
ਨਵੀਂ ਦਿੱਲੀ, 3
ਸਤੰਬਰ : ਨਰਿੰਦਰ ਮੋਦੀ ਵਜ਼ਾਰਤ ਦਾ ਇਹ ਤੀਜਾ ਫੇਰਬਦਲ ਸੀ। ਪਹਿਲਾ ਨਵੰਬਰ 2014 ਅਤੇ
ਦੂਜਾ ਜੁਲਾਈ 2016 ਵਿਚ ਹੋਇਆ ਸੀ। ਸਹੁੰ ਚੁੱਕ ਸਮਾਗਮ ਮਗਰੋਂ ਮੋਦੀ ਅਕਸਰ ਵਿਦੇਸ਼ ਦੌਰੇ
'ਤੇ ਰਵਾਨਾ ਹੋ ਜਾਂਦੇ ਹਨ। ਅੱਜ ਵੀ ਉਹ ਸਹੁੰ ਚੁੱਕ ਸਮਾਗਮ ਮਗਰੋਂ ਚੀਨ ਅਤੇ ਮਿਆਂਮਾਰ
ਦੌਰੇ ਲਈ ਰਵਾਨਾ ਹੋ ਗਏ।
ਪਹਿਲਾ ਫੇਰਬਦਲ 9 ਨਵੰਬਰ 2014 ਨੂੰ ਹੋਇਆ ਸੀ। ਇਸ ਤੋਂ
ਬਾਅਦ ਮੋਦੀ 10 ਦਿਨ ਲਈ ਮਿਆਂਮਾਰ ਦੇ ਦੌਰੇ 'ਤੇ ਨਿਕਲ ਗਏ ਸਨ। ਫਿਰ 5 ਜੁਲਾਈ 2016 ਨੂੰ
ਦੂਜਾ ਫੇਰਬਦਲ ਹੋਇਆ ਤੇ ਉਹ 4 ਅਫ਼ਰੀਕੀ ਦੇਸ਼ਾਂ ਦੇ 6 ਦਿਨਾ ਦੌਰੇ 'ਤੇ ਨਿਕਲ ਗਏ ਤੇ ਹੁਣ
ਵੀ 5 ਦਿਨਾ ਦੌਰੇ 'ਤੇ ਚਲੇ ਗਏ ਹਨ। ਮੋਦੀ 9ਵੇਂ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ
ਤਿੰਨ ਤੋਂ ਪੰਜ ਸਤੰਬਰ ਤਕ ਚੀਨ ਦੇ ਸ਼ਿÂਮੇਨ ਅਤੇ ਫ਼ੂਜਿਯਾਨ ਸੂਬਿਆਂ ਦਾ ਦੌਰਾ ਕਰਨਗੇ। ਉਹ
ਮਿਆਂਮਾਰ ਦੇ ਰਾਸ਼ਟਰਪਤੀ ਦੇ ਸੱਦੇ 'ਤੇ ਪੰਜ ਤੋਂ ਸੱਤ ਸਤੰਬਰ ਤਕ ਮਿਆਂਮਾਰ ਜਾਣਗੇ। ਹੋਰ
ਤਾਂ ਹੋਰ, ਉਹ ਨੋਟਬੰਦੀ ਵਾਲਾ ਐਲਾਨ ਕਰਨ ਤੋਂ ਤੁਰਤ ਬਾਅਦ ਵਿਦੇਸ਼ ਦੌਰੇ 'ਤੇ ਰਵਾਨਾ ਹੋ
ਗਏ ਸਨ। 8 ਨਵੰਬਰ ਨੂੰ ਰਾਤ 8 ਵਜੇ ਨੋਟਬੰਦੀ ਦਾ ਐਲਾਨ ਹੋਇਆ ਸੀ ਤੇ ਤੁਰਤ ਬਾਅਦ ਉਹ
ਵਿਦੇਸ਼ ਦੌਰੇ 'ਤੇ ਚਲੇ ਗਏ ਸਨ। ਸ਼ਾਮ ਨੂੰ ਉਹ ਚੀਨ ਪਹੁੰਚ ਗਏ ਜਿਥੇ ਉਨ੍ਹਾਂ ਦਾ ਸ਼ਾਨਦਾਰ
ਸਵਾਗਤ ਹੋਇਆ। (ਏਜੰਸੀ)