ਇਕ ਵਾਰ ਫੇਰ ਵਾਪਸੀ ਕਰੇਗੀ ਟਾਟਾ ਦੀ ਨੈਨੋ ਕਾਰ, ਇਹ ਹੋਵੇਗਾ ਨਵਾਂ ਰੂਪ
Published : Dec 31, 2020, 4:05 pm IST
Updated : Dec 31, 2020, 4:05 pm IST
SHARE ARTICLE
Tata Nano Electric Car
Tata Nano Electric Car

ਇਲੈਕਟ੍ਰਿਕ ਅੰਦਾਜ਼ ਵਿਚ ਹੋਵੇਗੀ ਟਾਟਾ ਦੀ ਨੈਨੋ ਕਾਰ

ਨਵੀਂ ਦਿੱਲੀ: ਟਾਟਾ ਮੋਟਰਜ਼ ਚੇਅਰਮੈਨ ਰਤਨ ਟਾਟਾ ਦਾ ਡ੍ਰੀਮ ਪ੍ਰਾਜੈਕਟ ਮੰਨੀ ਜਾਂਦੀ ਨੈਨੋ ਕਾਰ ਇਕ ਵਾਰ ਫਿਰ ਨਵੇਂ ਰੂਪ ਵਿਚ ਧਮਾਲ ਪਾਉਣ ਆ ਰਹੀ ਹੈ। ਛੋਟੀਆਂ ਕਾਰਾਂ ਵਿਚ ਤਹਿਲਕਾ ਮਚਾਉਣ ਵਾਲੀ ਇਹ ਕਾਰ ਭਾਵੇਂ ਪਹਿਲੇ ਰਾਊਡ ਵਿਚ ਕੋਈ ਬਹੁਤਾ ਚਿਰ ਬਜ਼ਾਰ ਵਿਚ ਟਿੱਕ ਨਹੀਂ ਸੀ ਸਕੀ, ਪਰ ਨਵੇਂ ਰੂਪ ਵਿਚ ਆਉਣ ਵਾਲੀ ਨੈਨੋ ਕਾਰ ਇਲੈਕਟ੍ਰਿਕ ਅੰਦਾਜ਼ ਵਿਚ ਹੋਵੇਗੀ ਜੋ ਛੋਟੀਆਂ ਇਲੈਕਟ੍ਰਿਕ ਕਾਰਾਂ ਦੇ ਬਾਜ਼ਾਰ ਵਿਚ ਵੱਖਰੀ ਪਛਾਣ ਬਣਾ ਸਕਦੀ ਹੈ।

NanoNano

ਕਾਬਲੇਗੌਰ ਹੈ ਕਿ ਪ੍ਰਚੱਲਤ ਨੈਨੋ ਕਾਰ ਦੀ ਆਮਦ ਮੌਕੇ ਇਸ ਨੂੰ ਦੁਨੀਆਂ ਭਰ ਵਿਚ ਵੱਡਾ ਸਮਰਥਨ ਮਿਲਿਆ ਸੀ। ਇਸ ਦੀ ਆਮਦ ਨੂੰ ਛੋਟੀਆਂ ਕਾਰਾਂ ਦੇ ਨਵੇਂ ਯੁਗ ਦੀ ਸ਼ੁਰੂਆਤ ਮੰਨਿਆ ਗਿਆ ਸੀ। ਉਸ ਸਮੇਂ ਬਜਾਜ ਤੋਂ ਇਲਾਵਾ ਹੋਰ ਕਈ ਕੰਪਨੀਆਂ ਨੇ ਵੀ ਅਜਿਹੀਆਂ ਕਾਰਾ ਬਣਾਉਣ ਵਿਚ ਦਿਲਚਸਪੀ ਵਿਖਾਈ ਸੀ। ਪਰ ਲੋਕਾਂ ਦਾ ਇਸ ਕਾਰ ਤੋਂ ਜਲਦੀ ਹੀ ਮੋਹ ਭੰਗ ਹੋ ਗਿਆ ਅਤੇ ਕੰਪਨੀ ਹੁਣ ਇਸ ਕਾਰ ਨੂੰ ਬਜ਼ਾਰ ਵਿਚੋਂ ਬਾਹਰ ਕਰ ਚੁਕੀ ਹੈ। ਹੁਣ ਇਸ ਦੀ ਨਵੇਂ ਰੂਪ ਵਿਚ ਮੁੜ ਵਾਪਸੀ ਤਹਿਤ ਕੰਪਨੀ ਵਲੋਂ ਹਾਲ ਹੀ ਵਿਚ ਟਾਟਾ ਨੈਨੋ ਦੇ ਇਲੈਕਟ੍ਰਿਕ ਵਰਜਨ Jayem Neo ਨੂੰ ਟੈਸਟਿੰਗ ਦੌਰਾਨ ਸਪੌਟ ਕੀਤਾ ਗਿਆ ਹੈ।

NanoNano

ਸੂਤਰਾਂ ਮੁਤਾਬਕ ਟਾਟਾ ਨੈਨੋ ਇਲੈਕਟ੍ਰਿਕ ਵਿੱਚ 17.7 ਕਿਲੋਵਾਟ ਸਮਰੱਥਾ ਵਾਲੀ 48 ਵੋਲਟ ਇਲੈਕਟ੍ਰਿਕ ਮੋਟਰ ਦੀ ਵਰਤੋਂ ਕੀਤੀ ਗਈ ਹੈ। ਇਹ ਮੋਟਰ ਇਲੈਕਟਰਾ ਈਵੀ ਰਾਹੀਂ ਸਪਲਾਈ ਕੀਤੀ ਗਈ ਹੈ, ਇਸ ਕੰਪਨੀ ਨੇ ਟਿਆਗੋ ਅਤੇ ਟਿਗੋਰ ਲਈ ਵੀ ਇਲੈਕਟ੍ਰਿਕ ਮੋਟਰਾਂ ਦੀ ਸਪਲਾਈ ਕੀਤੀ। ਹਾਲਾਂਕਿ ਦੋਵਾਂ ਕੰਪਨੀਆਂ ਦੇ ਅਸਲ ਸਮਝੌਤੇ ਮੁਤਾਬਕ, ਟਾਟਾ ਮੋਟਰਜ਼ Jayem ਨੂੰ ਕਾਰ ਦਾ ਬਾਡੀ ਪੈਨਲ ਸਪਲਾਈ ਕਰਨਾ ਸੀ ਤੇ ਕੋਇੰਬਟੂਰ ਸਥਿਤ ਕੰਪਨੀ ਨੂੰ ਇਲੈਕਟ੍ਰਿਕ ਮੋਟਰ ਇੰਸਟਾਲ ਕਰਨਾ ਸੀ। ਰਿਪੋਰਟਾਂ ਮੁਤਾਬਕ, ਇਸ ਕਾਰ ਵਿੱਚ ਐਂਟੀ-ਲਾਕ ਬ੍ਰੇਕਿੰਗ ਸਿਸਟਮ, ਅਗਲੀ ਸੀਟ ਲਈ ਬੈਲਟ ਰੀਮਾਈਂਡਰ, ਰਿਵਰਸ ਪਾਰਕਿੰਗ ਸੈਂਸਰ ਸ਼ਾਮਲ ਹੋਣਗੇ।

NanoNano

ਇਸੇ ਦਾ ਨਾਲ ਹੀ ਕਾਰ ਦੀ ਟਾਪ ਸਪੀਡ 85 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਇਹ ਕਾਰ ਸਿੰਗਲ ਚਾਰਜ ਵਿਚ 203 ਕਿਲੋਮੀਟਰ ਤਕ ਦੀ ਡਰਾਈਵਿੰਗ ਰੇਂਜ ਦੇ ਸਕਦੀ ਹੈ। ਇਸ ਤੋਂ ਇਲਾਵਾ ਇਹ ਕਾਰ AC ਨਾਲ ਲਗਪਗ 140 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦੀ ਹੈ। ਭਾਵੇਂ ਕੰਪਨੀ ਵਲੋਂ ਇਸ ਬਾਰੇ ਅਜੇ ਤਕ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਸੂਤਰਾਂ ਮੁਤਾਬਕ ਕੰਪਨੀ ਇਸ ਬਾਰੇ ਛੇਤੀ ਹੀ ਐਲਾਨ ਕਰ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement