ਆਧਾਰ - ਰਾਸ਼ਨ ਕਾਰਡ ਦੇ ਚੱਕਰ 'ਚ ਭੁੱਖ ਨਾਲ ਤੜਪਕੇ ਮਰ ਗਈ ਬੱਚੀ
Published : Oct 17, 2017, 5:48 pm IST
Updated : Oct 17, 2017, 12:18 pm IST
SHARE ARTICLE

ਝਾਰਖੰਡ: 'ਚਾਵਲ-ਚਾਵਲ'... ਬੀਤੇ 4 ਦਿਨਾਂ ਤੋਂ ਭੁੱਖ ਨਾਲ ਤੜਫ਼ ਰਹੀ 11 ਸਾਲ ਦੀ ਸੰਤੋਖੀ ਨੇ ਜਦੋਂ ਆਪਣੇ ਜੀਵਨ ਦਾ ਅੰਤਿਮ ਸਾਂਹ ਲਿਆ ਤਾਂ ਇਹ ਸ਼ਬਦ ਉਸਦੀ ਜੁਬਾਨ 'ਤੇ ਸਨ। ਦਰਅਸਲ ਚਾਵਲ ਝਾਰਖੰਡ ਵਿੱਚ ਉਬਲੇ ਹੋਏ ਚਾਵਲਾਂ ਨੂੰ ਕਹਿੰਦੇ ਹਨ। ਸੰਤੋਖੀ ਦੀ ਮਾਂ ਕੋਇਲੀ ਦੇਵੀ ਦੱਸਦੀ ਹੈ ਕਿ ਆਧਾਰ ਤੋਂ ਰਾਸ਼ਨ ਕਾਰਡ ਲਿੰਕ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲਿਆ ਅਤੇ ਉਨ੍ਹਾਂ ਦੀ ਧੀ ਦੀ ਭੁੱਖ ਨਾਲ ਮਰ ਗਈ। ਕੋਇਲੀ ਦੇਵੀ ਦੀ ਕਮਾਈ ਹਫਤੇ ਵਿੱਚ 80 ਰੁਪਏ ਕੀਤੀ ਹੈ ਜੋ ਉਹ ਦਾਤਨ ਵੇਚ ਕੇ ਕਮਾਉਂਦੀ ਹੈ।

ਕੋਇਲੀ ਦੇਵੀ ਦੱਸਦੀ ਹੈ, “ਮੈਂ ਜਦੋਂ ਉੱਥੇ ਚਾਵਲ ਲੈਣ ਗਈ ਤਾਂ ਮੈਨੂੰ ਦੱਸਿਆ ਗਿਆ ਕਿ ਰਾਸ਼ਨ ਨਹੀਂ ਦਿੱਤਾ ਜਾਵੇਗਾ। ” ਉਹ ਅੱਗੇ ਕਹਿੰਦੀ ਹੈ, ”ਮੇਰੀ ਧੀ ‘ਚਾਵਲ-ਚਾਵਲ’ ਕਹਿੰਦੇ ਕਹਿੰਦੇ ਮਰ ਗਈ।”



ਕੋਇਲੀ ਦੇਵੀ ਨੇ ਇੱਕ ਐਕਟੀਵਿਸਟ ਨੂੰ ਦੱਸਿਆ ਕਿ ਬੀਤੀ 28 ਸਤੰਬਰ ਨੂੰ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਸੰਤੋਖੀ 4 ਦਿਨਾਂ ਤੋਂ ਭੁੱਖੀ ਸੀ। ਆਧਾਰ ਕਾਰਡ ਨਾਲ ਰਾਸ਼ਨ ਕਾਰਡ ਲਿੰਕ ਨਾ ਹੋਣ ਦੇ ਕਾਰਨ ਪਿਛਲੇ ਫਰਵਰੀ ਤੋਂ ਹੀ ਕੋਇਲੀ ਦੇਵੀ ਦੇ ਪਰਿਵਾਰ ਨੂੰ ਸਰਕਾਰੀ ਰਾਸ਼ਨ ਨਹੀਂ ਮਿਲ ਰਿਹਾ ਸੀ।

ਹਰ ਰੋਜ ਸੰਤੋਖੀ ਆਪਣੇ ਸਕੂਲ ਦੇ ਮਿਡ - ਡੇ ਮੀਲ ਵਿੱਚ ਖਾਣਾ ਖਾਂਦੀ ਸੀ। ਦੁਰਗਾ ਪੂਜਾ ਦੇ ਕਾਰਨ ਸਕੂਲ ਵਿੱਚ ਛੁੱਟੀ ਸੀ ਅਤੇ ਸੰਤੋਖੀ ਖਾਣਾ ਨਾ ਖਾ ਸਕੀ। ਆਪਣੀ ਮੌਤ ਤੋਂ 24 ਘੰਟੇ ਪਹਿਲਾਂ ਤੱਕ ਸੰਤੋਖੀ ਨੇ ਢਿੱਡ ਵਿੱਚ ਭਿਆਨਕ ਦਰਦ ਦੀ ਸ਼ਿਕਾਇਤ ਕੀਤੀ ਸੀ।



ਜਲਡੇਗਾ ਬਲਾਕ ਦੇ ਬੀਡੀਓ ਨੇ ਇੱਕ ਨਿੱਜੀ ਅਖ਼ਬਾਰ ਨਾਲ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਰਿਵਾਰ ਦਾ ਆਧਾਰ ਕਾਰਡ ਨਾ ਬਣਿਆ ਹੋਣ ਦੇ ਕਾਰਨ ਸਰਕਾਰੀ ਸਹਾਇਤਾ ਨਹੀਂ ਮਿਲ ਰਹੀ ਸੀ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ਨੂੰ ਮੰਨਣ ਤੋਂ ਮਨਾ ਕੀਤਾ ਕਿ ਸੰਤੋਖੀ ਦੀ ਮੌਤ ਭੁੱਖ ਨਾਲ ਹੋਈ ਹੈ। 


ਉਨ੍ਹਾਂ ਦੇ ਅਨੁਸਾਰ ਸੰਤੋਖੀ ਦੀ ਮੌਤ ਮਲੇਰੀਆ ਨਾਲ ਹੋਈ ਹੈ। ਸੰਤੋਖੀ ਦੇ ਪਿਤਾ ਮਾਨਸਿਕ ਰੂਪ ਨਾਲ ਬੀਮਾਰ ਹਨ ਅਤੇ ਉਹ ਕੋਈ ਕੰਮ ਨਹੀਂ ਕਰਦੇ ਹਨ। ਪਿੰਡ ਦੇ ਲੋਕ ਉਨ੍ਹਾਂ ਦੇ ਪਰਿਵਾਰ ਨੂੰ ਪਸ਼ੂ ਚਰਾਉਣ ਦੇ ਬਦਲੇ ਵਿੱਚ ਚਾਵਲ ਜਰੂਰ ਦਿੰਦੇ ਹਨ ਜੋ ਮਾਂ ਦੀ ਕਮਾਈ ਦੇ ਇਲਾਵਾ ਪਰਿਵਾਰ ਦੇ ਫੀਡ ਪੋਸ਼ਣ ਦਾ ਜਰੀਆ ਹੈ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement