ਗਣਤੰਤਰ ਦਿਵਸ ਵਿਸ਼ੇਸ਼ : ਅਜ਼ਾਦੀ ਪ੍ਰਵਾਨਿਆਂ ਦੇ ਇਹ ਦੇਸ਼ ਭਗਤੀ ਨਾਅਰੇ ਵਧਾ ਦੇਣਗੇ ਤੁਹਾਡਾ ਜ਼ਜ਼ਬਾ
Published : Jan 26, 2018, 9:44 am IST
Updated : Jan 26, 2018, 4:14 am IST
SHARE ARTICLE

ਅੰਗਰੇਜ਼ਾਂ ਨਾਲ ਸਖ਼ਤ ਲਡ਼ਾਈ ਲਡ਼ਨ ਤੋਂ ਬਾਅਦ ਅਤੇ ਲੱਖਾਂ ਕੁਰਬਾਨੀਆਂ ਕਰਨ ਤੋਂ ਬਾਅਦ ਜਾ ਕੇ ਭਾਰਤ ਨੂੰ ਆਜ਼ਾਦੀ ਮਿਲੀ। ਆਜ਼ਾਦੀ ਤੋਂ ਕਰੀਬ ਤਿੰਨ ਸਾਲ ਬਾਅਦ ਸੰਨ 1950 ਵਿਚ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ, ਇਸ ਤੋਂ ਪਹਿਲਾਂ ਤੱਕ ਅੰਗਰੇਜ਼ਾਂ ਦਾ ਸੰਵਿਧਾਨ ਲਾਗੂ ਸੀ। ਭਾਰਤ ਦੇ ਕੋਲ 1950 ਤੱਕ ਕੋਈ ਆਪਣਾ ਸੰਵਿਧਾਨ ਨਹੀਂ ਸੀ, ਜਦੋਂ ਕਿ ਆਜ਼ਾਦੀ 1947 ਵਿੱਚ ਹੀ ਮਿਲ ਗਈ ਸੀ।

26 ਜਨਵਰੀ ਦੇ ਦਿਨ ਹੀ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ। ਇਹੀ ਵਜ੍ਹਾ ਹੈ ਕਿ ਗਣਤੰਤਰ ਦਿਵਸ ਸਾਡੇ ਲਈ ਇੰਨਾ ਮਹੱਤਵਪੂਰਨ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਭਾਸ਼ਣ ਜਾਰੀ ਹੁੰਦਾ ਹੈ ਅਤੇ ਗਣਤੰਤਰ ਦਿਵਸ ਦੇ ਦਿਨ ਦਿੱਲੀ ਦੇ ਰਾਜਪਥ 'ਤੇ ਭਾਰਤ ਦੀ ਤਾਕਤ ਨੂੰ ਦਰਸਾਉਂਦੀ ਸ਼ਾਨਦਾਰ ਪਰੇਡ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਆਜ਼ਾਦੀ ਦੇ ਲਡ਼ਾਈ ਵਿਚ ਅਨੇਕਾਂ ਅਜ਼ਾਦੀ ਪ੍ਰਵਾਨਿਆਂ ਨੇ ਹਿੱਸਾ ਲਿਆ। ਇਸ ਲਡ਼ਾਈ ਵਿਚ ਕੁਝ ਅਜਿਹੇ ਦੇਸ਼ ਭਗਤੀ ਦੇ ਨਾਅਰਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਆਜ਼ਾਦੀ ਪ੍ਰਵਾਨਿਆਂ ਵਿਚ ਹੱਦੋਂ ਵੱਧ ਜੋਸ਼ ਭਰ ਦਿੰਦੀ ਸੀ। ਆਓ ਇਨ੍ਹਾਂ ਨਾਅਰਿਆਂ ਬਾਰੇ ਜਾਣਦੇ ਹਾਂ : -

ਤੁਸੀਂ  ਮੈਨੂੰ ਖੂਨ ਦਵੋ, ਮੈਂ ਤੁਹਾਨੂੰ ਆਜ਼ਾਦੀ ਦਵਾਂਗਾ : ਸੁਭਾਸ਼ ਚੰਦਰ ਬੋਸ


 
ਸਭ ਤੋਂ ਵੱਡੀ ਭਗਤੀ ਦੇਸ਼ ਪ੍ਰੇਮ ਹੈ, ਜਿਸਦੇ ਨਾਲ ਪਿਆਰ ਕਰੋ  : ਬਕਿਮਚੰਦਰ ਚੈਟਰਜੀ



ਇੱਕ ਦੇਸ਼ ਲਈ ਸਭ ਤੋਂ ਵੱਡੀ ਮਹਾਨਤਾ ਉਦੋਂ ਕਹਿਲਾਉਦੀ ਹੈ, ਜਦੋਂ ਤੁਸੀਂ ਆਪਣੇ ਆਦਰਸ਼ਾਂ ਵਿੱਚ ਵੀ ਦੇਸ਼ ਲਈ ਕੁਰਬਾਨੀ ਦੀ ਭਾਵਨਾ ਰੱਖਦੇ ਹੋ : ਸਰੋਜਿਨੀ ਨਾਇਡੂ



ਕਾਨੂੰਨ ਦੀ ਪਵਿੱਤਰਤਾ ਕੇਵਲ ਉਦੋਂ ਤੱਕ ਕਾਇਮ ਰੱਖੀ ਜਾ ਸਕਦੀ ਹੈ, ਜਦੋਂ ਤੱਕ ਕਿ ਇਹ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਦਿੰਦਾ ਹੈ: ਭਗਤ ਸਿੰਘ



ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ।

 
ਕੋਈ ਵੀ ਕਿਸੇ ਵੀ ਧਰਮ ਅਤੇ ਜਾਤ ਤੋਂ ਹੋਵੇ ਪਰ ਉਸਨੂੰ ਪਹਿਲਾਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਇੱਕ ਭਾਰਤੀ ਹੈ : ਸਰਦਾਰ ਪਟੇਲ

ਨੌਜਵਾਨਾਂ ਦੇ ਖੂਨ ਵਿੱਚ ਕ੍ਰੋਧ ਨਹੀਂ ਹੈ ਤਾਂ ਉਨ੍ਹਾਂ ਦੀ ਨਸਾਂ ਵਿੱਚ ਪਾਣੀ ਵਗਦਾ ਹੈ, ਉਹ ਆਪਣੀ ਮਾਤਭੂਮੀ ਦੀ ਸੇਵਾ ਨਹੀਂ ਸਕਦਾ ਹਨ : ਸ਼ਿਵ ਆਜ਼ਾਦ



ਅਸੀਂ ਸ਼ਾਂਤੀ ਅਤੇ ਸ਼ਾਂਤੀਪੂਰਨ ਵਿਕਾਸ ਵਿੱਚ ਵਿਸ਼ਵਾਸ ਕਰਦੇ ਹਾਂ ਨਾ ਕੇਵਲ ਆਪਣੇ-ਆਪ ਲਈ ਸਗੋਂ ਪੂਰੇ ਸੰਸਾਰ ਵਿੱਚ ਲੋਕਾਂ ਦੇ ਲਈ : ਲਾਲ ਬਹਾਦੁਰ ਸ਼ਾਸਤਰੀ


SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement