ਲੰਦਨ, 18 ਜੁਲਾਈ (ਹਰਜੀਤ ਸਿੰਘ ਵਿਰਕ) : ਵਿਗਿਆਨੀਆਂ ਨੇ 3ਡੀ ਤਕਨੀਕ ਨਾਲ 4 ਹਜ਼ਾਰ ਸਾਲ ਪੁਰਾਣੀ ਇਕ ਖ਼ਰਾਬ ਖੋਪੜੀ ਦੇ ਚਿਹਰੇ ਨੂੰ ਦੁਬਾਰਾ ਬਣਾਇਆ ਹੈ। ਇਹ ਖੋਪੜੀ ਤਾਮਰ ਕਾਲ ਦੇ ਇਕ ਕਿਸਾਨ ਦੀ ਦੱਸੀ ਜਾਂਦੀ ਹੈ। ਲਗਭਗ 30 ਸਾਲ ਤਕ ਬਕਸਟਨ ਅਜਾਇਬ ਘਰ ਵਿਚ ਰੱਖਿਆ ਹੋਇਆ ਇਹ ਕੰਕਾਲ, ਬਰਤਾਨੀਆ ਵਿਚੋਂ ਹੀ ਸਾਲ 1930 ਵਿਚ ਮਿਲਿਆ ਸੀ, ਜੋ ਪੱਥਰ ਦੇ ਇਕ ਬਕਸੇ 'ਚ ਖਰਾਬ ਹਾਲਤ ਵਿਚ ਮਿਲਿਆ ਸੀ।

ਮੰਨਿਆ ਜਾਂਦਾ ਹੈ ਕਿ ਪੱਥਰ ਦੇ ਜਿਸ ਬਕਸੇ ਵਿਚ ਉਸ ਨੂੰ ਦਫ਼ਨਾਇਆ ਗਿਆ ਸੀ, ਉਸ ਦੇ ਡਿੱਗਣ 'ਤੇ ਕੰਕਾਲ ਦੀ ਖੋਪੜੀ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ। ਕਿਸਾਨ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਸੀ, ਇਹ ਪਤਾ ਲਾਉਣ ਲਈ ਚਿਹਰੇ ਦੇ ਦੂਜੇ ਹਿੱਸੇ ਦਾ ਪਤਾ ਲਾਉਣਾ ਜ਼ਰੂਰੀ ਸੀ। ਇਸ ਲਈ ਸ਼ੀਸ਼ੇ ਦੀ ਮਦਦ ਨਾਲ ਉਸ ਦਾ ਪ੍ਰਤੀਬਿੰਬ ਬਣਾਇਆ ਗਿਆ ਹੈ।
ਬਰਤਾਨੀਆ ਦੇ ਲੀਵਰਪੂਲ ਜਾਨ ਮੂਰਸ ਯੂਨੀਵਰਸਿਟੀ ਦੇ ਸੋਧ ਕਰਤਾਵਾਂ ਨੇ ਵਿਅਕਤੀ ਦੇ ਚਿਹਰੇ ਨੂੰ ਦੁਬਾਰਾ ਬਣਾਉਣ ਲਈ ਥ੍ਰੀ ਡੀ ਤਕਨੀਕ ਦੀ ਵਰਤੋਂ ਕੀਤੀ। ਇਸ ਤਕਨੀਕ ਦੀ ਵਰਤੋਂ ਇਸ ਤੋਂ ਪਹਿਲਾਂ ਮਿੱਟੀ ਨਾਲ ਕੀਤੀ ਗਈ ਸੀ। ਪ੍ਰਦਰਸ਼ਨ ਲਈ ਰੱਖੇ ਗਏ ਸਾਮਾਨ ਦੀ ਦੇਖਭਾਲ ਕਰਨ ਵਾਲੇ ਜੋਅ ਪੇਰੀ ਨੇ ਕਿਹਾ ਕਿ ਤਾਮਰ ਕਾਲੀਨ ਅਵਸ਼ੇਸ਼ਾਂ 'ਤੇ ਚਿਹਰਾ ਲਗਾਉਣਾ ਸੌਖਾ ਸੀ।