ਟਾਟਾ ਨੈਨੋ ਤੋਂ ਵੀ ਘੱਟ ਕੀਮਤ ਵਿਚ ਮਿਲੇਗੀ ਬਜਾਜ ਦੀ ਕਿਉਟ
Published : Apr 18, 2019, 12:50 pm IST
Updated : Apr 18, 2019, 12:50 pm IST
SHARE ARTICLE
Bajaj will launch qute car today which price is less than tata nano
Bajaj will launch qute car today which price is less than tata nano

ਅੱਜ ਹੋਵੇਗੀ ਲਾਂਚ

ਨਵੀਂ ਦਿੱਲੀ: ਬਜਾਜ ਕਿਉਟ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਇੰਤਜ਼ਾਰ ਕਰਨ ਦੀ ਹੁਣ ਲੋੜ ਨਹੀਂ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਵਿਚ ਇਸ ਨੂੰ ਅੱਜ 18 ਅਪ੍ਰੈਲ 2019 ਨੂੰ ਲਾਂਚ ਕਰੇਗੀ। ਦੇਸ਼ ਵਿਚ ਇਹ ਕਵਾਡ੍ਰੀਸਾਇਕਲ ਸੈਗਮੇਂਟ ਦੀ ਪਹਿਲੀ ਗੱਡੀ ਹੋਵੇਗੀ। ਸੜਕ ਅਤੇ ਆਵਾਜਾਈ ਮੰਤਰਾਲਾ ਇਸ ਨੂੰ ਬਾਜਾਰ ਵਿਚ ਲਿਉਣ ਦੀ ਤਿਆਰੀ ਕਰ ਚੁੱਕਾ ਹੈ। ਬਜਾਜ ਕਿਉਟ ਫੋਰ ਵ੍ਹੀਲਰ ਵਾਹਨ ਹੈ।

Bajaj QuteBajaj Qute

cardekho.com ਮੁਤਾਬਕ ਵੇਖਣ ਨੂੰ ਇਹ ਕਾਰ ਵਰਗੀ ਹੈ ਪਰ ਹਕੀਕਤ ਵਿਚ ਇਹ ਕਾਰ ਨਹੀਂ ਹੈ। ਇਸ ਨੂੰ ਤਿੰਨ ਟਾਇਰਾਂ ਵਾਲਾ ਆਟੋ ਰਿਕਸ਼ਾ ਜਾਂ 4 ਟਾਇਰਾਂ ਵਾਲਾ ਵਰਜਨ ਕਹਿਣਾ ਵੀ ਗਲਤ ਨਹੀਂ ਹੋਵੇਗਾ। ਇਸ ਦਾ ਇੱਕ ਸਟੇਅਰਿੰਗ ਵ੍ਹੀਲ ਅਤੇ ਚਾਰ ਪਹੀਏ ਹਨ। ਇਸ ਵਿਚ ਡਰਾਈਵਰ ਦੀ ਸੀਟ ਨਾਲ ਇੱਕ ਹੋਰ ਸੀਟ ਬਣਾਈ ਗਈ ਹੈ। ਇਸ ਵਿਚ ਡਰਾਈਵਰ ਸਮੇਤ ਕੁੱਲ ਚਾਰ ਲੋਕ ਬੈਠ ਸਕਦੇ ਹਨ।

Bajaj QuteBajaj Qute

ਇਸ ਵਿਚ ਬੈਠਣ ਵਾਲਿਆਂ ਲਈ ਸੀਟ ਬੈਲਟ ਵੀ ਲਗਾਈ ਗਈ ਹੈ। ਭਾਰਤ ਵਿਚ ਇਸ ਨੂੰ ਐਕਸਪੋਰਟ ਕਰਕੇ ਵੇਚਿਆ ਜਾਵੇਗਾ। ਬਜਾਜ ਕਿਉਟ ਵਿਚ 216.6 ਸੀਸੀ ਦਾ ਪੈਟਰੋਲ ਇੰਜਨ ਮਿਲੇਗਾ। ਇਸ ਨੂੰ ਸੀਐਨਜੀ ਨਾਲ ਵੀ ਚਲਾਇਆ ਜਾ ਸਕਦਾ ਹੈ। ਪੈਟਰੋਲ ਮੋਡ ਵਿਚ ਇਹ 13 ਪੀਐਮ ਦੀ ਪਾਵਰ ਅਤੇ 18.9 ਐਨਐਮ ਦਾ ਟਾਰਕ ਜਨਰੇਟ ਕਰੇਗੀ। ਸੀਐਨਜੀ ਮੋਡ ਵਿਚ ਇਹ 10.98 ਪੀਐਸ ਦੀ ਪਾਵਰ ਅਤੇ 16.1 ਐਨਐਮ ਦਾ ਟਾਰਕ ਜਨਰੇਟ ਕਰਦੀ ਹੈ।

Bajaj QuteBajaj Qute

ਇਸ ਵਿਚ ਮੋਟਰਸਾਇਕਲ ਵਾਂਗ 5 ਸਪੀਡ ਸਿਕਵੈਂਸ਼ਲ ਗੇਅਰਬਾਕਸ ਮਿਲੇਗਾ। ਬਜਾਜ ਕਿਉਟ ਦੀ ਲੰਬਾਈ 2752 ਐਮਐਮ ਹੋਵੇਗੀ। ਇਸ ਦਾ ਇੰਜਨ 451 ਐਨਐਮ ਹੋਵੇਗਾ। ਬਜਾਜ ਕਿਉਟ ਦੀ ਕੀਮਤ ਲਗਭਗ 2 ਲੱਖ ਹੋ ਸਕਦੀ ਹੈ। ਕੀਮਤ ਦੇ ਮਾਮਲੇ ਵਿਚ ਇਹ ਟਾਟਾ ਨੈਨੋ ਤੋਂ ਵੀ ਸਸਤੀ ਹੈ। ਯਾਤਰੀ ਇਸ ਵਿਚ ਤਿੰਨ ਟਾਇਰਾਂ ਵਾਲੇ ਰਿਕਸ਼ੇ ਤੋਂ ਵੀ ਜ਼ਿਆਦਾ ਸੁਰੱਖਿਅਤ ਰਹਿਣਗੇ। ਇਸ ਤੋਂ ਪਹਿਲਾਂ ਵੀ ਅਜਿਹੀਆਂ ਹੀ ਨਵੇਂ ਵਰਜਨ ਦੀਆਂ ਕਾਰਾਂ ਲਾਂਚ ਹੋਈਆਂ ਹਨ ਜਿਹਨਾਂ ਦੀ ਕੀਮਤ ਇਸ ਨਾਲੋਂ ਜ਼ਿਆਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement