
ਨਵੀਂ ਦਿੱਲੀ, 24 ਫ਼ਰਵਰੀ:Êਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰ ਨੇ ਅੱਜ ਦਾਅਵਾ ਕੀਤਾ ਕਿ ਇਕ ਕਾਰੋਬਾਰੀ ਬੈਠਕ 'ਚ ਹਿੱਸਾ ਲੈਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਨੇ ਕਿਸੇ ਇਕ ਦਹਾਕੇ ਦੀ ਸੱਭ ਤੋਂ ਤੇਜ਼ ਆਰਥਕ ਵਾਧਾ ਦਰ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੌਜੂਦਾ ਕੀਮਤਾਂ ਦੇ ਆਧਾਰ 'ਤੇ ਰੁਪਏ 'ਚ ਜੀ.ਡੀ.ਪੀ. (ਕੁਲ ਘਰੇਲੂ ਉਤਪਾਦ) ਚਾਰ ਗੁਣਾ ਵਧਿਆ।ਯੂ.ਪੀ.ਏ. ਸਰਕਾਰ 'ਚ ਵਿੱਤ ਮੰਤਰੀ ਅਤੇ ਗ੍ਰਹਿ ਮੰਤਰੀ ਰਹਿ ਚੁੱਕੇ ਚਿਦੰਬਰਮ ਨੇ ਟਵਿੱਟਰ 'ਤੇ ਲਿਖਿਆ, ''ਕੋਮਾਂਤਰੀ ਕਾਰੋਬਾਰੀ ਸੰਮੇਲਨ 'ਚ ਹਿੱਸਾ ਲੈਣ ਵਾਲਿਆਂ ਲਈ ਆਰਥਕ ਵਾਧਾ ਦਰ ਦੇ ਮਾਮਲੇ 'ਚ ਸੱਭ ਤੋਂ
ਤੇਜ਼ ਦਹਾਕਾ ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਦੌਰਾਨ 2004 ਤੋਂ 2014 ਵਿਚਕਾਰ ਰਿਹਾ।'' ਇਨ੍ਹਾਂ 10 ਸਾਲਾਂ ਦੌਰਾਨ ਡਾਲਰ 'ਚ ਜੀ.ਡੀ.ਪੀ. ਦੀ ਮੌਜੂਦਾ ਕੀਮਤ ਤਿੰਨ ਗੁਣਾ ਵਧੀ।'ਇਕਨਾਮਿਕ ਟਾਈਮਜ਼' ਵਲੋਂ ਕਰਵਾਏ ਇਸ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਲ ਸ਼ਿਰਕਤ ਕੀਤੀ ਸੀ। ਹਾਲਾਂਕਿ ਚਿਦੰਬਰ ਨੇ ਇਸ ਗੱਲ ਦਾ ਪ੍ਰਗਟਾਵਾ ਨਹੀਂ ਕੀਤਾ ਕਿ ਕਿਨ੍ਹਾਂ ਲੋਕਾਂ ਨੇ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਤਾਰੀਫ਼ ਕੀਤੀ। (ਪੀਟੀਆਈ)