ਇਹ ਹੈ ਉਹ ਜਾਂਬਾਜ਼ ਸਿੱਖ ਯੋਧਾ ਜਿਸ ਅੱਗੇ 93000 ਪਾਕਿਸਤਾਨੀਆਂ ਨੇ ਟੇਕੇ ਸੀ ਗੋਡੇ
Published : Nov 11, 2017, 4:01 pm IST
Updated : Nov 11, 2017, 10:33 am IST
SHARE ARTICLE

1971 ਦੀ ਜੰਗ ਵਿੱਚ 93,000 ਪਾਕਿਸਤਾਨੀ ਸੈਨਿਕਾਂ ਦਾ ਇਤਿਹਾਸਕ ਸਮਰਪਣ ਭਾਰਤੀ ਫੌਜ ਦੀ ਵਿਸ਼ਵ ਇਤਿਹਾਸ ਉੱਤੇ ਅਮਿੱਟ ਮੋਹਰ ਸੀ ਅਤੇ ਇਸ ਇਤਿਹਾਸਿਕ ਘੜੀ ਦਾ ਨਾਇਕ ਸੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ। ਸ. ਜਗਜੀਤ ਸਿੰਘ ਅਰੋੜਾ ਨੇ ਉਸ ਪਲ ਜਿਵੇਂ ਸਮਾਂ ਹੀ ਰੋਕ ਦਿੱਤਾ ਸੀ ਜਦੋਂ ਪਾਕਿਸਤਾਨੀ ਲੈਫਟੀਨੈਂਟ ਜਨਰਲ ਅਮੀਰ ਅਬਦੁੱਲਾ ਖਾਨ ਨਿਆਜ਼ੀ ਨੇ 16 ਦਸੰਬਰ, 1971 ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ 93,000 ਤੋਂ ਵੱਧ ਪਾਕਿਸਤਾਨੀ ਫੌਜ ਦੇ ਬਿਨਾਂ ਸ਼ਰਤ ਆਤਮਸਮਰਪਣ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਸੀ। 

ਸ਼ਾਇਦ ਹੀ ਕੋਈ ਅਜਿਹਾ ਭਾਰਤੀ ਅਤੇ ਪਾਕਿਸਤਾਨੀ ਵੀ, ਜਿਸਨੇ ਇਹ ਤਸਵੀਰ ਨਾ ਦੇਖੀ ਹੋਵੇ ਜਦੋਂ ਕਰੋੜਾਂ ਬੰਗਲਾਦੇਸ਼ੀਆਂ ਦੀ ਜ਼ਿੰਦਗੀ ਪਾਕਿਸਤਾਨੀਆਂ ਤੋਂ ਭਾਰਤੀ ਫੌਜਾਂ ਨੇ ਬਚਾਈ ਸੀ।  


ਆਓ ਲੈਫ. ਜਨਰਲ ਅਰੋੜਾ ਬਾਰੇ ਹੋਰ ਜਾਣੀਏ -

ਲੈਫਟੀਨੈਂਟ ਜਨਰਲ ਅਰੋੜਾ ਦਾ ਜਨਮ 13 ਫਰਵਰੀ 1916 ਨੂੰ ਕਾਲਾ ਗੁਜਰਾਂ, ਸਾਂਝੇ ਪੰਜਾਬ ਦੇ ਜਿਹਲਮ ਜ਼ਿਲ੍ਹੇ ਦੇ ਸਿੱਖ ਪਰਿਵਾਰ ਵਿਚ ਹੋਇਆ ਅਤੇ ਉਨ੍ਹਾਂ ਦੇ ਪਿਤਾ ਇੰਜੀਨੀਅਰ ਸੀ।


ਲੈਫਟੀਨੈਂਟ ਜਨਰਲ ਅਰੋੜਾ ਨੇ 1 9 3 9 ਵਿਚ ਭਾਰਤੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਉਹਨਾਂ ਨੂੰ ਸੈਕੰਡ ਪੰਜਾਬ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਨਿਯੁਕਤ ਕੀਤਾ ਗਿਆ। ਕਮਿਸ਼ਨ ਦੇ ਦੋ-ਤਿੰਨ ਸਾਲਾਂ ਬਾਅਦ ਹੀ ਉਨ੍ਹਾਂ ਦੂਜੀ ਸੰਸਾਰ ਜੰਗ ਵੇਲੇ ਬਰਮਾ ਜੰਗ ਵਿੱਚ ਹਿੱਸਾ ਲਿਆ। ਉਨ੍ਹਾਂ 1948 ਦੇ ਕਸ਼ਮੀਰ ਅਪਰੇਸ਼ਨਾਂ ਵਿੱਚ ਵੀ ਹਿੱਸਾ ਲਿਆ ਅਤੇ ਰਜੌਰੀ ਜ਼ਿਲ੍ਹੇ ਦੇ ਪੀਰ ਕਾਲੇਵਾ ਖੇਤਰ ਵਿੱਚ ਅਗਵਾਈ ਕੀਤੀ। ਆਜ਼ਾਦੀ ਤੋਂ ਬਾਅਦ 1947 ਵਿੱਚ ਕਸ਼ਮੀਰ ਵਿੱਚ ਪਾਕਿਸਤਾਨ ਖਿਲਾਫ ਹੋਈ ਲੜਾਈ, 1962 ਦੀ ਭਾਰਤ-ਚੀਨ ਜੰਗ ਅਤੇ 1965 ਵਿਚ ਪਾਕਿਸਤਾਨ ਵਿਰੁੱਧ ਜੰਗ ਵਿੱਚ ਵੀ ਜਨਰਲ ਅਰੋੜਾ ਨੇ ਅਗਵਾਈ ਕੀਤੀ।  


ਦਿਲ ਵਿੱਚ ਦੇਸ਼ ਦੇ ਜੰਗੀ ਇਤਿਹਾਸ ਵਿੱਚ ਆਪਣੀ ਪਛਾਣ ਦਰਜ ਕਰਵਾਉਣ ਦਾ ਜਨਰਲ ਅਰੋੜਾ ਦਾ ਜਜ਼ਬਾ ਸਦਾ ਬਰਕਰਾਰ ਰਿਹਾ ਅਤੇ ਇਸ ਰਿਸਤੇ 'ਤੇ ਉਹ ਅੱਗੇ ਵਧਦੇ ਚਲੇ ਗਏ। 1971 ਦੀ ਜੰਗ ਤੋਂ ਦੋ ਸਾਲ ਪਹਿਲਾਂ ਪੂਰਬੀ ਕਮਾਨ ਦੇ ਕਮਾਂਡਰ ਇਨ ਚੀਫ਼ ਬਣ ਗਏ।  

ਅਤੇ ਫਿਰ ਆਇਆ 1971 ਦਾ ਉਹ ਸਾਲ


ਆਪਣੀ ਮੁਹਿੰਮ ਸਰਚਲਾਈਟ ਤਹਿਤ ਪਾਕਿ ਫੌਜ ਨੇ ਬੰਗਲਾਦੇਸ਼ੀਆਂ 'ਤੇ ਭਾਰੀ ਅਤਿਆਚਾਰ ਕੀਤੇ। ਲੱਖਾਂ ਔਰਤਾਂ ਨਾਲ ਬਲਾਤਕਾਰ ਕੀਤੇ ਗਏ ਅਤੇ ਬੇਕਸੂਰਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ। ਉਸ ਵਕਤ ਬੰਗਲਾਦੇਸ਼ੀ ਬੇਬਸ ਅਤੇ ਮਜਬੂਰ ਸੀ ਅਤੇ ਭਾਰਤ ਕੋਲ ਸਿਵਾਏ ਲਲਕਾਰਨ ਦੇ ਹੋਰ ਕੋਈ ਬਦਲ ਨਹੀਂ ਸੀ। ਇਸ ਲਈ 3 ਦਸੰਬਰ ਨੂੰ ਭਾਰਤ ਨੇ ਪੂਰਬੀ ਮੋਰਚੇ ਖੋਲ੍ਹ ਪਾਕਿਸਤਾਨ ਨੂੰ ਚੁਣੌਤੀ ਦਿੱਤੀ। 


ਪਰ ਇਸ ਤੋਂ ਪਹਿਲਾਂ ਪੂਰਬੀ ਕਮਾਨ ਦੇ ਕਮਾਂਡਰ ਇਨ ਚੀਫ ਲੈਫਟੀਨੈਂਟ ਜਨਰਲ ਅਰੋੜਾ ਨੇ ਪੂਰਬੀ ਮੋਰਚੇ 'ਤੇ ਭਾਰਤੀ ਫੌਜ ਦੀਆਂ ਲੋੜਾਂ ਅਤੇ ਸਾਜ਼ੋ-ਸਾਮਾਨ ਦੀ ਆਵਾਜਾਈ ਨੂੰ ਯਕੀਨੀ ਬਣਾਇਆ ਜਿਸ ਵਿੱਚ ਵਿਚ ਸੜਕਾਂ, ਸੰਚਾਰ ਅਤੇ ਪੁਲਾਂ ਦੇ ਸੁਧਾਰ ਦੇ ਪੂਰਬੀ ਪਾਕਿਸਤਾਨ ਨਾਲ ਸਰਹੱਦ 'ਤੇ ਨਾਲ-ਨਾਲ 30,000 ਟਨ ਸਾਜ਼ੋ-ਸਮਾਨ ਦੀ ਪਹੁੰਚ ਦਾ ਪ੍ਰਬੰਧ ਕੀਤਾ।


ਮੁਕਾਬਲੇ ਵਿੱਚ ਜਨਰਲ ਅਰੋੜਾ ਨੇ ਬੜੀ ਕਾਰਗਰ ਅਤੇ ਸੁਰੱਖਿਅਤ ਯੋਜਨਾਬੰਦੀ ਕੀਤੀ। ਉਹਨਾਂ ਨੇ ਫੌਜ ਨੂੰ ਛੋਟੀਆਂ ਜੰਗੀ ਟੁਕੜਿਆਂ ਵਿੱਚ ਵੰਡਿਆ ਅਤੇ ਚੋਣਵਿਆਂ ਮੋਰਚਿਆਂ 'ਤੇ ਚੁਫੇਰਿਓਂ ਹਮਲੇ ਦੀ ਸ਼ੁਰੂਆਤ ਕੀਤੀ। ਦੋ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ ਭਾਰਤੀ ਫੌਜ ਪੂਰਬੀ ਪਾਕਿਸਤਾਨ ਦੀ ਰਾਜਧਾਨੀ ਢਾਕਾ 'ਤੇ ਕਾਬਜ਼ ਹੋ ਗਈ।

ਫਿਰ 16 ਦਸੰਬਰ 1971 ਨੂੰ ਆਇਆ ਭਾਰਤ ਦੇ ਜੰਗੀ ਇਤਿਹਾਸ ਦਾ ਯਾਦਗਾਰੀ ਦਿਨ


ਭਾਰਤੀ ਫੌਜ ਦੇ ਵਾਰ-ਵਾਰ ਹੋ ਰਹੇ ਤਾਬੜਤੋੜ ਹਮਲੇ ਨੇ ਪਾਕਿਸਤਾਨੀ ਫ਼ੌਜਾਂ ਨੂੰ ਆਤਮ ਸਮਰਪਣ ਕਰਮਨ ਲਈ ਮਜਬੂਰ ਕਰ ਦਿੱਤਾ। ਪਾਕਿਸਤਾਨ ਦੇ ਜਨਰਲ ਲੈਫਟੀਨੈਂਟ ਜਨਰਲ ਅਮੀਰ ਅਬਦੁੱਲਾ ਖਾਨ ਨਿਆਜ਼ੀ, ਜਿਸਨੇ ਪਹਿਲਾਂ "ਪੂਰਬੀ ਪਾਕਿਸਤਾਨ ਵਿੱਚ ਮੌਜੂਦ ਸਾਰੇ ਭਾਰਤੀਆਂ ਦੀ ਹੱਤਿਆ" ਕਰਨ ਬਾਰੇ ਸ਼ੇਖ਼ੀ ਮਾਰੀ ਸੀ, ਬਹਾਦਰ ਭਾਰਤੀ ਫੌਜ ਨੇ ਉਸਨੂੰ ਬਿਨਾ ਸ਼ਰਤ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ।


ਆਤਮ ਸਮਰਪਣ ਦੇ ਕਾਗ਼ਜ਼ਾਂ 'ਤੇ ਦਸਤਖ਼ਤ ਕਰਨ ਦੀ ਜਨਰਲ ਨਿਆਜ਼ੀ ਅਤੇ ਜਨਰਲ ਅਰੋੜਾ ਦੀ ਇਹ ਤਸਵੀਰ ਇੱਕ ਅਦੁੱਤੀ ਯਾਦਗਾਰ ਬਣ ਗਈ। ਨਿਆਜ਼ੀ ਦੇ ਹੁਕਮ ਹੇਠ 93,000 ਪਾਕਿਸਤਾਨੀ ਸੈਨਿਕਾਂ ਨੇ ਜਨਰਲ ਅਰੋੜਾ ਸਾਹਮਣੇ ਸਮਰਪਣ ਕੀਤਾ ਸੀ। ਪਰ ਜਨਰਲ ਅਰੋੜਾ ਨੇ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਪਾਕਿਸਤਾਨ ਉਪਰ ਜਿੱਤ ਉਨ੍ਹਾਂ ਕਰਕੇ ਹੋਈ ਹੈ, ਉਹ ਹਮੇਸ਼ਾ ਇਹੀ ਕਹਿੰਦੇ ਸੀ ਕਿ ਲੋਕ ਸਾਡੇ ਨਾਲ ਸਨ।


ਜਨਰਲ ਅਰੋੜਾ 1973 ਵਿੱਚ ਸੇਵਾ ਮੁਕਤ ਹੋਏ। ਫੌਜ ਵਿੱਚ ਬੇਮਿਸਾਲ ਭੂਮਿਕਾ ਲਈ ਉਹਨਾਂ ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ ਅਤੇ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।


 3 ਮਈ 2005 ਨੂੰ ਨਵੀਂ ਦਿੱਲੀ ਵਿੱਚ ਜਨਰਲ ਅਰੋੜਾ 89 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦੀ ਲਾਮਿਸਾਲ ਦੇਣ ਲਈ ਬੰਗਲਾਦੇਸ਼ ਬਹੁਤ ਧੰਨਵਾਦੀ ਸੀ। ਉਸ ਵੇਲੇ ਦੇ ਬੰਗਲਾਦੇਸ਼ੀ ਵਿਦੇਸ਼ ਮੰਤਰੀ ਮੋਰਸਦ ਖਾਨ ਨੇ, ਲੈਫਟੀਨੈਂਟ ਜਨਰਲ ਅਰੋੜਾ ਦੇ ਸਨਮਾਨ ਵਿੱਚ ਕਿਹਾ ਸੀ, "1971 ਵਿੱਚ ਸਾਡੀ ਆਜ਼ਾਦੀ ਦੀ ਲੜਾਈ ਵਿੱਚ ਜਿਸ ਸੂਝਬੂਝ ਨਾਲ ਉਹਨਾਂ ਨੇ ਫੌਜ ਦੀ ਅਗਵਾਈ ਕੀਤੀ, ਉਨ੍ਹਾਂ ਦੇ ਇਸ ਯੋਗਦਾਨ ਲਈ ਬੰਗਲਾਦੇਸ਼ ਦੇ ਇਤਿਹਾਸ ਵਿੱਚ ਜਨਰਲ ਅਰੋੜਾ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ."

SHARE ARTICLE
Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement