ਔਰਤਾਂ ਦੇ ਸਮਰੱਥ ਹੋਣ ਨਾਲ ਹੀ ਅਸਲ ਵਿਕਾਸ ਸੰਭਵ : ਕੋਵਿੰਦ
Published : Feb 28, 2018, 11:50 pm IST
Updated : Feb 28, 2018, 6:20 pm IST
SHARE ARTICLE

ਚੰਡੀਗੜ੍ਹ, 28 ਫ਼ਰਵਰੀ (ਬਠਲਾਣਾ, ਸਰਬਜੀਤ ਢਿੱਲੋਂ): ਭਾਰਤ ਦੇ ਰਾਸ਼ਟਰਪਤੀ ਮਾਨਯੋਗ ਸ੍ਰੀ ਰਾਮ ਨਾਥ ਕੋਵਿੰਦ ਨੇ ਅੱਜ ਅਪਣੀ ਚੰਡੀਗੜ੍ਹ ਦੀ ਪਹਿਲੀ ਫੇਰੀ ਦੌਰਾਨ ਸਥਾਨਕ ਐਮ ਸੀ ਐਮ ਡੀ ਏ ਵੀ ਕਾਲਜ ਸੈਕਟਰ 36 ਦੇ ਗੋਲਡਨ ਜੁਬਲੀ ਸਮਾਰੋਹਾਂ ਦੀ ਲੜੀ ਵਿਚ ਹਿੱਸਾ ਲੈਂਦਿਆਂ ਨਵੇਂ ਬਣਨ ਵਾਲੇ ਬਲਾਕ ਦਾ ਨੀਂਹ ਪੱਥਰ ਰਖਿਆ। ਇਸ ਮੌਕੇ ਉੁਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ ਅਤੇ ਹਿਮਾਚਲ ਦੇ ਰਾਜਪਾਲ ਅਚਾਰੀਆ ਦੇਵਰਤ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਕਿਰਨ ਖੇਰ, ਗੈਸਟ ਆਫ਼ ਆਨਰ ਸਨ ਜਦਕਿ ਕਾਲਜ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਡਾ. ਪੂਨਮ ਸੂਰੀ ਨੇ ਪ੍ਰਧਾਨਗੀ ਕੀਤੀ। ਰਾਸ਼ਟਰਪਤੀ ਨੇ 50 ਸਾਲ ਮੁਕੰਮਲ ਹੋਣ 'ਤੇ ਕਾਲਜ ਨੂੰ ਵਧਾਈ ਦਿਤੀ ਅਤੇ ਕਾਲਜ ਵਲੋਂ ਭਵਿੱਖ ਦੀਆਂ ਮਹਿਲਾ ਲੀਡਰਾਂ ਨੂੰ ਸਸ਼ਕਤੀਕਰਨ ਲਹੀ ਵਿਸ਼ੇਸ਼ ਜ਼ਿਕਰ ਕੀਤਾ। ਉੁਨ੍ਹਾਂ ਨੇ ਸਵਾਮੀ ਦਿਆਨੰਦ ਸਰਸਵਤੀ ਅਤੇ ਜਸਟਿਸ ਮੇਹਰ ਚੰਦ ਮਹਾਜਨ ਦੇ ਪਾਏ ਯੋਗਦਾਨ ਨੂੰ ਸਲਾਹਿਆ।
ਡੀਏਵੀ ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਡਾ. ਪੂਨਮ ਸੂਰੀ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਸਕਾਰਤਮਕ ਸੋਚ ਦੇ ਧਾਰਨੀ ਹੋਣ ਦੀ ਪ੍ਰੇਰਨਾ ਦਿਤੀ।ਰਾਸ਼ਟਰਪਤੀ ਨੇ ਕਾਲਜ ਦੀ ਵਿਦਿਆਰਥਣਾਂ ਤਾਨੀਆ ਭਾਟੀਆ ਨੂੰ ਸਨਮਾਨਤ ਕੀਤਾ ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਵਲੋਂ ਹੁਣੇ ਦਖਣੀ ਅਫ਼ਰੀਕਾ ਵਿਚ ਖੇਡ ਕੇ ਆਈ ਹੈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਸਮਾਜ ਦਾ ਸਹੀ ਅਰਥਾਂ ਵਿਚ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਮਹਿਲਾਵਾਂ ਸਮਰੱਥ ਹੋਣ। 


ਇਸ ਤੋਂ ਇਲਾਵਾ ਏਸ਼ੀਅਨ 9ਵੀਂਆਂ ਤੈਰਾਕੀ ਚੈਂਪੀਅਨ ਵਿਚ ਕਾਂਸੀ ਤਮਗ਼ਾ ਜੇਤੂ ਚਾਹਤ ਅਰੋੜਾ ਸਾਊਥ ਏਸ਼ੀਆ ਰੋਲ ਬਾਲ ਚੈਂਪੀਅਨਸ਼ਿਪ ਵਿਚ ਗੋਲਡ ਤਮਗ਼ਾ ਜੇਤੂ ਨਿਤਾਸ਼ਾ, ਯਾਮਿਨੀ ਗੁਪਤਾ ਤੇ ਪਲਕ ਕੌਰ ਬਿਜਰਾਲ ਸ਼ਾਮਲ ਸਨ।ਪ੍ਰੋ. ਸੋਲੰਕੀ ਨੇ ਦੋ ਬਿਹਤਰੀਨ ਕੈਡਿਟਾਂ ਪ੍ਰਿ੍ਰਯਾ ਅਤੇ ਆਲੀਆ ਨੂੰ ਸਨਮਾਨਤ ਕੀਤਾ। ਹਿਮਾਚਲ ਦੇ ਰਾਜਪਾਲ ਨੇ ਕਾਲਜ ਦੀਆਂ ਹੋਣਹਾਰ ਵਿਦਿਆਰਥਣ ਪਲਕਾ ਸਾਹਨੀ ਆਈਏਐਸ, ਸੋਨੀਆ ਨਾਰੰਗ ਆਈਪੀਐਸ, ਦਿਲਾਸ਼ਾ ਵਾਸੂਦੇਵਾ ਆਈਏਐਸ, ਕੈਪਟਲ ਰੁਚੀ ਸ਼ਰਮਾ, ਲੈਫ਼. ਹਰੀਤਾ ਦਿਉਲ ਨੂੰ ਸਨਮਾਨਤ ਕੀਤਾ। ਡੀਐਮਸੀਐਚ ਲੁਧਿਆਣਾ ਦੇ ਡਾ. ਬੀਐਸ ਔਖਲ ਨੇ ਵਿਦਿਆਰਥਣਾਂ ਨੂੰ ਅੰਗਦਾਨ ਕਰਨ ਦੀ ਸਹੁੰ ਚੁਕਾਈ। ਕਾਲਜ ਪ੍ਰਿੰਸੀਪਲ ਡਾ. ਨਿਸ਼ਾ ਭਾਰਗਵ ਨੇ ਆਏ ਮਹਿਮਾਨਾਂ ਦਾ ਧਨਵਾਦ ਕੀਤਾ। ਰਾਸ਼ਟਰਪਤੀ ਭਾਸ਼ਣ ਦੇ ਮੁੱਖ ਅੰਸ਼: ਉੱਚ ਸਿਖਿਆ ਦੇ ਖੇਤਰ ਵਿਚ ਲੜਕੀਆਂ ਦੀ ਹਿੱਸੇਦਾਰੀ 2015-16 ਵਿਚ 46 ਫ਼ੀ ਸਦੀ ਤਕ ਪੁੱਜ ਗਈ ਪਰ ਆਈਟੀ ਅਤੇ ਇੰਜੀਨੀਅਰਿੰਗ ਖੇਤਰਾਂ 'ਚ ਹਾਲੇ ਵੀ ਘੱਟ ਹੈ। ਉੁਨ੍ਹਾਂ ਨੇ ਲੜਕੀਆਂ ਨੂੰ ਵਧੇਰੇ ਆਜ਼ਾਦੀ ਦੇਣ ਦੀ ਵਕਾਲਤ ਕਰਦਿਆਂ ਨੀਰਜਾ ਭਨੋਟ, ਫ਼ੋਗਾਟ ਭੈਣਾਂ (ਦੰਗਲ ਫ਼ਿਲਮ ਵਾਲੀਆਂ) ਪੀ ਵੀ ਸਿੰਧੂ, ਸਾਨੀਆ ਮਿਰਜ਼ਾ, ਸਾਇਨਾ ਨੇਹਵਾਲ ਦਾ ਖ਼ਾਸ ਜ਼ਿਕਰ ਕੀਤਾ।ਰਾਸ਼ਟਰਪਤੀ ਨੇ ਚੰਡੀਗੜ੍ਹ ਨੂੰ ਦੇਸ਼ ਦੇ ਪਹਿਲੇ ਯੋਜਨਾਬੱਧ ਸ਼ਹਿਰ ਦਸਦਿਆਂ ਇਸ ਦੇ ਨਿਰਮਾਤਾ ਲੀਕਾਰਬੂਜੀਅਰ ਦਾ ਖ਼ਾਸ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਰਾਕ ਗਾਰਡਨ ਨੂੰ ਵਿਅਰਥ ਚੀਜ਼ਾਂ ਦੀ ਠੀਕ ਵਰਤੋਂ ਲਈ ਮਿਸ਼ਾਲ ਦਸਿਆ।

SHARE ARTICLE
Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement