ਗਣਤੰਤਰ ਦਿਵਸ ਸਮਾਗਮ ਵਿਚ ਰਾਹੁਲ ਨੂੰ ਚੌਥੀ ਕਤਾਰ ਵਿਚ ਜਗ੍ਹਾ, ਕਾਂਗਰਸ ਔਖੀ
Published : Jan 25, 2018, 10:25 pm IST
Updated : Jan 25, 2018, 4:55 pm IST
SHARE ARTICLE

ਨਵੀਂ ਦਿੱਲੀ, 25 ਜਨਵਰੀ : ਗਣਤੰਤਰ ਦਿਵਸ ਸਮਾਗਮ ਵਿਚ ਰਾਹੁਲ ਗਾਂਧੀ ਨੂੰ ਚੌਥੀ ਕਤਾਰ ਵਿਚ ਬੈਠਣ ਦੀ ਜਗ੍ਹਾ ਦਿਤੇ ਜਾਣ ਕਾਰਨ ਕਾਂਗਰਸ ਔਖੀ ਹੈ। ਇਸ ਤੋਂ ਪਹਿਲਾਂ ਚਾਹੇ ਕਾਂਗਰਸ ਸੱਤਾ ਵਿਚ ਹੋਵੇ ਜਾਂ ਨਹੀਂ, ਰਾਹੁਲ ਗਾਂਧੀ ਨੂੰ ਪਹਿਲੀ ਕਤਾਰ ਵਿਚ ਜਗ੍ਹਾ ਮਿਲਦੀ ਰਹੀ ਹੈ। ਜੇ ਰਾਹੁਲ ਸਮਾਗਮ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਚੌਥੀ ਕਤਾਰ ਵਿਚ ਬੈਠਣਾ ਪਵੇਗਾ। ਕਾਂਗਰਸ ਨੇ ਮੋਦੀ ਸਰਕਾਰ 'ਤੇ ਹੋਛੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। 


ਕਾਂਗਰਸ ਨੇ ਕਿਹਾ ਕਿ ਜੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਪਹਿਲੀ ਪੰਕਤੀ ਵਿਚ ਜਗ੍ਹਾ ਮਿਲ ਰਹੀ ਹੈ ਤਾਂ ਰਾਹੁਲ ਨੂੰ ਚੌਥੀ ਕਤਾਰ ਵਿਚ ਕਿਉਂ? ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਸੱਭ ਤੋਂ ਵੱਡੀ ਵਿਰੋਧੀ ਧਿਰ ਦੇ ਮੁਖੀ ਹਨ ਅਤੇ ਹੁਣ ਤਕ ਵਿਰੋਧੀ ਧਿਰ ਦੇ ਮੁਖੀ ਨੂੰ ਪਹਿਲੀ ਕਤਾਰ ਵਿਚ ਸੀਟ ਮਿਲਦੀ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਰਾਹੁਲ ਗਾਂਧੀ ਨੂੰ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਭੇਜ ਦਿਤਾ ਹੈ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਨ੍ਹਾਂ ਨੂੰ ਚੌਥੀ ਕਤਾਰ ਵਿਚ ਜਗ੍ਹਾ ਦਿਤੀ ਗਈ ਹੈ।  (ਏਜੰਸੀ)

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement