਹਰੀ ਭੂਮਿਕਾ ਨਿਭਾਈ ਹੈ। ਅਜੋਕੇ ਸਮੇਂ ਵੀ ਪੰਜਾਬੀਆਂ ਦਾ ਇਹ ਵਿਰਸਾ ਖੁਲ੍ਹ ਕੇ ਉਜਾਗਰ ਹੋ ਰਿਹਾ ਹੈ। ਕਰੋਨਾ ਕਾਲ ਦੀ ਝੰਬੀ ਲੋਕਾਈ ਦੀ ਸਾਰ ਲੈਣ ਦੀ ਥਾਂ ਹਾਕਮ ਧਿਰ ਨੇ ਅਪਣੇ ਜੋਟੀਦਾਰਾਂ ਨਾਲ ਯਾਰੀ ਪੁਗਾਉਂਦਿਆਂ ਕੁੱਝ ਅਜਿਹੇ ਕਾਨੂੰਨ ਪਾਸ ਕਰ ਦਿਤੇ ਜਿਨ੍ਹਾਂ ਦਾ ਸਿੱਧਾ ਸਬੰਧ ਲੋਕਾਂ ਦੀ ਹੋਂਦ ਨਾਲ ਜਾ ਜੁੜਦਾ ਹੈ। ਸਰਕਾਰ ਵਲੋਂ ਆਰਡੀਨੈਂਸਾਂ ਦੇ ਰੂਪ ਵਿਚ ਲਿਆਂਦੇ ਗਏ ਤਿੰਨ ਖੇਤੀ ਕਾਨੂੰਨ ਇਸ ਦੀ ਸ਼ੁਰੂਆਤ ਸਨ। 

Delhi DharnaDelhi Dharna

ਭਾਵੇਂ ਮੁਲਕ ਭਰ ਦੇ ਕਿਸਾਨ ਇਸ ਦੇ ਖਿਲਾਫ਼ ਸਨ ਪਰ ਬਹੁਸੰਮਤੀ ਦੇ ਦਮ ’ਤੇ ਸੱਤਾ ’ਤੇ ਧਾਕ ਜਮਾਈ ਬੈਠੀ ਹਾਕਮ ਧਿਰ ਕਿਸੇ ਦੀ ਵੀ ਮੰਨਣ ਲਈ ਤਿਆਰ ਨਹੀਂ ਸੀ। ਪੰਜਾਬ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਲਾਮਬੰਦੀ ਸ਼ੁਰੂ ਕੀਤੀ ਪਰ ਸਮੇਂ ਦੀ ਹਕੂਮਤ ਦੇ ਤਿੱਖੇ ਤੇਵਰਾਂ ਕਾਰਨ ਉਨ੍ਹਾਂ ਨੂੰ ਅਪਣੇ ਅਸਲੀ ਰੂਪ ਵਿਚ ਆਉਣਾ ਪਿਆ ਅਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰਦਿਆਂ ਦਿੱਲੀ ਦੀਆਂ ਬਰੂਹਾਂ ਮੱਲਣੀਆਂ ਪਈਆਂ। 

Delhi DharnaDelhi Dharna

ਇਸੇ ਦੌਰਾਨ ਸਥਾਨਕ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਵੱਡਾ ਮਸਲਾ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕਾਫ਼ੀ ਸੀ। ਸੱਤਾਧਾਰੀ ਧਿਰ ਦੀ ਵੀ ਇਹੀ ਮਨਸ਼ਾ ਸੀ ਕਿ ਸਥਾਨਕ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਹਾਨੇ ਉਹ ਅਦਾਲਤ ਰਾਹੀਂ ਜਾਂ ਖੁਦ ਧਰਨਾਕਾਰੀਆਂ ਨੂੰ ਇੱਥੋਂ ਖਦੇੜਣ ਵਿਚ ਕਾਮਯਾਬ ਹੋ ਜਾਵੇਗੀ।  ਪਰ ਪੰਜਾਬੀਆਂ ਦੀ ਖੁਲ੍ਹਦਿੱਲੀ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਮਾਨਸਿਕਤਾ ਕਾਰਨ ਇਹ ਅੜਿੱਕਾ ਵੀ ਦੂਰ ਹੀ ਨਹੀਂ ਹੋਇਆ ਸਗੋਂ ਸਥਾਨਕ ਲੋਕਾਂ ਨਾਲ ਅਪਣੱਤ ਭਰਿਆ ਰਿਸ਼ਤਾ ਕਾਇਮ ਹੋਣ ਬਾਅਦ ਧਰਨਾਕਾਰੀਆਂ ਨੂੰ ਇਹ ਇਲਾਕਾ ਵੀ ਅਪਣੇ ਘਰ ਵਰਗਾ ਹੀ ਜਾਪਣ ਲੱਗ ਪਿਆ ਹੈ।

Delhi DharnaDelhi Dharna

ਰੋਜ਼ਾਨਾ ਸਪੋਕਸਮੈਨ ਵਲੋਂ ਸਥਾਨਕ ਦੁਕਾਨਕਾਰਾਂ ਸਮੇਤ ਹੋਰ ਲੋਕਾਂ ਨਾਲ ਗੱਲਬਾਤ ਕਰਨ ’ਤੇ ਸਾਹਮਣੇ ਆਇਆ ਕਿ ਸਥਾਨਕ ਲੋਕ ਪੰਜਾਬੀਆਂ ਨੂੰ ਫਰਿਸ਼ਤੇ ਤੋਂ ਘੱਟ ਨਹੀਂ ਸਮਝਦੇ। ਇੱਥੇ ਹੀ ਦੁਕਾਨ ਕਰ ਕੇ ਗੁਜ਼ਾਰਾ ਕਰਨ ਵਾਲੇ ਇਕ ਪਰਵਾਰ ਵਲੋਂ ਕਿਸਾਨਾਂ ਬਾਰੇ ਕੀਤੀਆਂ ਟਿੱਪਣੀਆਂ ਨੇ ਪੰਜਾਬੀਆਂ ਦੇ ਅਸਲੀ ਕਿਰਦਾਰ ਨੂੰ ਜੱਗ ਜਾਹਰ ਕਰ ਦਿਤਾ ਹੈ। ਦੁਕਾਨ ਦੀ ਮਾਲਕ ਔਰਤ ਮੁਤਾਬਕ ਉਹ ਪੂਰਾ ਪਰਵਾਰ ਕਿਸਾਨਾਂ ਦੇ ਧਰਨੇ ਕਾਰਨ ਹੋਣ ਵਾਲੇ ਮਾਇਕੀ ਨੁਕਸਾਨ ਕਾਰਨ ਪ੍ਰੇਸ਼ਾਨ ਸਨ। ਇਕ ਦਿਨ ਉਹ ਅਪਣੇ ਪਰਵਾਰ ਨਾਲ ਬੈਠੇ ਖਸਤਾ ਮਾਇਕੀ ਹਾਲਤ ਬਾਰੇ ਗੱਲਬਾਤ ਕਰ ਰਹੇ ਸਨ ਕਿ ਦੁਕਾਨ ’ਤੇ ਗ੍ਰਾਹਕ ਵਜੋਂ ਆਏ ਕੁੱਝ ਕਿਸਾਨਾਂ ਨੇ ਉਨ੍ਹਾਂ ਦੀਆਂ ਗੱਲਾਂ ਸੁਣ ਲਈਆਂ। ਕੁੱਝ ਦੇਰ ਬਾਅਦ ਇਕ ਨੌਜਵਾਨ ਆਇਆ ਅਤੇ ਉਸ ਨੇ ਚਾਹ ਮੰਗੀ ਅਤੇ 500 ਰੁਪਏ ਦਿਤੇ। ਜਦੋਂ ਉਸ ਨੂੰ ਚਾਹ ਦੇ ਕੇ ਖੁਲ੍ਹੇ ਪੈਸੇ ਲੈਣ ਜਾਣ ਲੱਗੀ ਤਾਂ ਨੌਜਵਾਨ ਨੇ ਕਿਹਾ ਕਿ ਕੋਈ ਗੱਲ ਨਹੀਂ, ਮੈਂ ਬਕਾਇਆ ਬਾਅਦ ਵਿਚ ਲੈ ਜਾਵਾਂਗਾ। ਉਹ ਨੌਜਵਾਨ ਚਲੇ ਗਿਆ ਪਰ ਵਾਪਸ ਨਹੀਂ ਪਰਤਿਆ। 

Delhi DharnaDelhi Dharna

ਇਸੇ ਤਰ੍ਹਾਂ ਦੋ-ਤਿੰਨ ਨੌਜਵਾਨ ਹੋਰ ਆਏ ਅਤੇ ਥੋੜ੍ਹਾ ਜਿਹਾ ਸਮਾਨ ਲੈ ਕੇ ਬਕਾਇਆ ਛੱਡ ਕੇ ਚਲੇ ਗਏ। ਦੁਕਾਨਦਾਰ ਔਰਤ ਮੁਤਾਬਕ ਉਸ ਨੇ ਉਨ੍ਹਾਂ ਨੂੰ ਬਕਾਇਆ ਮੋੜਣ ਦੀ ਕੋਸ਼ਿਸ਼ ਕੀਤੀ ਪਰ ਉਹ ਮੁੜ ਨਜ਼ਰ ਨਹੀਂ ਆਏ। ਔਰਤ ਮੁਤਾਬਕ ਉਹ ਪ੍ਰਮਾਤਮਾ ਵਲੋਂ ਭੇਜੇ ਗਏ ਫਰਿਸ਼ਤੇ ਸਨ ਜੋ ਉਸ ਦੀ ਮਦਦ ਕਰਨ ਲਈ ਆਏ ਸਨ। ਦੁਕਾਨਦਾਰ ਔਰਤ ਮੁਤਾਬਕ ਉਸ ਨੂੰ ਸਾਰੇ ਪੰਜਾਬੀ ਇਕੋ ਜਿਹੇ ਲੱਗਦੇ ਹਨ ਜਿਨ੍ਹਾਂ ਦੇ ਚਿਹਰੇ ਫਰਿਸ਼ਤਿਆ ਵਰਗੇ ਹਨ। 

Delhi DharnaDelhi Dharna

ਔਰਤ ਮੁਤਾਬਕ ਉਹ ਪਹਿਲਾਂ ਚੰਗੀ ਮਾਇਕੀ ਹਾਲਤ ਵਿਚ ਸਨ ਪਰ ਅੱਜਕੱਲ੍ਹ ਉਨ੍ਹਾਂ ਦੇ ਹਾਲਾਤ ਬੇਹੱਦ ਮਾੜੇ ਚੱਲ ਰਹੇ ਸਨ। ਉਨ੍ਹਾਂ ਨੂੰ ਬੱਚਿਆਂ ਦੀ ਪੜ੍ਹਾਈ ਦੀ ਫੀਸ ਅਤੇ ਦੁਕਾਨ ਦਾ ਕਿਰਾਇਆ ਕੱਢਣ ਵਿਚ ਭਾਰੀ ਮੁਸ਼ਕਲ ਪੇਸ਼ ਆਉਂਦੀ ਸੀ। ਉਹ ਆਪਣੇ ਮਾਇਕੀ ਹਲਾਤਾਂ ਕਾਰਨ ਬਹੁਤ ਚਿੰਤਾ ਵਿਚ ਰਹਿੰਦੇ ਸਨ ਪਰ ਪੰਜਾਬੀਆਂ ਦੇ ਇੱਥੇ ਆਉਣ ਬਾਅਦ ਉਨ੍ਹਾਂ ਦੇ ਹਾਲਾਤ ਸੁਧਰ ਗਏ ਹਨ। ਉਨ੍ਹਾਂ ਨੂੰ ਪੰਜਾਬੀ ਕਿਸਾਨਾਂ ਤੋਂ ਇਲਾਵਾ ਵਿਦੇਸ਼ ਤੋਂ ਵੀ ਪੰਜਾਬੀਆਂ ਵਲੋਂ ਮਦਦ ਮਿਲੀ ਹੈ। ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਦੀ ਅਪੀਲ ਕਰਦਿਆਂ ਉਸ ਨੇ ਕਿਹਾ ਕਿ ਜਿਸ ਕੌਮ ਦਾ ਭਗਤ ਸਿੰਘ ਅੰਗਰੇਜ਼ਾਂ ਦੀ ਗੁਲਾਮੀ ਸਹਿਣ ਕਰਨ ਦੀ ਥਾਂ ਫ਼ਾਂਸੀ ਦਾ ਰੱਸਾ ਚੰੁਮ ਸਕਦਾ ਹੈ, ਉਸ ਦੇ ਵਾਰਸ ਇਹ ਪੰਜਾਬੀ ਕਿਸੇ ਦੀ ਗੁਲਾਮੀ ਕਿਵੇਂ ਸਹਿ ਸਕਦੇ ਹਨ? ਇਸ ਲਈ ਮੋਦੀ ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਤੁਰੰਤ ਮੰਗ ਕੇ ਧਰਨਾ ਸਮਾਪਤ ਕਰਵਾ ਦੇਣਾ ਚਾਹੀਦਾ ਹੈ।   

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement