ਹੁਣ ਆਨਲਾਈਨ ਵੀ ਮਿਲਣਗੇ ਪਤੰਜਲੀ ਦੇ ਉਤਪਾਦ
Published : Jan 17, 2018, 2:46 am IST
Updated : Jan 17, 2018, 3:17 am IST
SHARE ARTICLE

ਨਵੀਂ ਦਿੱਲੀ, 16 ਜਨਵਰੀ : ਯੋਗਗੁਰੂ ਤੋਂ ਬਿਜ਼ਨੈੱਸਮੈਨ ਬਣੇ ਬਾਬਾ ਰਾਮਦੇਵ ਨੇ ਅੱਜ ਪਤੰਜਲੀ ਦੇ ਉਤਪਾਦ ਆਨਲਾਈਨ ਵੇਚਣ ਲਈ ਮੁੱਖ ਈ-ਰਿਟੇਲਰ ਐਮਾਜ਼ਾਨ ਅਤੇ ਫਲਿੱਪਕਾਰਟ ਦੇ ਨਾਲ ਕਰਾਰ ਕੀਤਾ ਹੈ। ਬਾਬਾ ਰਾਮਦੇਵ ਨੇ ਆਪਣੀ ਇਸ ਮੁਹਿੰਮ ਨੂੰ 'ਹਰਿਦੁਆਰ ਤੋਂ ਹਰ ਦੁਆਰ' ਤੱਕ ਦਾ ਨਾਅਰਾ ਦਿੱਤਾ ਹੈ। 

ਹੁਣ ਗਾਹਕ ਪਤੰਜਲੀ ਦੇ ਉਤਪਾਦ ਐਮਾਜ਼ਾਨ, ਫਲਿੱਪਕਾਰਟ, ਪੇਟੀਐੱਮ ਮਾਲ, ਗਰੋਫਸ ਅਤੇ ਬਿਗਬਾਸਕੇਟ ਸਮੇਤ ਹੋਰ ਵੱਡੇ ਆਨਲਾਈਨ ਪੋਰਟਲ 'ਤੇ ਮਿਲਣਗੇ। ਇਨ੍ਹਾਂ ਕੰਪਨੀਆਂ ਤੋਂ ਇਲਾਵਾ ਉਹ ਸ਼ਾਪਕਲੂਜ਼ ਅਤੇ ਨੈੱਟਮੇਡਸ ਦੇ ਮੰਚ 'ਤੇ ਵੀ ਆਪਣੇ ਉਤਪਾਦ ਵੇਚਣਗੇ। ਇਸ ਤੋਂ ਸਾਫ ਹੈ ਕਿ ਐੱਫ.ਐੱਮ.ਸੀ.ਜੀ ਮਾਰਕਿਟ 'ਚ ਧੂਮ ਮਚਾਉਣ ਤੋਂ ਬਾਅਦ ਈ-ਕਾਮਰਸ ਖੇਤਰ 'ਚ ਆਉਣ ਨਾਲ ਪਤੰਜਲੀ ਦਾ ਖੇਤਰ ਕਾਫ਼ੀ ਵਧ ਜਾਵੇਗਾ।  


ਇਸ ਦੌਰਾਨ ਬਾਬਾ ਰਾਮਦੇਵ ਨੇ ਕਿਹਾ ਕਿ ਹੁਣ ਪਤੰਜਲੀ ਨਾਨ-ਪ੍ਰੋਫ਼ਿਟ ਕੰਪਨੀ ਬਣਾਉਣ ਵਲ ਵਧੇਗੀ। ਇਸ ਦੇ ਲਈ ਕੰਪਨੀ ਆਉਣ ਵਾਲੇ ਸਮੇਂ 'ਚ 1 ਲੱਖ ਕਰੋੜ ਰੁਪਏ ਦੀ ਚੈਰਿਟੀ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਤੋਂ ਦਾਨ ਵੀ ਲਵਾਂਗੇ। ਦਸਿਆ ਜਾਂਦਾ ਹੈ ਕਿ ਵਿੱਤੀ ਸਾਲ 2016-17 'ਚ ਪਤੰਜਲੀ ਦਾ ਟਰਨਓਵਰ 10,500 ਕਰੋੜ ਰੁਪਏ ਤੋਂ ਜ਼ਿਆਦਾ ਰਿਹਾ।

ਇਸ ਵਿੱਤੀ ਸਾਲ 'ਚ ਪਤੰਜਲੀ ਦਾ ਟੀਚਾ ਇਸ ਲਾਭ ਨੂੰ ਦੋਗੁਣਾ ਕਰਨਾ ਹੈ। ਇਸ ਦੇ ਤਹਿਤ ਇਹ ਨਵੀਂ ਸਾਂਝੇਦਾਰੀ ਕਰਨ ਦੀ ਯੋਜਨਾ ਹੈ। ਨਵੀਂ ਦਿੱਲੀ 'ਚ ਹੋਏ ਇਸ ਪ੍ਰੋਗਰਾਮ 'ਚ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਣ ਤੋਂ ਇਲਾਵਾ ਐਮਾਜਾਨ, ਫਲਿੱਪਕਾਰਟ, ਗਰੋਫ਼ਰਸ ਸਮੇਤ ਹੋਰ ਮੁੱਖ ਈ-ਰਿਟੇਲਰਸ ਸ਼ਾਮਲ ਹੋਏ। 

ਇਸ ਮੌਕੇ ਬਾਬਾ ਰਾਮਦੇਵ ਨੇ ਕਿਹਾ ਕਿ ਆਨਲਾਈਨ ਤੰਤਰ ਸਥਾਪਤ ਹੋਣ ਨਾਲ ਆਮ ਲੋਕ ਆਸਾਨੀ ਨਾਲ ਅਪਣੀ ਪਰੰਪਰਿਕ ਉਤਪਾਦਾਂ ਤਕ ਪਹੁੰਚ ਪਾਉਣਗੇ, ਉਧਰ ਪਤੰਜਲੀ ਆਯੁਰਵੈਦ ਦੇ ਮੁੱਖ ਬਾਲਕ੍ਰਿਸ਼ਣ ਨੇ ਕਿਹਾ ਕਿ ਪਤੰਜਲੀ ਹਰ ਦਿਨ 10 ਲੱਖ ਤੋਂ ਵੀ ਜ਼ਿਆਦਾ ਆਰਡਰ ਪ੍ਰੋਸੈੱਸ ਕਰਨ ਦੀ ਸਮਰਥਾ ਰਖਦੀ ਹੈ।

SHARE ARTICLE
Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement