
ਅਪਣੀ ਦਹਿਸ਼ਤ ਨਾਲ ਪੂਰੇ ਭਾਰਤ ਨੂੰ ਦਹਿਲਾ ਕੇ ਰੱਖ ਦੇਣ ਵਾਲੇ ਅੰਡਰਵਲਡ ਡੌਨ ਅਬੂ ਸਲੇਮ ਨੂੰ ਅਪਣੀ ਪੁਸ਼ਤੈਨੀ ਜ਼ਮੀਨ ਤੇ ਕਬਜ਼ੇ ਦਾ ਡਰ ਸਤਾ ਰਿਹਾ ਹੈ। ਜੇਲ੍ਹ ਵਿਚ ਬੰਦ ਅਬੂ ਸਲੇਮ ਨੇ ਯੂਪੀ ਪੁਲਿਸ ਦੇ ਆਜ਼ਮਗੜ੍ਹ ਦੇ ਸਰਾਏਯਰ ਪੁਲਿਸ ਸਟੇਸ਼ਨ ਨੂੰ ਪੱਤਰ ਲਿਖ ਕੇ ਇਸ ਮਾਮਲੇ ‘ਚ ਦਖਲ ਦੇਣ ਅਤੇ ਇਨਸਾਫ਼ ਦਵਾਉਣ ਦੀ ਮੰਗ ਕੀਤੀ ਹੈ। ਅਪਣੇ ਪ੍ਰਾਰਥਨਾ ਪੱਤਰ ਵਿਚ ਅਬੂ ਸਲੇਮ ਨੇ ਲਿਖਿਆ ਹੈ ਕੇ ਉਸ ਦੀ ਪੁਸ਼ਤੈਨੀ ਪਿੰਡ ਦੀ ਜ਼ਮੀਨ ਆਰਜ਼ੀ ਨੰਬਰ 738/02 ਖੇਤਰ 160 ਹੈ। ਜ਼ਮੀਨ ਉਸ ਦੇ ਤੇ ਉਸ ਦੇ ਭਾਈਆਂ ਦੇ ਨਾਮ ਨਕਲ ਖਾਤੋਨੀ ਵਿਚ ਦਰਜ ਹੈ।
ਇਹ ਨਕਲ ਨੂੰ 30 ਮਾਰਚ 2013 ਨੂੰ ਖਾਤੋਨੀ ਲਈ ਉਸਦੇ ਪਰਿਵਾਰਕ ਮੈਂਬਰਾਂ ਨੇ ਲਈ ਸੀ। ਉਸ ਸਮੇਂ ਨਕਲ ਖ਼ਤੋਨੀ ਵਿਚ ਉਨ੍ਹਾਂ ਦਾ ਨਾਮ ਸ਼ਾਮਿਲ ਸੀ। ਉਸ ਦੇ ਮੁਤਾਬਿਕ ਜਦੋਂ ਹਾਲ ਵਿਚ ਪਰਿਵਾਰ ਦੇ ਲੋਕਾਂ ਨੇ ਦੂਜੀ ਵਾਰ ਨਕਲ ਕਢਵਾਈ ਤਾਂ ਪਤਾ ਲਗਿਆ ਕੇ ਉਸ ਜ਼ਮੀਨ ਦੀ ਅਰਜ਼ੀ ਤੇ ਕਿਸੇ ਮੁਹੰਮਦ ਨਾਫੀਸ, ਮੁਹੱਮਦ ਸ਼ੌਕਤ, ਸਰਵਰੀ, ਮੋਹੀਉਦੀਨ, ਇਖਲਾਖ ਅਤੇ ਨਦੀਮ ਅਖਤਰ ਦਾ ਨਾਮ ਦਰਜ ਹੋ ਗਿਆ ਹੈ। ਅਬੂ ਸਲੇਮ ਨੇ ਆਰੋਪ ਲਗਾਏ ਹਨ ਕੇ ਇਹ ਲੋਕ ਉਸ ਦੀ ਜ਼ਮੀਨ ਹਥਿਉਣਾ ਚਹੁੰਉਦੇ ਹਨ। ਅਬੂ ਸਲੇਮ ਨੇ ਇਨ੍ਹਾਂ ਲੋਕਾਂ ਦੇ ਵਿਰੁੱਧ ਕੇਸ ਦਰਜ਼ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਸਰਾਏਮੀਰ ਬਜ਼ਾਰ ਵਿਚ ਸਥਿਤ ਇਸ ਜ਼ਮੀਨ ਉਪਰ ਮੌਲ ਦਾ ਨਿਰਮਾਣ ਚਲ ਰਿਹਾ ਹੈ। ਸ਼ਿਕਾਇਤ ਪੱਤਰ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪੁਹੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਦੋਨਾਂ ਪੱਖਾਂ ਨੂੰ ਬੁਲਾ ਕੇ ਸਥਿਤੀ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿਚ ਦੂਜਾ ਧਿਰ ਜਿਸ ਦਾ ਮੌਜੂਦਾ ਸਮੇਂ ਵਿਚ ਨਾਮ ਦਰਜ ਹੈ , ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਜ਼ਮੀਨ ਬੇਨਾਮਾ ਵਸ਼ 2002 ਵਿਚ ਲਈ ਸੀ। ਇਸ ਐਪੀਸੋਡ ਦੇ ਅਗੇ ਆਉਣ ਨਾਲ ਇਲਾਕੇ ਵਿਚ ਸਰਗਰਮੀ ਪੈਦਾ ਹੋ ਗਈ ਹੈ। ਅਬੂ ਸਲੇਮ ਪੁੱਤਰ ਅਬਦੁਲ ਕਯੂਮ ਪੁਰਤਗਾਲ ਵਿਚ ਫੜੇ ਜਾਣ ਤੋਂ ਬਾਅਦ ਮੁੰਬਈ ਜੇਲ ਵਿਚ ਬੰਦ ਹੈ।