84 ਦੰਗਿਆਂ 'ਤੇ ਵੱਡਾ ਖੁਲਾਸਾ, ਮਨਜੀਤ ਸਿੰਘ ਜੀ.ਕੇ. ਨੇ ਜਾਰੀ ਕੀਤਾ ਟਾਇਟਲਰ ਦਾ ਸਟਿੰਗ
Published : Feb 5, 2018, 4:45 pm IST
Updated : Feb 5, 2018, 11:15 am IST
SHARE ARTICLE

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 1984 ਸਿੱਖ ਵਿਰੋਧੀ ਦੰਗੇ ਫੈਲਾਉਣ ਦੇ ਦੋਸ਼ੀ ਜਗਦੀਸ਼ ਟਾਇਟਲਰ ਖਿਲਾਫ ਸਟਿੰਗ ਜਾਰੀ ਕੀਤਾ ਹੈ। ਜੀ.ਕੇ ਮੁਤਾਬਕ ਸਟਿੰਗ ਵਿਚ ਟਾਇਟਲਰ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ 100 ਸਰਦਾਰਾਂ ਦਾ ਕਤਲ ਕੀਤਾ ਹੈ ਅਤੇ ਕੋਈ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਿਆ।

ਖਬਰਾਂ ਦੀਆਂ ਮੰਨੀਏ ਤਾਂ ਇਸਦੇ ਨਾਲ ਹੀ ਸਟਿੰਗ ਵਿਚ ਟਾਇਟਲਰ ਮੁਨਸਫ਼ੀਆਂ ਦੀ ਨਿਯੁਕਤੀ ਅਤੇ ਸਵਿਸ ਖਾਤਿਆਂ ਬਾਰੇ ਵੀ ਕਹਿੰਦੇ ਸੁਣੇ ਗਏ। ਜੀ.ਕੇ ਮੁਤਾਬਕ ਟਾਇਟਲਰ ਦਾ ਇਹ ਸਟਿੰਗ 2011 ਵਿਚ ਕੀਤਾ ਗਿਆ ਸੀ। ਜੀਕੇ ਨੇ ਸਟਿੰਗ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਦੇ ਜਰੀਏ ਪੇਸ਼ ਕੀਤਾ ਹੈ। 



ਅਕਾਲੀ ਦਲ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਜਗਦੀਸ਼ ਟਾਇਟਲਰ ਦਾ ਇਕ ਕਥਿੱਤ ਵੀਡੀਓ ਕਲਿੱਪ ਜਾਰੀ ਕਰ ਦਾਅਵਾ ਕੀਤਾ ਹੈ ਕਿ ਟਾਇਟਲਰ ਇਸ ਵੀਡੀਓ ਵਿਚ ਕਥਿੱਤ ਰੂਪ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਕਾਂਗਰਸ ਦਾ ਹੱਥ ਹੋਣ ਦੀ ਗੱਲ ਕਬੂਲ ਰਹੇ ਹਨ।

ਅਕਾਲੀ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਮੁੱਖ ਮਨਜੀਤ ਸਿੰਘ ਜੀਕੇ ਨੇ ਦੱਸਿਆ, “ਸ਼ਨੀਵਾਰ ਨੂੰ ਇਕ ਸ਼ਖਸ ਮੈਨੂੰ ਮੇਰੇ ਘਰ ਉਤੇ ਇਕ ਲਿਫਾਫਾ ਦੇ ਗਿਆ, ਜਿਸਦੇ ਅੰਦਰ ਮੈਨੂੰ ਇਕ ਸਕਰਿਪਟ ਅਤੇ ਪੈਨ ਡਰਾਇਵ ਮਿਲੀ। ਇਸ ਵਿਚ 84 ਦੇ ਦੰਗਿਆਂ ਵਿਚ ਕਾਂਗਰਸ ਨੇਤਾ ਆਪਣਾ ਜੁਰਮ ਕਬੂਲ ਕਰਦੇ ਵਿਖਾਈ ਦੇ ਰਹੇ ਹਨ।”



ਹਾਲਾਂਕਿ ਕਿਸੇ ਵੀ ਖਬਰ ਵਿਚ ਇਸ ਸਟਿੰਗ ਦੇ ਆਡੀਓ ਕਲਿੱਪ ਦੀ ਹੁਣ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ। ਸਿੱਖ ਨੇਤਾ ਨੇ ਨਾਲ ਹੀ ਕਿਹਾ, “ਸ਼੍ਰੋਮਣੀ ਅਕਾਲੀ ਦਲ ਸੰਸਦ ਵਿਚ ਵੀ ਇਸ ਮੁੱਦੇ ਨੂੰ ਚੁੱਕੇਗਾ। ਅਸੀਂ ਦਿੱਲੀ ਪੁਲਿਸ ਅਤੇ ਪੀਐਮ ਨੂੰ ਵੀ ਇਹ ਸਾਰੀ ਚੀਜਾਂ ਭੇਜਾਂਗੇ, ਕਿਉਂਕਿ 34 ਸਾਲ ਬਾਅਦ ਵੀ ਇਹ ਲੋਕ ਖੁੱਲੇ ਘੁੰਮਦੇ ਰਹੇ, ਤਾਂ ਕਿਸੇ ਨੂੰ ਕਾਨੂੰਨ ਵਿਵਸਥਾ ਉੱਤੇ ਭਰੋਸਾ ਨਹੀਂ ਰਹਿ ਜਾਵੇਗਾ।”

ਦਰਅਸਲ ਸਿੱਖ ਵਿਰੋਧੀ ਦੰਗਿਆਂ ਵਿਚ ਦੋਸ਼ੀ ਜਗਦੀਸ਼ ਟਾਇਟਲਰ ਕੁਝ ਦਿਨ ਪਹਿਲਾਂ ਆਪਣੇ ਬਿਆਨ ਨੂੰ ਲੈ ਕੇ ਚਰਚਾ ਵਿਚ ਆਏ ਸਨ। ਟਾਇਟਲਰ ਨੇ ਇਹ ਦੱਸਿਆ ਸੀ ਕਿ ਤਤਕਾਲੀਨ ਪ੍ਰਧਾਨਮੰਤਰੀ ਰਾਜੀਵ ਗਾਂਧੀ ਨੇ ਦੰਗਿਆਂ ਦੇ ਸਮੇਂ ਹਾਲਾਤ ਦਾ ਜਾਇਜਾ ਲੈਣ ਲਈ ਉਨ੍ਹਾਂ ਦੇ ਨਾਲ ਉੱਤਰੀ ਦਿੱਲੀ ਦੇ ਕਈ ਚੱਕਰ ਲਗਾਏ ਸਨ। 



ਰਾਜੀਵ ਗਾਂਧੀ ਦੀ ਮਾਂ ਅਤੇ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਸੁਰੱਖਿਆਰਮੀ ਦੁਆਰਾ ਹੱਤਿਆ ਕੀਤੇ ਜਾਣ ਦੇ ਬਾਅਦ ਦਿੱਲੀ ਸਹਿਤ ਦੇਸ਼ ਦੇ ਕਈ ਹਿੱਸਿਆਂ ਵਿਚ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement