
ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਮੈਂ ਉਹ ਦਿਨ ਕਦੇ ਵੀ ਨਾ ਦੇਖਾਂ ਜਦੋਂ 200 ਸੌ ਰੁਪਏ ਕਿਲੋ ਟਮਾਟਰ ਅਤੇ 250 ਰੁਪਏ ਕਿੱਲੋ ਪਿਆਜ਼ ਮਿੱਲਣ
ਨਵੀਂ ਦਿੱਲੀ, ( ਸੈਸ਼ਵ ਨਾਗਰਾ ) : ਤੋਰਨ ਤੋਂ ਅਸਮਰੱਥ ਹੋਣ ਦੇ ਬਾਵਜੂਦ ਅਧਿਆਪਕ ਵੀਲ ਚੇਅਰ ‘ਤੇ ਦਿੱਲੀ ਪਹੁੰਚਦਿਆਂ ਹੀ ਕੇਂਦਰ ਸਰਕਾਰ ਦੀ ਲਾਈ ਕਲਾਸ ਕਿਹਾ ਦੇਸ਼ ਦੇ ਕਿਸਾਨਾਂ ਨੇ ਤਾਂ ਅੰਗਰੇਜ਼ਾਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ ਹੁਣ ਤਾਂ ਤੁਸੀਂ ਫੇਰ ਸਾਡੇ ਆਪਣੀ ਹੋ । ਇਸ ਮੌਕੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੇਸ਼ੇ ਵਜੋਂ ਅਧਿਆਪਕ ਹਰਵਿੰਦਰ ਹੈਪੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨਾਲ ਕਿਸਾਨਾਂ ਨੂੰ ਉਹ ਦਿਨ ਦੇਖਣੇ ਪੈ ਜਾਣਗੇ ਜਿਹੜੇ ਕਦੀ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚੀ ਹੋਣੇ ।
photoਉਨ੍ਹਾਂ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਮੈਂ ਉਹ ਦਿਨ ਕਦੇ ਵੀ ਨਾ ਦੇਖਾਂ ਜਦੋਂ 200 ਸੌ ਰੁਪਏ ਕਿਲੋ ਟਮਾਟਰ ਅਤੇ 250 ਰੁਪਏ ਕਿੱਲੋ ਪਿਆਜ਼ ਮਿੱਲਣ। ਉਨ੍ਹਾਂ ਕਿਹਾ ਕਿ ਖੇਤੀਬਾੜੀ ਦੀਆਂ ਜ਼ਰੂਰੀ ਚੀਜ਼ਾਂ ਜਦੋਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਚਲੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹਣ ਲੱਗ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਜਿਸ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਵਿੱਚ ਅੰਨ ਦੀ ਥੁੜ੍ਹ ਨੂੰ ਦੂਰ ਕੀਤਾ, ਅੱਜ ਕੇਂਦਰ ਸਰਕਾਰ ਉਸੇ ਕਿਸਾਨ ਨੂੰ ਭੁੱਖਾ ਮਰਨ ਲਈ ਮਜਬੂਰ ਕਰ ਰਹੀ ਹੈ, ਸਰਕਾਰ ਨੂੰ ਕਿਸਾਨਾਂ ਦੀ ਘੱਟ ਅਤੇ ਕਾਰਪੋਰੇਟ ਘਰਾਣਿਆਂ ਦੀ ਵੱਧ ਫਿਕਰ ਹੈ।
photoਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਇਹ ਕਾਨੂਨ ਬਿਲਕੁਲ ਸਹੀ ਹਨ ਤਾਂ ਇਸ ਵਿੱਚ ਸੋਧ ਕਰਨ ਲਈ ਕਿਉਂ ਤਿਆਰ ਹਨ, ਕਿਸਾਨਾਂ ਨਾਲ ਬੈਠ ਕੇ ਗੱਲ ਕਰੋ ਅਤੇ ਕਿਸਾਨਾਂ ਨੂੰ ਆਪਣੇ ਨਾਲ ਸਹਿਮਤ ਕਰੋ । ਸਾਧਵੀ ਦੇਵਾ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਹਾਲਾਤ ਦਿਨੋਂ ਦਿਨ ਵਿਗੜ ਰਹੇ ਹਨ, ਦੇਸ਼ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਸਰਕਾਰ ਸਾਨੂੰ ਠੱਗ ਰਹੀ ਹੈ, ਲੋਕ ਸਰਕਾਰ ਦੀਆਂ ਗੱਲਾਂ ਵਿੱਚ ਨਹੀਂ ਨਹੀਂ ਆਉਣਗੇ ।
photoਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਅੱਜ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਹੈ , ਧੱਕੇ ਦੇ ਖਿਲਾਫ ਸੰਘਰਸ਼ ਕਰਨ ਮਾਣ ਪੰਜਾਬੀਆਂ ਦੇ ਹਿਸੇ ਹੀ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜੁਝਾਰੂ ਲੋਕ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਫ਼ਤਵਿਆਂ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਨਾ ਰੋਧੀ ਬਣਾਈ ਬਿੱਲਾਂ ਨੂੰ ਵਾਪਸ ਕਰ ਰੱਦ ਕੀਤੇ ਜਾਣ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਆਪਣੇ ਘਰ ਵੱਲ ਤੁਰਿਆ ਜਾਵੇ