ਗੰਭੀਰ ਖਤਰਿਆਂ ਦਾ ਹਵਾਲਾ ਦਿੰਦਿਆਂ ਦਵਾਈ ਦੇ ਉਤਪਾਦਨ ਤੇ ਵਿਕਰੀ ’ਤੇ ਲਗਾਈ ਰੋਕ
ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲਾ ਨੇ ਸਿਹਤ ਲਈ ਗੰਭੀਰ ਖ਼ਤਰਿਆਂ ਦਾ ਹਵਾਲਾ ਦਿੰਦਿਆਂ ਮਸ਼ਹੂਰ ਦਰਦਨਿਵਾਰਕ ਦਵਾਈ ਨਿਮੇਸੁਲਾਇਡ ਵਾਲੀ 100 ਮਿਲੀਗ੍ਰਾਮ ਤੋਂ ਵੱਧ ਦੀਆਂ ਸਾਰੀਆਂ ਗੋਲੀਆਂ ਦੇ ਉਤਪਾਦਨ, ਵਿਕਰੀ ਅਤੇ ਵੰਡ ’ਤੇ ਪਾਬੰਦੀ ਲਗਾ ਦਿਤੀ ਹੈ। ਸਰਕਾਰ ਵਲੋਂ ਜਾਰੀ ਸੂਚਨਾ ਵਿਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਭਾਰਤ ਦੀ ਸਿਖਰਲੀ ਸਿਹਤ ਖੋਜ ਸੰਸਥਾ ਆਈ.ਸੀ.ਐਮ.ਆਰ. ਦੀ ਸਿਫ਼ਾਰਸ਼ ਤੋਂ ਬਾਅਦ ਕੀਤਾ ਗਿਆ ਹੈ। ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਨੋਟੀਫ਼ੀਕੇਸ਼ਨ ਵਿਚ ਕਿਹਾ ਗਿਆ ਹੈ, ‘‘ਕੇਂਦਰ ਸਰਕਾਰ ਇਸ ਗੱਲ ਤੋਂ ਸੰਤੁਸ਼ਟ ਹੈ ਕਿ 100 ਮਿਲੀਗ੍ਰਾਮ ਤੋਂ ਵੱਧ ਨਿਮੇਸੁਲਾਇਡ ਵਾਲੀ ਮੂੰਹ ਨਾਲ ਸੇਵਨ ਕੀਤੀਆਂ ਜਾਣ ਵਾਲੀਆਂ ਦਵਾਈਆਂ ਦਾ ਤੁਰਤ ਰਾਹਤ ਖੁਰਾਕ ਦੇ ਰੂਪ ਵਿਚ ਪ੍ਰਯੋਗ ਮਨੁੱਖਾਂ ਲਈ ਜੋਖਮ ਭਰਿਆ ਹੋ ਸਕਦਾ ਹੈ। ਉਕਤ ਦਵਾਈ ਦੇ ਸੁਰੱਖਿਅਤ ਬਦਲ ਵੀ ਮੌਜੂਦ ਹਨ।’’
