
ਏਅਰਲਾਇੰਸ ਕੰਪਨੀਆਂ ਦੀ ਸੇਲ ਜਾਰੀ ਹੈ। ਹੁਣ ਏਅਰ ਏਸ਼ੀਆ ਨਵੀਂ ਪ੍ਰਮੋਸ਼ਨਲ ਸੇਲ ਲਿਆਈ ਹੈ। ਇਸ ਵਿਚ ਸਿਰਫ 1299 ਰੁਪਏ ਵਿਚ ਹਵਾਈ ਸਫਰ ਦਾ ਆਫਰ ਦਿੱਤਾ ਜਾ ਰਿਹਾ ਹੈ।
ਏਅਰ ਏਸ਼ੀਆ ਦੀ ਇਹ ਲਾਂਗ ਵੀਕੈਂਡ ਸੇਲ ਦੇ ਤਹਿਤ 31 ਜੁਲਾਈ 2018 ਤੱਕ ਯਾਤਰਾ ਕਰਨੀ ਹੋਵੇਗੀ। ਇਸ ਪੀਰੀਅਡ ਤੱਕ ਯਾਤਰਾ ਨਹੀਂ ਕੀਤੀ ਤਾਂ ਇਸ ਆਫਰ ਦਾ ਫਾਇਦਾ ਤੁਹਾਨੂੰ ਨਹੀਂ ਮਿਲ ਸਕੇਗਾ। ਇਸ ਆਫਰ ਦੇ ਤਹਿਤ ਬੁਕਿੰਗ 28 ਜਨਵਰੀ 2018 ਤੱਕ ਕਰਵਾਈ ਜਾ ਸਕਦੀ ਹੈ।
ਕਿਸ ਰੂਟ 'ਤੇ ਮਿਲੇਗਾ ਫਾਇਦਾ
ਏਅਰ ਏਸ਼ੀਆ ਦਾ ਇਹ ਆਫਰ ਬੈਂਗਲੁਰੂ, ਨਵੀਂ ਦਿੱਲੀ, ਰਾਂਚੀ, ਭੁਵਨੇਸ਼ਵਰ, ਕੋਲਕਾਤਾ, ਹੈਦਰਾਬਾਦ ਵਰਗੇ ਸ਼ਹਿਰਾਂ ਲਈ ਹੈ। ਇਸ ਵਿਚ ਯਾਤਰੀ ਦਾ ਅਡਵਾਂਸਡ ਬੁਕਿੰਗ ਕਰਵਾਉਣਾ ਜਰੂਰੀ ਹੈ। 1299 ਰੁਪਏ ਵਿਚ ਰਾਂਚੀ - ਭੁਵਨੇਸ਼ਵਰ, ਰਾਂਚੀ - ਕੋਲਕਾਤਾ, ਬੈਂਗਲੁਰੂ - ਕੋਚੀ, ਬੈਂਗਲੁਰੂ - ਹੈਦਰਾਬਾਦ, ਬੈਂਗਲੁਰੂ - ਚੇਨੱਈ, ਚੇਨੱਈ - ਬੈਂਗਲੁਰੂ ਵਿਚ ਉਡਾਨ ਦਾ ਆਫਰ ਦਿੱਤਾ ਜਾ ਰਿਹਾ ਹੈ। ਉਥੇ ਹੀ ਗੋਆ - ਬੈਂਗਲੁਰੂ ਦੀ ਟਿਕਟ 1499, ਗੁਵਾਹਾਟੀ - ਇੰਫਾਲ ਦੀ ਟਿਕਟ 1599, ਪੁਣੇ - ਬੈਂਗਲੁਰੂ ਦੀ ਟਿਕਟ 2099, ਬੈਂਗਲੁਰੂ - ਗੋਆ ਦੀ ਟਿਕਟ 1499, ਸ਼੍ਰੀਨਗਰ - ਨਵੀਂ ਦਿੱਲੀ ਦੀ ਟਿਕਟ 2099, ਹੈਦਰਾਬਾਦ - ਰਾਂਚੀ ਦੀ ਟਿਕਟ 2599, ਬੈਂਗਲੁਰੂ - ਨਵੀਂ ਦਿੱਲੀ ਦੀ ਟਿਕਟ 3199, ਗੋਆ - ਨਵੀਂ ਦਿੱਲੀ ਦੀ ਟਿਕਟ 1299 ਰੁਪਏ ਵਿਚ ਆਫਰ ਕੀਤੀ ਜਾ ਰਹੀ ਹੈ।
ਏਅਰ ਏਸ਼ੀਆ ਵਿਚ ਬੁਕਿੰਗ ਕਰਵਾਉਂਦੇ ਸਮੇਂ ਇਹ ਗੱਲਾਂ ਜਰੂਰ ਧਿਆਨ ਰੱਖੋ
- ਇਹ ਆਫਰ ਏਅਰ ਏਸ਼ੀਆ ਦੀ ਵੈਬਸਾਈਟ www . airasia . com ਤੋਂ ਬੁਕਿੰਗ ਕਰਵਾਉਣ ਉਤੇ ਹੀ ਮਿਲੇਗਾ।
- ਪ੍ਰੋਸੈਸਿੰਗ ਫੀਸ ਨਾਨ ਰਿਫੰਡੇਬਲ ਹੋਵੇਗੀ।
- ਟਿਕਟ ਫੇਅਰਸ ਵਿਚ ਟੈਕਸ ਵੀ ਸ਼ਾਮਿਲ ਹੈ। ਇਸ ਵਿਚ ਸੀਟ ਲਿਮਟਿਡ ਹਨ।
- ਸਾਰੇ ਫੇਅਰਸ ਸਿੰਗਲ ਜਰਨੀ (ਵਨ - ਵੇ) ਲਈ ਦੱਸੇ ਗਏ ਹਨ।
- ਪੇਮੈਂਟ ਹੋਣ ਦੇ ਬਾਅਦ ਕਿਸੇ ਵੀ ਤਰ੍ਹਾਂ ਦਾ ਰਿਫੰਡ ਕਲੇਮ ਨਹੀਂ ਕੀਤਾ ਜਾ ਸਕਦਾ।