
ਨਵੀਂ ਦਿੱਲੀ: ਕਰਨਾਟਕ ਤੋਂ ਰਾਜਸਭਾ ਸੰਸਦੀ ਮੈਂਬਰ ਨਿਰਮਲਾ ਸੀਤਾਰਾਮ ਨੂੰ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਫੁੱਲ ਟਾਈਮ ਰੱਖਿਆ ਮੰਤਰੀ ਬਣਾਇਆ ਗਿਆ ਹੈ। ਕਾਮਰਸ ਐਂਡ ਇੰਡਸਟਰੀ ਮਿਨਿਸਟਰ ਆੱਫ ਸਟੇਟ ਤੋਂ ਪ੍ਰਮੋਟ ਕਰਕੇ ਨਿਰਮਲਾ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਸੀਤਾਰਾਮ 6 ਸਤੰਬਰ ਨੂੰ ਜੇਤਲੀ ਤੋਂ ਡਿਫੈਂਸ ਮਿਨਿਸਟਰੀ ਦਾ ਚਾਰਜ ਲੈਣਗੇ।
ਮੋਦੀ ਮੰਡਲ ਦੇ ਤੀਜੇ ਵਿਸਥਾਰ 'ਚ ਸਭ ਤੋਂ ਹੈਰਾਨ ਕਰਨ ਵਾਲਾ ਨਾਂ ਨਿਰਮਲਾ ਸੀਤਾਰਾਮ ਦਾ ਹੀ ਰਿਹਾ। ਉਹ ਦੇਸ਼ ਦੀ ਪਹਿਲੀ ਰੱਖਿਆ ਮੰਤਰੀ ਬਣੀ ਹੈ, ਉਨ੍ਹਾਂ ਦੀ ਚਰਚਾ ਸਿਰਫ ਇਸ ਕਰਕੇ ਨਹੀਂ ਹੈ।
- ਦਰਅਸਲ ਉਨ੍ਹਾਂ ਦਾ ਪ੍ਰਮੋਸ਼ਨ ਤਾਮਿਲਨਾਡੂ ਦੀ ਬੀਜੇਪੀ ਵਿੱਚ ਸਿੱਧੇ ਐਂਟਰੀ ਦੀ ਕੋਸ਼ਿਸ਼ ਅਤੇ ਪਾਰਟੀ 'ਚ ਉਨ੍ਹਾਂ ਦੇ ਵੱਧਦੇ ਕੱਦ ਦਾ ਵੀ ਸੰਕੇਤ ਹੈ।
- ਹੁਣ ਉਹ ਪਾਰਟੀ ਦੀ ਸੁਸ਼ਮਾ ਸਵਰਾਜ, ਉਮਾ ਭਾਰਤੀ ਅਤੇ ਸਮਰਿਤੀ ਇਰਾਨੀ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਤਾਕਤਵਰ ਮਹਿਲਾ ਬਣ ਗਈ ਹੈ।
ਨਿਰਮਲਾ ਸੀਤਾਰਾਮ ਦਾ ਜਨਮ 18 ਅਗਸਤ 1959 'ਚ ਤਾਮਿਲਨਾਡੂ ਦੇ ਤਿਰੂਚਿਰਾਪੱਲੀ 'ਚ ਹੋਇਆ। ਉਨ੍ਹਾਂ ਦੇ ਪਿਤਾ ਰੇਲਵੇ 'ਚ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਦੀ ਬਦਲੀ ਹੁੰਦੀ ਰਹਿੰਦੀ ਸੀ। ਨਿਰਮਲਾ ਸੀਤਾਰਾਮ ਗ੍ਰੈਜੁਏਸ਼ਨ ਖਤਮ ਕਰਨ ਤੋਂ ਬਾਅਦ ਦਿੱਲੀ ਆ ਗਈ ਅਤੇ ਮਾਸਟਰਸ ਲਈ ਜੇਐਨਯੂ 'ਚ ਦਾਖਲਾ ਲਿਆ। ਇੱਥੇ ਟੈਕਸਟਾਈਲ ਟ੍ਰੇਡ 'ਚ ਐਮ.ਫਿਲ. ਕੀਤੀ। ਇਸੇ ਦੌਰਾਨ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਦੇ ਲਈ ਫ੍ਰੀ ਥਿੰਕਰਸ ਦੇ ਨਾਲ ਜੁੜ ਗਈ। ਇੱਥੇ ਉਨ੍ਹਾਂ ਦੀ ਮੁਲਾਕਾਤ ਆਂਧਰਾ ਪ੍ਰਦੇਸ਼ ਦੇ ਪਰਕਲ ਪ੍ਰਭਾਕਰ ਨਾਲ ਹੋਈ ਅਤੇ ਦੋਵਾਂ ਨੇ 1986 'ਚ ਵਿਆਹ ਕਰ ਲਿਆ।
ਦਿੱਲੀ ਤੋਂ ਬਾਅਦ ਨਿਰਮਲਾ ਅਤੇ ਪ੍ਰਭਾਕਰ ਬ੍ਰਿਟੇਲ ਚਲੇ ਗਏ। ਪ੍ਰਭਾਕਰ ਜਦੋਂ ਲੰਦਨ ਸਕੂਲ ਆੱਫ ਇਕੋਨਾਮਿਕਸ 'ਚ ਪੀ.ਐਚ.ਡੀ ਕਰ ਰਹੇ ਸਨ ਤਾਂ ਉਸ ਸਮੇਂ ਨਿਰਮਲਾ ਹੈਬਿਟੇਟ ਕੰਪਨੀ 'ਚ ਸੇਲਸ ਗਰਲ ਦਾ ਕੰਮ ਕਰ ਰਹੀ ਸੀ। ਪਰ ਜਲਦੀ ਹੀ ਉਹ ਨੌਕਰੀ ਛੱਡ ਕੇ ਪ੍ਰਾਇਸਵਾਟਰਹਾਊਸ ਕੂਪਰਸ ਦੇ ਨਾਲ ਸੀਨੀਅਰ ਮੈਨੇਜਰ ਦੇ ਤੌਰ 'ਤੇ ਜੁੜ ਗਈ। 1991 'ਚ ਦੋਵੇਂ ਦੇਸ਼ ਵਾਪਸ ਪਰਤ ਆਏ।
ਨਿਰਮਲਾ ਨੇ 1991 'ਚ ਬੇਟੀ ਨੂੰ ਜਨਮ ਦਿੱਤਾ, ਉਨ੍ਹਾਂ ਦਿਨ੍ਹਾਂ 'ਚ ਰਾਜੀਵ ਗਾਂਧੀ ਦੀ ਹੱਤਿਆ ਦੇ ਕਾਰਨ ਚੇਨਈ 'ਚ ਤਨਾਅ ਸੀ। ਇਸ ਕਾਰਨ ਨਿਰਮਲਾ ਨੂੰ ਤਿੰਨ ਦਿਨਾਂ ਤੱਕ ਹਸਪਤਾਲ 'ਚ ਹੀ ਰਹਿਣਾ ਪਿਆ। ਇਸ ਤੋਂ ਬਾਅਦ ਨਿਰਮਲਾ ਅਤੇ ਪ੍ਰਭਾਕਰ ਹੈਦਰਾਬਾਦ 'ਚ ਰਹਿਣ ਲੱਗ ਗਏ।
ਨਿਰਮਲਾ ਸਿੱਖਿਆ ਦੇ ਖੇਤਰ 'ਚ ਕੰਮ ਕਰਨ ਲੱਗੀ। 2003 ਤੋਂ 2005 ਦੇ ਵਿਚਕਾਰ ਰਾਸ਼ਟਰੀ ਮਹਿਲਾ ਆਯੋਗ ਦੀ ਮੈਂਬਰ ਰਹੀ। 2006 'ਚ ਰਾਜਨੀਤੀ 'ਚ ਆ ਗਈ ਪਰ ਉਨ੍ਹਾਂ ਨੇ ਇਸਦੇ ਲਈ ਅਸਾਨ ਦੀ ਬਜਾਏ ਔਖਾ ਰਸਤਾ ਚੁਣਿਆ। ਉਨ੍ਹਾਂ ਦੀ ਸੱਸ ਅਤੇ ਸਹੁਰਾ ਦੋਵੇਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਸਨ। ਸਹੁਰਾ ਤਾਂ ਮੰਤਰੀ ਵੀ ਰਹਿ ਚੁੱਕਾ ਸੀ ਪਰ ਨਿਰਮਲਾ ਨੇ 2006 'ਚ ਭਾਜਪਾ ਚੁਣੀ।
ਅਗਲੇ ਸਾਲ ਉਨ੍ਹਾਂ ਦੇ ਪਤੀ ਨੇ ਚਿਰੰਜੀਵੀ ਦੀ ਪ੍ਰਜਾ ਰਾਜਯਮ ਪਾਰਟੀ ਜੁਆਇਨ ਕੀਤੀ ਅਤੇ ਜਲਦੀ ਹੀ ਉਹ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ। ਫਿਲਹਾਲ ਉਹ ਆਂਧਰਾ ਪ੍ਰਦੇਸ਼ 'ਚ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਕਮਿਊਨੀਕੇਸ਼ਨ ਐਡਵਾਈਜ਼ਰ ਹਨ।
- ਨਿਰਮਲਾ ਬਹੁਤ ਹੀ ਐਨਾਲੀਟੀਕਲ, ਡੂੰਘੀ ਸੋਚ, ਮਿਹਨਤੀ ਅਤੇ ਬਹੁਤ ਜਾਣਕਾਰੀ ਰੱਖਦੇ ਹਨ, ਉਨ੍ਹਾਂ ਨੂੰ ਜ਼ਿੰਮੇਵਾਰੀ ਦੇਣਾ ਬਹੁਤ ਵਧਿਆ ਫੈਸਲਾ ਹੈ। ਨਿਰਮਲਾ 2003 ਤੋਂ 2005 ਤੱਕ ਰਾਸ਼ਟਰੀ ਮਹਿਲਾ ਆਯੋਗ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਬੀਜੇਪੀ ਦੀ ਰਾਸ਼ਟਰੀ ਸਕੱਤਰ ਵੀ ਰਹਿ ਚੁੱਕੀ ਹੈ। 2014 'ਚ ਮੋਦੀ ਸਰਕਾਰ ਨੇ ਨਿਰਮਲਾ ਨੂੰ ਕਾਮਰਸ ਐਂਡ ਇੰਡਸਰਟਰੀ ਮਿਨਿਸਟਰ ਆੱਫ ਸਟੇਟ ਬਣਾਇਆ ਸੀ। ਹੁਣ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਅਹਿਮ ਰੱਖਿਆ ਮੰਤਰਾਲਾ ਦਿੱਤਾ ਗਿਆ ਹੈ।